ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਥਾਲੈ ਵਿਚਿ ਤੈ ਵਸਤੂ ਪਈਓ, ਹਰਿ ਭਜਨੁ ਅੰਮ੍ਰਿਤ ਸਾਰੁ।
ਜਿਤੁ ਖਾਧੈ ਮਨੁ ਤ੍ਰਿਪਤੀਆ, ਪਾਈਐ ਮੋਖ ਦੁਆਰ।
ਇਹੁ ਭੋਜਨ ਅਲਭੁ ਹੈ ਸੰਤਹੁ, ਲਭੇ ਗੁਰ ਵੀਚਾਰਿ।
ਇਹ ਮੁਦਾਵਣੀ ਕਿਉ ਵਿੱਚਹੁ ਕਢੀਐ, ਸਦਾ ਰਖੀਐ ਉਰਿ ਧਾਰਿ!
ਏਹ ਮੁਦਾਵਣੀ ਸਤਿਗੁਰ ਪਾਈ, ਗੁਰ ਸਿਖਾ ਲਧੀ ਭਾਲਿ।
ਨਾਨਕ ਜਿਸ ਬੁਝਾਏ ਸੁ ਬੁਝਸੀ, ਹਰਿ ਪਾਇਆ ਗੁਰਮੁਖਿ ਘਾਲਿ।

ਸ੍ਰੀ ਗੁਰੂ ਅਰਜਨ ਸਾਹਿਬ ਨੇ ਸੁਖਮਨੀ ਸਾਹਿਬ ਵਿੱਚ ਕਿਹਾ ਹੈ:

ਕਹਾ ਬੁਝਾਰਤਿ ਬੁਝੈ ਭੌਰਾ
ਨਿਸਿ ਕਹੀਐ ਤਉ ਸਮਝੈ ਭੋਰਾ।

ਬਾਈਬਲ ਵਿੱਚ ਵੀ ਬੁਝਾਰਤਾਂ ਪਾਉਣ ਦਾ ਵਰਨਣ ਮਿਲਦਾ ਹੈ। ਪੁਰਾਣੇ ਕਬੀਲਿਆਂ ਵਿੱਚ ਹੁਣ ਤੱਕ ਬਾਤਾਂ ਪਾਉਣ ਦਾ ਰਿਵਾਜ ਚਲਿਆ ਆ ਰਿਹਾ ਹੈ। ਸਰ ਜੇਮਜ਼ ਫਰੇਜ਼ਰ ਨੇ ਇਸ ਗੱਲ ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਕਈ ਕਬੀਲਿਆਂ ਵਿੱਚ ਖ਼ਾਸ ਮੌਕਿਆਂ ਤੇ ਖ਼ਾਸਖ਼ਾਸ ਉਤਸਵਾਂ ਤੇ ਹੀ ਬੁਝਾਰਤਾਂ ਪੁੱਛੀਆਂ ਜਾਂਦੀਆਂ ਹਨ। ਹਿੰਦ ਦੇ ਆਦਿ ਵਾਸੀਆਂ ਵਿੱਚੋਂ ਗੋੰਡ, ਪਰਧਾਨ ਤੇ ਬਿਰਹੋਰ ਜਾਤੀਆਂ ਦੇ ਵਿਆਹਾਂ ਸਮੇਂ ਪਹੇਲੀ ਪੁੱਛਣੀ ਇਕ ਲਾਜ਼ਮੀਂ ਰਸਮ ਹੈ ਅਫ਼ਰੀਕਾ ਦੇ ਬੰਤੋ ਕਬੀਲੇ ਦੀਆਂ ਤੀਵੀਆਂ ਨਾਚ ਨਚਦੀਆਂ ਆਦਮੀ ਤੋਂ ਬੁਝਾਰਤਾਂ ਪੁੱਛਦੀਆਂ ਹਨ ਜੇ ਉਹ ਨਾ ਬੁਝ ਸਕੇ ਤਾਂ ਮਾਰਦੀਆਂ ਹਨ। ਤੁਰਕੀ ਕੁੜੀਆਂ ਸ਼ਾਦੀ ਹਿਤ ਮਨੁੱਖ ਦੀ ਪ੍ਰੀਖਿਆ ਲਈ ਬੁਝਾਰਤਾਂ ਪੁੱਛਦੀਆਂ ਹਨ।*

ਪੁਰਾਤਨ ਕਾਲ ਤੋਂ ਹੀ ਬੁਝਾਰਤਾਂ ਕਿਸੇ ਗੰਭੀਰ ਉਦੇਸ਼ ਦੀ ਪੂਰਤੀ ਕਰਦੀਆਂ ਰਹੀਆਂ ਹਨ। ਬੁਝਾਰਤਾਂ ਬੁਝਣਾ ਬੁੱਧੀ ਦੀ ਪ੍ਰੀਖਿਆ ਕਰਨਾ ਹੁੰਦਾ ਹੈ। ਕਲਪਿਤ ਕਥਾਵਾਂ ਅਨੁਸਾਰ ਇਸ ਪ੍ਰੀਖਿਆ ਵਿੱਚ ਪੂਰਾ ਨਾ ਉਤਰਨ ਵਾਲ਼ੇ ਨੂੰ ਡੂੰਨ ਦਿੱਤਾ ਜਾਂਦਾ ਸੀ, ਏਥੋਂ ਤੀਕ ਕਿ ਕਈ ਵਾਰ ਕਈਆਂ ਨੂੰ ਬੁਝਾਰਤਾਂ ਦੇ ਸਹੀ ਉੱਤਰ ਨਾ ਦੇ ਸਕਣ ਕਾਰਨ ਆਪਣੀ ਜਾਨ ਵੀ ਗਵਾਉਣੀ ਪੈਂਦੀ ਸੀ।

ਮਹਾਂਭਾਰਤ ਵਿੱਚ ਇੱਕ ਕਥਾ ਆਉਂਦੀ ਹੈ:

ਬਨਵਾਸ ਦੇ ਦਿਨੀਂ ਪੰਜੇ ਪਾਂਡੋ ਜਦੋਂ ਜੰਗਲ ਵਿੱਚ ਵਾਸ ਕਰ ਰਹੇ ਸਨ ਤਾਂ ਇੱਕ ਯਖਸ਼ ਨੇ ਪਰੀਖਿਆ ਲੈਣ ਲਈ ਹਿਨ੍ਹਾਂ ਤੋਂ ਕੁਝ ਬੁਝਾਰਤਾਂ ਦੇ ਉੱਤਰ ਪੁੱਛੇ ਯਖਸ਼ ਸਾਰਸ ਦਾ ਰੂਪ ਧਾਰ ਕੇ ਇੱਕ ਝੀਲ ਵਿੱਚ ਜਾ ਖੜਾ ਹੋਇਆ। ਕੁਝ ਚਿਰ ਪਿੱਛੋਂ ਪਾਣੀ ਭਰਨ ਲਈ ਨਕੁਲ ਆਇਆ ਤਾਂ ਸਾਰਸ ਨੇ ਕਿਹਾ, “ਇਸ ਝੀਲ ਵਿੱਚੋਂ ਕੇਵਲ ਬੁੱਧੀਮਾਨ ਹੀ ਪਾਣੀ ਭਰ ਸਕਦੇ ਹਨ। ਜੇ ਤੂੰ ਬੁੱਧੀਮਾਨ ਹੈਂ ਤਾਂ ਪਹਿਲਾਂ ਮੇਰੀ ਬੁਝਾਰਤ ਦਾ ਉੱਤਰ ਦੇ।”

ਨਕੁਲ ਤੋਂ ਬੁਝਾਰਤ ਨਾ ਬੁਝੀ ਗਈ ਤੇ ਸਾਰਸ ਨੇ ਉਸ ਨੂੰ ਚੁੰਝਾਂ ਮਾਰ-ਮਾਰ ਝੀਲ ਵਿੱਚ ਡੋਬ ਦਿੱਤਾ। ਪਿੱਛੋਂ ਵਾਰੋ-ਵਾਰੀ ਸਹਿਦੇਵ, ਅਰਜਨ ਤੇ ਭੀਮ ਪਾਣੀ ਲੈਣ ਆਏ ਤਾਂ ਉਹਨਾਂ ਨੂੰ ਵੀ ਸਾਰਸ ਨੇ ਬੁਝਾਰਤਾਂ ਦਾ ਉੱਤਰ ਨਾ ਦੇ ਸਕਣ ਕਾਰਨ ਪਾਣੀ ਵਿੱਚ ਡੋਬ ਦਿੱਤਾ। ਅਖ਼ੀਰ ਯੁਧਿਸ਼ਟਰ ਖ਼ੁਦ ਗਿਆ ਤੇ ਉਸ ਨੇ ਯਖਸ਼ ਦੀਆਂ ਸਭ ਬੁਝਾਰਤਾਂ ਦੇ ਠੀਕ


  • ਪਿਆਰਾ ਸਿੰਘ ਪਦਮ, 'ਲੋਕ ਬੁਝਾਰਤਾਂ', ਪੰਨਾ 15

12 / ਪੰਜਾਬੀ ਸਭਿਆਚਾਰ ਦੀ ਆਰਸੀ