ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/144

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਭਾਬੋ ਗੋਦੀ ਗੀਗਾ
ਨੀ ਸੁਣ ਸਾਂਝੜੀਏ
ਗੀਗਾ ਮੇਰਾ ਭਤੀਜਾ
ਨੀ ਸੁਣ ਸਾਂਝੜੀਏ
ਗੀਗੇ ਦੇ ਪੈਰੀਂ ਕੁੜੀਆਂ
ਨੀ ਸੁਣ ਸਾਂਝੜੀਏ
ਕਿਹੜੇ ਸੁਨਿਆਰੇ ਘੜੀਆਂ
ਨੀ ਸੁਣ ਸਾਂਝੜੀਏ
ਮਥਰੇ ਸੁਨਿਆਰ ਨੇ ਘੜੀਆਂ
ਨੀ ਸੁਣ ਸਾਂਝੜੀਏ।

ਇਸੇ ਗੀਤ ਦਾ ਇਕ ਹੋਰ ਰੂਪਾਂਤਰ ਇਸ ਪ੍ਰਕਾਰ ਹੈ:-

ਨੀ ਸੁਣ ਸਾਂਝੜੀਏ
ਤਿਓਰ ਵਿੱਚ ਤਲਾਈ
ਨੀ ਸੁਣੇ ਸਾਂਝੜੀਏ
ਭਾਬੋ ਗੋਦੀ ਗੀਗਾ
ਨੀ ਸੁਣ ਸਾਂਝੜੀਏ
ਗੀਗਾ ਮੇਰਾ ਭਤੀਜਾ
ਨੀ ਸੁਣ ਸਾਂਝੜੀਏ
ਗੀਗੇ ਪੈਰੀਂ ਕੜੀਆਂ
ਨੀ ਸੁਣ ਸਾਂਝੜੀਏ
ਕਿਹੜੇ ਸੁਨਿਆਰੇ ਘੜੀਆਂ
ਨੀ ਸੁਣ ਸਾਂਝੜੀਏ
ਆਸਾ ਰਾਮ ਨੇ ਘੜੀਆਂ
ਨੀ ਸੁਣ ਸਾਂਝੜੀਏ।

ਵੀਰੇ ਲਈ ਭੈਣ ਸਦਾ ਸੁੱਖਾਂ ਸੁਖਦੀ ਹੋਈ ਉਹਦੇ ਪਰਿਵਾਰ ਨੂੰ ਵੱਧਦਾ-ਫੁਲਦਾ ਅਤੇ ਆਰਥਿਕ ਪੱਖੋਂ ਉੱਨਤੀ ਕਰਦਾ ਦੇਖਣਾ ਲੋੜਦੀ ਹੈ। ਉਹ ਕਾਮਨਾ ਕਰਦੀ ਹੈ:-

ਊਠਣ ਬੈਠਣ ਝੋਟੜੀਆਂ
ਵੀਰ ਮੇਰੇ ਦੇ ਬਾੜੇ ਮਾਂ
ਗੋਹਾ ਚੁੱਗਣ ਤੇਰੀਆਂ ਭੈਨੜੀਆਂ
ਭਾਈਆਂ ਦੇ ਲਿਸ਼ਕਾਰੇ ਮਾਂ
ਧਾਰਾਂ ਕੱਢਣ ਤੇਰੀਆਂ ਮਾਈਆਂ
 ਪੁੱਤਾਂ ਦੇ ਲਲਕਾਰੇ ਮਾਂ
ਦੁੱਧ ਰਿੜਕਣ ਤੇਰੀਆਂ ਵਹੁਟੜੀਆਂ
ਚੂੜੇ ਦੇ ਛਣਕਾਟੇ ਮਾਂ

ਇਸ ਪ੍ਰਕਾਰ ਗੀਤ ਗਾਉਣ ਮਗਰੋਂ ਸਾਂਝੀ ਦੀ ਆਰਤੀ ਉਤਾਰੀ ਜਾਂਦੀ ਹੈ। ਥਾਲ

140/ਪੰਜਾਬੀ ਸਭਿਆਚਾਰ ਦੀ ਆਰਸੀ