ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਿਓਂ ਦਿਓ ਪਰਸਿਓਂ ਦਿਓ
ਸਿਓਂ ਦਿਓ ਘਰ ਬਾਰ
ਬਾਲਾ ਚੰਦਾ ਅਰਘ ਦੇ
ਜਿਉਂ ਲਾੜੇ ਘਰ ਬਾਰ
ਹੱਥ ਫੜ੍ਹੀ ਬਿਰ ਧਰੀ
ਸਹਾਗਣ ਭਾਗਣ ਅਰਘ ਦੇ
ਚੁਬਾਰੇ ਚੜ੍ਹੀ
ਇਹ ਗੀਤ ਸੱਤ ਵਾਰੀ ਗਾਇਆ ਜਾਂਦਾ ਹੈ ਤੇ ਇਸ ਮਗਰੋਂ ਕੱਚੀ ਲੱਸੀ ਦਾ ਚੰਦ ਨੂੰ ਛਿੱਟਾ ਦੇ ਕੇ ਅਰਘ ਦਿੱਤਾ ਜਾਂਦਾ ਹੈ। ਅਰਘ ਦੇਣ ਮਗਰੋਂ ਉਹ ਸਹੁਰਿਆਂ ਜਾਂ ਪੇਕਿਆਂ ਤੋਂ ਆਈ ਸਰਘੀ ਨਾਲ ਵਰਤ ਖੋਲ੍ਹਦੀਆਂ ਹਨ ਤੇ ਇੰਜ ਕਰਵਾ ਚੌਥ ਦੀ ਰਸਮ ਸਮਾਪਤ ਹੋ ਜਾਂਦੀ ਹੈ।
135/ਪੰਜਾਬੀ ਸਭਿਆਚਾਰ ਦੀ ਆਰਸੀ