ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਂਝੀ ਦੀਆਂ ਸਾਰੀਆਂ ਮੂਰਤੀਆਂ ਨੂੰ ਇਕ ਸੁੱਚੀ ਟੋਕਰੀ ਵਿੱਚ ਪਾ ਕੇ ਕੁੜੀਆਂ ਇਹਨਾਂ ਨੂੰ ਪਿੰਡ ਦੇ ਲਾਗਲੇ ਕਿਸੇ ਟੋਭੇ ਜਾਂ ਸੂਏ ਵਿੱਚ ਜਲ ਪ੍ਰਵਾਹ ਕਰਨ ਲਈ ਟੂਰ ਪੈਂਦੀਆਂ ਹਨ। ਉਹ ਜਾਂਦੀਆਂ ਹੋਈਆਂ ਰਾਹ ਵਿੱਚ ਇਹ ਗੀਤ ਗਾਉਂਦੀਆਂ ਜਾਂਦੀਆਂ ਹਨ:-
ਕਿੱਥੇ ਜੰਮੀ ਤੁਲਸਾਂ
ਕਿੱਥੇ ਜੰਮਿਆ ਰਾਮ
ਕਿੱਥੇ ਜੰਮਿਆ ਨੀ ਸਖੀਓ
ਗੰਗਾ ਜੰਮੀ ਤੁਲਸਾਂ
ਪਹੋਏ ਜੰਮਿਆ ਰਾਮ
ਮਹਿਲੀਂ ਜੰਮਿਆ ਨੀ ਸਖੀਓ
ਕਿਥੇ ਵਸੇ ਤੁਲਸਾਂ
ਤੇ ਕਿੱਥੇ ਵਸੇ ਰਾਮ
ਕਿਥੇ ਵਸੇ ਸਖੀਓ
ਗੰਗਾ ਵਸੇ ਤੁਲਸਾਂ
ਪਹੋਏ ਵਸੇ ਰਾਮ
ਮਹਿਲੀਂ ਵਸੇ ਸਖੀਓ
ਨੀ ਮੇਰਾ ਸ੍ਰੀ ਭਗਵਾਨ
ਉਪਰੋਕਤ ਗੀਤ ਗਾਉਂਦੀਆਂ ਹੋਈਆਂ ਕੁੜੀਆ ਕਿਸੇ ਟੋਭੇ ਜਾਂ ਸੂਏ ਤੇ ਪੁੱਜ ਜਾਂਦੀਆਂ ਹਨ।ਉਹ ਉੱਥੇ ਜਾ ਕੇ ਕੀੜਿਆਂ ਦੇ ਭੌਣ ਉੱਤੇ ਤਿਲ ਚੌਲੀ ਪਾਉਂਦੀਆਂ ਹੋਈਆਂ ਗਾਉਂਦੀਆਂ ਹਨ:-
ਕੀੜੀਓ ਮਕੌੜਿਓ
ਅੰਨ ਦਿਓ
ਧੰਨ ਦਿਓ
ਭਾਈ ਦਿਓ
ਭਤੀਜਾ ਦਿਓ
ਕਢਣ ਨੂੰ ਕਸੀਦਾ ਦਿਓ
ਹੋਰ ਨਾ ਕੁਝ ਲੋੜੀਏ
ਇਸ ਮਗਰੋਂ ਕੁੜੀਆਂ ਸਾਂਝੀ ਨੂੰ ਜਲ ਪ੍ਰਵਾਹ ਕਰਨ ਲੱਗੀਆਂ ਇਹ ਗੀਤ ਗਾਉਂਦੀਆਂ ਹਨ:
142/ਪੰਜਾਬੀ ਸਭਿਆਚਾਰ ਦੀ ਆਰਸੀ