ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਉਂਦੀਆਂ ਹਨ। ਸੂਰਜ ਛਿਪਣ ਤੋਂ ਪਹਿਲਾਂ ਉਹ ਘਰ ਪਰਤ ਆਉਂਦੀਆਂ ਹਨ ਅਤੇ ਗਲੀ ਗੁਆਂਢ ਦੀਆਂ ਸੁਆਣੀਆਂ ਇਕੱਠੀਆਂ ਹੋ ਕੇ ਕਰੂਏ ਵਟਾਉਂਦੀਆਂ ਹਨ।

ਕਰੂਏ ਵਟਾਉਂਦੀਆਂ ਹੋਈਆਂ ਮੁਟਿਆਰਾਂ ਨਾਲੋਂ ਨਾਲ ਇਹ ਗੀਤ ਗਾਉਂਦੀਆ ਹਨ:-

ਲੈ ਭਾਈਆਂ ਦੀ ਭੈਣ ਕਰਵੜਾ
ਲੈ ਸਰਬ ਸੁਹਾਗਣ ਕਰਵੜਾ
ਕਰਵੜਾ ਵਟਾਇਆ
ਜੀਂਵਦਾ ਝੋਲੀ ਪਾਇਆ
ਕੱਤੀਂ ਨਾ ਅਟੇਰੀਂ ਨਾ
ਝੁੰਮ ਚਰਖੜਾ ਫੇਰੀਂ ਨਾ
ਵਾਹਣ ਪੈਰ ਪਾਈਂ ਨਾ
ਸੁੱਤੇ ਨੂੰ ਜਗਾਈਂ ਨਾ

ਜਿਨ੍ਹਾਂ ਕੁਆਰੀਆਂ ਕੁੜੀਆਂ ਨੇ ਵਰਤ ਰੱਖਿਆ ਹੁੰਦਾ ਹੈ, ਉਹ ਕਰੂਏ ਕਪਾਹ ਅਤੇ ਅਨਾਜ ਦੇ ਭਰ ਕੇ ਬ੍ਰਾਹਮਣਾਂ ਦੇ ਘਰ ਦੇ ਆਉਂਦੀਆਂ ਹਨ ਤੇ ਤਾਰਾ ਚੜ੍ਹੇ 'ਤੇ ਵਰਤ ਖੋਲ੍ਹਦੀਆਂ ਹਨ।

ਸਾਰਾ ਦਿਨ ਹੱਸਣ ਟੱਪਣ ਕਰਕੇ ਵਰਤਣਾ ਦੀ ਭੁੱਖ ਚਮਕ ਪੈਂਦੀ ਹੈ ਤੇ ਉਹ ਚੰਦ ਚੜ੍ਹਨ ਦੀ ਉਡੀਕ ਵਿੱਚ ਕੋਠਿਆਂ 'ਤੇ ਜਾ ਚੜ੍ਹਦੀਆਂ ਹਨ। ਚੰਦ ਗੋਡੀ ਮਾਰ ਕੇ ਚੜ੍ਹਦਾ ਹੈ...ਐਨਾ ਸਮਾਂ ਕੌਣ ਉਡੀਕ ਕਰੇ ...ਕੋਠਿਆਂ ਤੋਂ ਹੇਕਾਂ ਵਾਲੇ ਗੀਤਾਂ ਦੇ ਬੋਲ ਉਭਰਦੇ ਹਨ...ਵੀਰ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਹੈ:-

ਚੰਨ ਚੜ੍ਹਿਆ ਮਾਏਂ
ਇਹਨਾਂ ਕਿੱਕਰਾਂ ਦੇ ਸਿਖਰੇ
ਵੀਰਨ ਫਿਰਦਾ ਮਾਏਂ
ਮੇਰੀ ਸੱਗੀ ਦੇ ਫਿਕਰੇ
ਤੂੰ ਮੁੜ ਆ ਵੀਰਾ
ਮੇਲਾ ਹੁਣ ਭਰਿਆ

ਭੈਣਾਂ ਦੇ ਦਿਲਾਂ ਵਿੱਚ ਵੀਰਾਂ ਲਈ ਕਿੰਨਾ ਮੋਹ ਹੈ:-

ਚੰਨ ਚੜ੍ਹਿਆ ਤੀਜ ਦਾ ਜੀ ਕੁੱਲ ਦੁਨੀਆਂ ਦੇਖੇ
ਵੀਰਨਾ ਵੇ ਕੁੱਲ ਦੁਨੀਆਂ ਦੇਖੇ
ਹੋਰਨਾਂ ਨੇ ਦੇਖਿਆ ਰੂੜੀਏਂ
ਭੈਣ ਮਹਿਲੀ ਦੇਖੇ ਵੇ
ਹੋਰਨਾਂ ਨੂੰ ਚਾਨਣ ਚੰਦ ਦਾ

ਵੀਰਨਾ ਵੇ ਮੈਨੂੰ ਚਾਨਣ ਤੇਰਾ ਵੇ

ਵਿਹੜਾ ਭਰਿਆ ਮਾਲ ਦਾ
ਵੀਰਨਾ ਵੇ ਵਿੱਚ ਤੇਰਾ ਪਹਿਰਾ

133/ਪੰਜਾਬੀ ਸਭਿਆਚਾਰ ਦੀ ਆਰਸੀ