ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤਿਉਹਾਰ ਪਰੰਪਰਾਗਤ ਰੂਪ ਵਿੱਚ ਮਨਾਉਂਦੇ ਹਨ। ਤਾਮਿਲ ਭਾਸ਼ੀ ਲੋਕ ਵਿਸਾਖੀ ਤੋਂ ਨਵਵਰਸ਼ ਦੀ ਸ਼ੁਰੂਆਤ ਕਰਦੇ ਹਨ। ਮਨੀਪੁਰੀ ਲੋਕ, ਨੇਪਾਲੀ ਅਤੇ ਬੰਗਾਲੀ ਵੀ ਵਿਸਾਖੀ ਤੋਂ ਅਗਲੇ ਦਿਨ ਭਾਵ 14 ਅਪ੍ਰੈਲ ਤੋਂ ਨਵਾਂ-ਵਰਸ਼ ਆਰੰਭਦੇ ਹਨ। ਕਿਹਾ ਜਾਂਦਾ ਹੈ ਕਿ ਵਿਸਾਖੀ ਵਾਲੇ ਦਿਨ ਬੋਧ ਗਿਆ ਵਿਖੇ ਭਗਵਾਨ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ ਤੇ ਉਹਨਾਂ ਨੇ ਜਨ-ਸਧਾਰਨ ਦੀ ਭਲਾਈ ਲਈ ਨਵੇਂ ਸਮਾਜ ਅਤੇ ਇਕ ਨਵੀਂ ਵਿੱਚਾਰਧਾਰਾ ਨੂੰ ਜਨਮ ਦਿੱਤਾ ਸੀ।
ਵਿਸਾਖੀ ਦਾ ਤਿਉਹਾਰ ਜਿੱਥੇ ਇਤਿਹਾਸਕ, ਸੰਸਕ੍ਰਿਤਕ ਅਤੇ ਸਭਿਆਚਾਰਕ ਮਹੱਤਵ ਰੱਖਦਾ ਹੈ ਉੱਥੇ ਇਹ ਭਾਈਚਾਰਕ ਏਕਤਾ, ਧਰਮ ਨਿਰਪੱਖਤਾ, ਭਾਵਆਤਮਕ ਏਕਤਾ ਤੇ ਸਾਂਝੀਵਾਲਤਾ ਦਾ ਵੀ ਪ੍ਰਤੀਕ ਹੈ। ਇਹ ਤਿਉਹਾਰ ਸਮੁੱਚੇ ਭਾਰਤ ਵਾਸੀਆਂ ਲਈ ਖੁਸ਼ੀਆਂ ਅਤੇ ਖੇੜੇ ਦਾ ਢੋਆ ਲੈ ਕੇ ਆਉਂਦਾ ਹੈ।
116/ਪੰਜਾਬੀ ਸਭਿਆਚਾਰ ਦੀ ਆਰਸੀ