ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪੂਰਾ ਭਰੋਸਾ ਕਰਦੇ ਸਨ।ਵਿਆਹ-ਮੁਕਲਾਵੇ ਸਮੇਂ ਨਾਇਣਾਂ ਨੂੰ ਵਿਆਹੁਲੀ ਕੁੜੀ ਦੇ ਨਾਲ ਭੇਜਣ ਦਾ ਆਮ ਰਿਵਾਜ ਰਿਹਾ ਹੈ। ਉਹ ਮੁਟਿਆਰਾਂ ਨੂੰ ਵਿਸ਼ੇਸ਼ ਕਰਕੇ ਵਿਆਹੁਲੀਆਂ ਕੁੜੀਆਂ ਦੇ ਰੂਪ ਨੂੰ ਚਾਰ ਚੰਨ ਲਾਉਂਦੀਆਂ ਸਨ। ਅਨੇਕਾਂ ਲੋਕ ਗੀਤ ਨਾਇਣਾਂ ਬਾਰੇ ਪ੍ਰਚੱਲਤ ਹਨ:
ਜਿਗਰਾ ਨਾਈਆਂ ਦਾ
ਬੱਗਿਆ ਚੱਕ ਚੌਕੜੀ
ਗੱਡੀ ਵਿੱਚ ਨਾ ਪਰਾਹੁਣਿਆਂ ਛੇੜੀ
ਪਰੇ ਹਟ ਜਾ ਕੁਪੱਤੀਏ ਨੈਣੇ
ਅੰਨੇ ਜੱਟ ਦਾ ਆਇਆ ਮੁਕਲਾਵਾ
ਨਾਮਾ ਬੋਲਦਾ ਮਰਾਸਣੇ ਤੇਰਾ
ਸਿਰ ਗੁੰਦ ਦੇ ਕੁਪੱਤੀਏ ਨੈਣੇ
ਯਾਰੀ ਨਾਈਆਂ ਦੀ ਕੁੜੀ ਨਾਲ ਲਾਈਏ
ਸਾਰੇ ਸੰਦ ਕੋਲ ਰੱਖਦੀ
ਕਈ ‘ਚਕਵੇਂ ਚੁੱਲੇ' ਜੱਟਾਂ ਦੀਆਂ ਲੜਾਈਆਂ ਵੀ ਕਰਵਾ ਦੇਂਦੇ ਹਨ:
ਡਾਂਗ ਜੱਟਾਂ ਦੀ ਖੜਕੇ
ਨਾਈਆਂ ਦੀ ਨੈਣ ਬਦਲੇ
ਕਿਹਾ ਜਾਂਦਾ ਹੈ ਕਿ ਜੱਗਾ ਡਾਕੂ ਨਾਈਆਂ ਨੇ ਵੱਢ ਸੁੱਟਿਆ ਸੀ:
ਪੂਰਨਾ
ਨਾਈਆਂ ਨੇ ਵਢ ਸੁੱਟਿਆ
ਜੱਗਾ ਸੂਰਮਾ
155 / ਪੰਜਾਬੀ ਸਭਿਆਚਾਰ ਦੀ ਆਰਸੀ