ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਨ੍ਹਾਈਂ ਸਾਂਝੀ
ਧੋਈਂ ਸਾਂਝੀ
ਰੋਈਂ ਨਾ
ਵਰ੍ਹੇ ਦਿਨਾਂ ਨੂੰ ਫੇਰ ਲਾਵਾਂਗੇ

ਸਾਂਝੀ ਨੂੰ ਜਲ ਪ੍ਰਵਾਹ ਕਰਨ ਮਗਰੋਂ ਉਹ ਸਾਂਝੀ ਮਾਈ ਦੇ ਗੀਤ ਗਾਉਂਦੀਆਂ ਹੋਈਆਂ ਆਪਣੇ ਘਰਾਂ ਨੂੰ ਪਰਤ ਪੈਂਦੀਆਂ ਹਨ। ਰਾਹ ਵਿੱਚ ਜੇ ਕਿਧਰੇ ਉਹਨਾਂ ਨੂੰ ਕੋਈ ਬ੍ਰਾਹਮਣ ਮਿਲ ਜਾਵੇ ਤਾਂ ਝਟ ਟਕੋਰ ਲਾ ਦਿੰਦੀਆਂ ਹਨ:-

ਕਾਲਾ ਬਾਹਮਣ ਖਾ ਗਿਆ
ਮਟਕਾ ਗਿਆ
ਮੇਰੀ ਸਾਂਝੀ ਦੇ ਸਿਰ ਲਾ ਗਿਆ

ਗੀਤ ਗਾ ਰਹੀਆਂ ਨਿੱਕੀਆਂ ਬੱਚੀਆਂ ਝੂਮ-ਝੂਮ ਜਾਂਦੀਆਂ ਹਨ। ਦੁਸਹਿਰੇ ਦਾ ਮੇਲਾ ਦੇਖਣ ਦਾ ਚਾਅ ਉਹਨਾਂ ਦੀਆਂ ਅੱਖਾਂ ਵਿੱਚ ਲਿਸ਼ਕਣ ਲੱਗ ਪੈਂਦਾ ਹੈ।

143/ਪੰਜਾਬੀ ਸਭਿਆਚਾਰ ਦੀ ਆਰਸੀ