ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਹ ਨੀ ਕੁੜੀਏ ਪੱਤਾ ਤੋੜ ਲਿਆ
ਹੱਥ ਨਾ ਪੱਤੇ ਨੂੰ ਜਾਵੇ
ਮਾਰ ਟਪੂਸੀ ਪੱਤਾ ਤੋੜ ਲਿਆ
ਬਹਿਗੀ ਟੰਗ ਤੁੜਾ ਕੇ
ਇਕਨਾਂ ਦੇ ਮਨ ਖ਼ੁਸ਼ੀਆਂ ਵੀਰਨੋ
ਇਕ ਬੈਠਗੇ ਢੇਰੀਆਂ ਢਾ ਕੇ
ਬਾਗ਼ ਦਾ ਫੁੱਲ ਬਣਗੀ -
ਮਹਿੰਦੀ ਹੱਥਾਂ ਨੂੰ ਲਾ ਕੇ

ਪੀਂਘਾਂ ਝੂਟਦੀਆਂ ਹੋਈਆਂ ਭੈਣਾਂ ਪ੍ਰਦੇਸੀਂ ਗਏ ਵੀਰਾਂ ਨੂੰ ਵੀ ਯਾਦ ਕਰਦੀਆਂ ਹਨ:

ਉੱਚੀ ਉੱਚੀ ਰੋੜੀ
ਵੀਰਾ ਦੰਮ ਦੰਮ ਵੇ
ਕੰਗਣ ਰੁੜ੍ਹਿਆ ਜਾਏ

ਮੇਰਾ ਵੀਰ ਮਿਲ ਕੇ ਜਾਇਓ ਵੇ

ਕਿੱਕਣ ਮਿਲਾਂ ਭੈਣ ਮੇਰੀਏ
ਸਾਥੀ ਜਾਂਦੇ ਦੂਰ

ਮੇਰੀ ਭੈਣ ਫੇਰ ਮਿਲਾਂਗੇ ਨੀ

ਸਾਥੀਆਂ ਤੇਰਿਆਂ ਦੀ ਸੋਟੀ ਪਕੜਾਂ
ਤੇਰੀ ਪਕੜਾਂ ਬਾਂਹ

ਮੇਰਾ ਵੀਰ ਮਿਲ ਕੇ ਜਾਇਓ ਵੇ

ਕਿੱਕਣ ਮਿਲਾਂ ਭੈਣ ਮੇਰੀਏ
ਸਾਥੀ ਜਾਂਦੇ ਦੁਰ

ਮੇਰੀ ਭੈਣ ਫੇਰ ਮਿਲਾਂਗੇ ਨੀ

ਸਾਥੀਆਂ ਤੇਰਿਆਂ ਨੂੰ ਮੁਹੜਾ ਪੀਹੜੀ
ਤੈਨੂੰ ਪਲੰਘ ਬਛੋਣਾ

ਮੇਰਾ ਵੀਰ ਮਿਲ ਕੇ ਜਾਇਓ ਵੇ

ਕਿੱਕਣ ਮਿਲਾਂ ਨੀ ਭੈਣ ਮੇਰੀਏ
ਹੈਨੀ ਕੋਲ ਰੁਪਏ

ਮੇਰੀ ਭੈਣ ਫੇਰ ਮਿਲਾਂਗੇ ਨੀ

ਖੋਹਲ ਸੰਦੂਕ ਵੀਰਾ ਕੱਢਾਂ ਰੁਪਿਆ
ਨੌਂ ਕਰੂੰਗੀ ਤੇਰਾ ਵੇ
ਮੇਰਾ ਵੀਰ ਮਿਲ ਕੇ ਜਾਇਓ ਵੇ

127/ਪੰਜਾਬੀ ਸਭਿਆਚਾਰ ਦੀ ਆਰਸੀ