ਇਕ ਲੋਕ ਗੀਤ ਵਿੱਚ ਇਕ ਨਾਈ ਪਰਿਵਾਰ ਦਾ ਵਿਅੰਗਮਈ ਚਿਤਰਨ ਪੇਸ਼ ਕੀਤਾ ਗਿਆ ਹੈ:
ਨਾਈਆਂ ਦੇ ਘਰ ਭੇਡ ਲਵੇਰੀ
ਬਾਹਰੋਂ ਆਈ ਚਰ ਕੇ
ਨੈਣ ਤੇ ਨਾਈ ਚੋਣ ਲੱਗੇ
ਚਾਰੋ ਟੰਗਾਂ ਫੜ ਕੇ
ਦੋਵੇਂ ਜਾਣੇ ਚੋ ਕੇ ਉੱਠੇ
ਸੁਰਮੇਦਾਨੀ ਭਰ ਕੇ
ਹੱਟੀਓਂ ਜਾ ਕੇ ਚੌਲ ਲਿਆਂਦੇ
ਲੱਛੇ ਗਹਿਣੇ ਧਰ ਕੇ
ਨੈਣ ਨੇ ਲੱਪ ਸ਼ੱਕਰ ਲਿਆਂਦੀ
ਸਿਰ ਜੱਟੀ ਦਾ ਕਰਕੇ
ਖਾਣ ਪੀਣ ਦਾ ਵੇਲਾ ਹੋਇਆ
ਟੱਬਰ ਮਰ ਗਿਆ ਲੜ ਕੇ
ਕੋਲੇ ਠਾਣਾ ਕੋਲ ਸਿਪਾਹੀ
ਸਾਰਿਆਂ ਨੂੰ ਲੈ ਗਿਆ ਫੜ ਕੇ
ਪੰਦਰਾਂ ਪੰਦਰਾਂ ਤੀਹ ਜੁਰਮਾਨਾ
ਨਾਈ ਬਹਿਗੇ ਭਰ ਕੇ
ਘਰ ਵਿੱਚ ਬਹਿ ਕੇ ਸੋਚਣ ਲੱਗੇ-
ਕੀ ਲਿਆ ਅਸਾਂ ਨੇ ਲੜ ਕੇ
ਪੇਂਡੂ ਜੀਵਨ ਵਿਚ ਘੁਮਾਰ ਵੀ ਆਪਣਾ ਯੋਗਦਾਨ ਪਾਉਂਦੇ ਹਨ। ਮਿੱਟੀ ਦੇ ਘੜੇ ਤੇ ਹੋਰ ਅਨੇਕਾਂ ਬਰਤਨ ਇਹ ਅਪਣੇ ਚੱਕ ਤੇ ਤਿਆਰ ਕਰਕੇ ਲੋਕਾਂ ਦਾ ਕੰਮ ਸਾਰਦੇ ਹਨ। ਲੋਕ ਮਨ ਘੁਮਿਆਰਾਂ ਨੂੰ ਵੀ ਭੁਲਾਉਂਦਾ ਨਹੀਂ। ਲੋਕ ਗੀਤਾਂ ਦਾ ਅਖਾੜਾ ਲੱਗਦਾ ਹੈ, ਘੁਮਿਆਰ ਜਿਨ੍ਹਾਂ ਨੂੰ ਸਤਿਕਾਰ ਵਜੋਂ ਪਰਜਾਪਤ ਵੀ ਆਖਦੇ ਹਨ, ਇਸ ਅਖਾੜੇ ਵਿੱਚ ਆ ਹਾਜ਼ਰ ਹੁੰਦੇ ਹਨ:
ਜੇ ਮੈਂ ਹੁੰਦੀ ਘੁਮਾਰਾਂ ਦੀ ਕੁੜੀ
ਘੜੇ ਪਰ ਘੜਾ ਚੜ੍ਹਾ ਰਖਦੀ
ਤਾਰ ਬੰਗਲੇ, ਤਾਰ ਬੰਗਲੇ
ਗਧੇ ਤੋਂ ਘੁਮਾਰੀ ਡਿੱਗ ਪੀ
ਕੱਚੀ ਕਲੀ ਕਚਨਾਰ ਦੀ
ਰੰਗ ਭਰਦੀ ਵਿਚ ਥੋੜ੍ਹਾ
156 / ਪੰਜਾਬੀ ਸਭਿਆਚਾਰ ਦੀ ਆਰਸੀ