ਤੂੰ ਲੈ ਮੇਰੀ ਸਾਂਝੀ
ਸੂਹੀਆਂ ਸੂਹੀਆਂ ਚੁੰਨੀਆਂ
ਸਾਂਝੀ ਦੇ ਗੀਤ ਗਾਉਂਦੀ ਭੈਣ ਕਲਪਨਾ ਵਿੱਚ ਹੀ ਆਪਣੇ ਵੀਰੋ ਦਾ ਵਿਆਹ ਰਚਾ ਦਿੰਦੀ ਹੈ -ਨਵੇਂ ਵਿਆਹਿਆਂ ਨੂੰ ਸਹੁਰਿਆਂ ਦਾ ਚਾਅ ਹੁੰਦਾ ਹੀ ਹੈ ਉਹ ਕਈ ਕਈ ਦਿਨ ਸਹੁਰਿਆਂ ਤੋਂ ਨਹੀਂ ਮੁੜਦਾ। ਉਹ ਸਾਂਝੀ ਦਾ ਗੀਤ ਗਾਉਂਦੀ ਹੋਈ ਵੀਰੇ ਪਾਸੋਂ ਜਵਾਬ ਮੰਗਦੀ ਹੈ:-
ਬਾਜਰੇ ਦਾ ਸਿੱਟਾ ਵੀਰਾ
ਝਲਮਲ ਝਲਮਲ ਕਰਦਾ ਸੀ
ਮੈਂ ਤੈਨੂੰ ਪੁੱਛਾਂ ਵੀਰਾ
ਸਾਲੀਆਂ ਕਸੀਦਾ ਕੱਢਣ
ਮੈਂ ਵੀ ਪੋਥੀ ਪੜ੍ਹਦਾ ਸੀ
ਸੱਤ ਸੱਤ ਕੋਠੀਏਂ
ਕਤਾਬਾਂ ਬੀਬੀ ਰੱਖਦਾ ਸੀ
ਸੋਨੇ ਦੀ ਮੇਰੀ ਕਲਮ ਦਵਾਤ
ਚਾਂਦੀ ਲੇਖਾ ਕਰਦਾ ਸੀ
ਛੋਟੀ ਸਾਲੀ ਖਰੀਓ ਪਿਆਰੀ
ਚਿਲਮਾਂ ਭਰ ਭਰ ਦਿੰਦੀ ਸੀ
ਬੜੀ ਸਾਲੀ ਦਾ ਸੁਭਰ ਪਾਟਾ
ਅੰਦਰ ਬੜ ਬੜ ਰੋਂਦੀ ਸੀ
ਪੇਕਿਆਂ ਦਾ ਨਾਈ ਆਇਆ
ਕਿਉਂ ਬੀਬੀ ਤੂੰ ਰੋਨੀ ਏਂ
ਮਿੱਠੀਆਂ ਪਕਾ ਬੀਬੀ
ਫਿੱਕੀਆਂ ਪਕਾ ਬੀਬੀ
ਪੇਕਿਆਂ ਦੇ ਬਾੜੇ ਬੀਬੀ ਹੋ ਹੋ
ਸਾਂਝੀ ਮਾਈ ਨੇ ਭੈਣ ਨੂੰ ਭਾਬੋ ਦੇ ਦਿੱਤੀ, ਭਤੀਜਾ ਦੇ ਦਿੱਤਾ। ਹੁਣ ਉਹ ਕੰਮ ਭਲਾ ਕਿਵੇਂ ਕਰੇ-ਭਤੀਜੇ ਦਾ ਚਾਅ ਹੀ ਝੱਲਿਆ ਨਹੀਂ ਜਾਂਦਾ:-
ਨੀ ਸੁਣ ਸਾਂਝੜੀਏ
ਰੋਟੀ ਵੇਲਾ ਹੋਇਆ
ਨੀ ਸੁਣ ਸਾਂਝੜੀਏ
ਕੌਣ ਪਕਾਵੇ ਰੋਟੀ
ਨੀ ਸੁਣ ਸਾਂਝੜੀਏ
ਭਾਬੋ ਪਕਾਵੇ ਰੋਟੀ
ਨੀ ਸੁਣ ਸਾਂਝੜੀਏ
139/ਪੰਜਾਬੀ ਸਭਿਆਚਾਰ ਦੀ ਆਰਸੀ