ਆਉਂਦੇ ਹਨ। ਸੱਸ ਤੇ ਪਤੀ ਲਈ ਵੱਖਰੇ-ਵੱਖਰੇ ਬਸਤਰ ਹੁੰਦੇ ਹਨ। ਜੇਕਰ ਕੁੜੀ ਪੇ ਹੋਵੇ ਤਾਂ ਸਹੁਰਿਆਂ ਵਾਲੇ ਉਹਦੇ ਲਈ ਸਰਘੀ ਲੈ ਕੇ ਜਾਂਦੇ ਹਨ।
ਸਰਘੀ ਆਮ ਕਰਕੇ ਵਿਆਹੀ ਕੁੜੀ ਦੀ ਸੱਸ, ਨਣਦ ਜਾਂ ਸਹੁਰੇ ਪਰਿਵਾਰ ਦਾ ਕੋਈ ਹੋਰ ਜੀਅ ਲੈ ਕੇ ਜਾਂਦਾ ਹੈ। ਨਾਲ਼ ਨਾਈ ਹੁੰਦਾ ਹੈ। ਕਰੂਆਂ ਤੋਂ ਪਹਿਲੀਆਥਣ ਨੂੰ ਸਰਘੀਆਂ ਵਾਲ਼ੇ ਪਿੱਤਲ ਦੀਆਂ ਬਾਲਟੀਆਂ ਵਿੱਚ ਕੜਾਹ ਪੂਰੀਆਂ ਲਈ ਜਾਂਦੇ ਆਮ ਨਜ਼ਰੀਂ ਪੈਂਦੇ ਹਨ। ਉਹ ਪਿੰਡ-ਪਿੰਡ ਨਵੀਆਂ ਵਿਆਹੀਆਂ ਦੇ ਘਰ ਪੁੱਛਦੇ ਹਨ-
ਘਰ ਪੁਛਦੇ ਸਰਘੀਆਂ ਵਾਲੇ
ਨਵੀਆਂ ਵਿਆਹੀਆਂ ਦੇ
ਸਰਘੀ ਵਿੱਚ ਪੂਰੀਆਂ ਕੜਾਹ, ਮਠਿਆਈ, ਸੂਟ ਤੇ ਉਹਦੇ ਲਈ ਕੋਈ ਸੋਨੇ ਦੀ ਟੂਮ ਹੁੰਦੀ ਹੈ ਸਜ-ਵਿਆਹੀਆਂ ਮੁਟਿਆਰਾਂ ਪੇਕਿਆਂ ਜਾਂ ਸਹੁਰਿਆਂ ਤੋਂ ਆਈ ਸਮੱਗਰੀ ਖਾ ਕੇ ਵਰਤ ਰੱਖਦੀਆਂ ਹਨ। ਇਸ ਵਰਤ ਨੂੰ ਤੋੜਨਾ ਅਪਸ਼ਗਨ ਸਮਝਿਆ ਜਾਂਦਾ ਹੈ। ਕਹਿੰਦੇ ਹਨ ਕਿ ਜੋ ਵਰਤ ਟੁੱਟ ਜਾਵੇ ਤਾਂ ਇਸ ਦਾ ਭੈੜਾ ਅਸਰ ਉਹਦੇ ਸਿਰ ਦੇ ਸਾਈਂ ’ਤੇ ਪੈਂਦਾ ਹੈ। ਵਰਤ ਦੇ ਤੋੜੇ ਜਾਣ ਬਾਰੇ ਇਕ ਰਵਾਇਤ ਹੈ -“ਇਕ ਰਾਜੇ ਦੇ ਸੱਤ ਪੁੱਤ ਸਨ ਤੇ ਇਕ ਧੀ ਸੀ। ਉਹ ਕੁੜੀ ਆਪਣੇ ਭਰਾਵਾਂ ਨੂੰ ਬਹੁਤ ਪਿਆਰ ਕਰਦੀ ਸੀ ਤੇ ਭਰਾ ਵੀ ਉਹਨੂੰ ਪਿਆਰਦੇ ਸਨ ਤੇ ਉਹਦੇ ਰੋਟੀ ਖਾਧੇ ਬਿਨਾਂ ਰੋਟੀ ਨਹੀਂ ਸਨ ਖਾਂਦੇ। ਕੁੜੀ ਵਿਆਹੀ ਗਈ। ਉਹਨੇ ਪਹਿਲਾ ਕਰੂਏ ਦਾ ਵਰਤ ਰੱਖਿਆ। ਕੁੜੀ ਮਲੂਕ ਜਿਹੀ ਸੀ ਉਸ ਦੇ ਪਾਸੋਂ ਭੁੱਖ ਸਹਾਰੀ ਨਾ ਜਾਵੇ। ਉਹਦੇ ਭਰਾਵਾਂ ਕੋਲੋਂ ਉਹਦੀ ਇਹ ਹਾਲਤ ਝੱਲੀ ਨਾ ਗਈ। ਚੰਦ ਚੜ੍ਹਨ ’ਚ ਅਜੇ ਕਾਫੀ ਦੇਰ ਸੀ।ਉਹਦੇ ਭਰਾਵਾਂ ਨੇ ਉਹ ਨੂੰ ਆਖਿਆ ਕਿ ਰੋਟੀ ਖਾ ਲਵੇ। ਉਹ ਕਹਿਣ ਲੱਗੀ, “ਚੰਦ ਚੜ੍ਹੇ ਤੋਂ ਹੀ ਖਾਵਾਂਗੀ! ਆਖ਼ਰ ਉਹਦੇ ਭਰਾਵਾਂ ਨੇ ਝੂਠੀ ਮੂਠੀਚੰਦ ਚੜ੍ਹਾਉਣ ਦੀ ਤਰਕੀਬ ਬਣਾ ਲਈ। ਦੋ ਭਰਾ ਪਿੰਡ ਤੋਂ ਕਾਫੀ ਦੂਰ ਇਕ ਦਰੱਖ਼ਤ ਉੱਤੇ ਜਾ ਚੜ੍ਹੇ ਤੇ ਪੂਲੀ ਨੂੰ ਅੱਗ ਲਾ ਦਿੱਤੀ। ਦੂਜੇ ਭਰਾਵਾਂ ਨੇ ਆਪਣੀ ਭੈਣ ਨੂੰ ਕੋਠੇ ਤੇ ਚੜਾ ਕੇ ਆਖਿਆ, “ਔਹ ਦੇਖ ਚੰਦ ਚੜ੍ਹ ਪਿਐ।” ਕੁੜੀ ਨੇ ਸੱਚੀ ਮੁੱਚੀ ਦਾ ਚੰਦ ਚੜਿਆ ਸਮਝ ਕੇ ਆਪਣਾ ਵਰਤ ਤੋੜ ਲਿਆ। ਉਹਦੇ ਵਰਤ ਤੋੜਨ ਦੀ ਦੇਰ ਸੀ ਕਿ ਕੁੜੀ ਦੇ ਪਤੀ ਦੇ ਨੂੰ ਸੂਈਆਂ ਬਣ ਕੇ ਉਹਦੇ ਸਰੀਰ ਵਿੱਚ ਚੁਭ ਗਏ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਭਰਾ ਬੜਾ ਪਛਤਾਏ। ਉਹ ਕੁੜੀ ਆਪਣੇ ਪਤੀ ਦੀਆਂ ਸੂਈਆਂ ਸਾਰਾ ਸਾਲ ਕੱਢਦੀ ਰਹੀ। ਅਗਲੇ ਸਾਲ ਫੇਰ ਕਰੂਏ ਦਾ ਵਰਤ ਆਇਆ। ਕੁੜੀ ਨੇ ਵਰਤ ਪੂਰਾ ਰੱਖਿਆ ਤਾਂ ਜਾ ਕੇ ਉਹਦੇ ਪਤੀ ਨੂੰ ਹੋਸ਼ ਆਈ।”[1] ਵਰਤ ਦੀ ਮਹੱਤਤਾ ਬਾਰੇ ਹੋਰ ਵੀ ਕਈ ਕਹਾਣੀਆਂ ਪ੍ਰਚੱਲਤ ਹਨ।
ਨਵ-ਵਿਆਹੀਆਂ ਕੁੜੀਆਂ ਤੋਂ ਉਪਰੰਤ ਦੂਜੀਆਂ ਸੁਆਣੀਆਂ ਆਪ ਹੀ ਪੂਰੀਆਂ, ਕੜਾਹ ਆਦਿ ਤਿਆਰ ਕਰਕੇ ਵਰਤ ਰੱਖਦੀਆਂ ਹਨ। ਕੁਆਰੀਆਂ ਕੁੜੀਆਂ ਵੀ ਆਪਣੀਆਂ ਮਾਵਾਂ, ਭੈਣਾਂ ਤੇ ਭਾਬੀਆਂ ਨਾਲ ਵਰਤ ਰੱਖ ਲੈਂਦੀਆਂ ਹਨ।
ਵਰਤਣਾ ਕੋਈ ਨਿੱਤ ਦਾ ਕੰਮ ਨਹੀਂ ਕਰਦੀਆਂ। ਉਹ ਆਪਣਾ ਵਿਹਲਾ ਸਮਾਂ ਬਿਤਾਉਣ ਲਈ ਆਪਣੀਆਂ ਸੁੰਦਰ ਪੁਸ਼ਾਕਾਂ ਅਤੇ ਗਹਿਣੇ ਪਾ ਕੇ ਇਕੱਠੀਆਂ ਹੋ ਕੇ ਬਾਹਰ ਖੇਤਾਂ ਵਿੱਚ ਚਲੀਆਂ ਜਾਂਦੀਆਂ ਹਨ। ਉਥੇ ਉਹ ਨੱਚਦੀਆਂ ਟੱਪਦੀਆਂ ਅਤੇ ਗਿੱਧਾ
- ↑ *ਗਿਆਨੀ ਗੁਰਦਿੱਤ ਸਿੰਘ, “ਮੇਰਾ ਪਿੰਡ” ਤੀਜਾ ਸੰਸਕਰਣ, ਪੰਨਾ 188-189
132/ਪੰਜਾਬੀ ਸਭਿਆਚਾਰ ਦੀ ਆਰਸੀ