ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਝੂਠੀ ਯਾਰੀ ਚਟ ਘੁਮਾਰ ਦੀ
ਜਿੱਥੇ ਮਿਲੇ ਕਰੇ ਨਹੋਰਾ

ਪੰਜਾਬ ਦੀ ਗੋਰੀ ਦਰਜੀ ਨੂੰ ਉਸ ਵੱਲੋਂ ਨਿਕੀ ਜਿਹੀ ਕੀਤੀ ਬੇਈਮਾਨੀ ਤੇ ਗਾਲੀਆਂ ਕੱਢਦੀ ਹੈ:

ਮੇਰੀ ਰਖਲੀ ਸੁੱਥਣ ਚੋਂ ਟਾਕੀ
ਟੁੱਟ ਪੈਣੇ ਦਰਜੀ ਨੇ

ਕਿਸੇ ਨੂੰ ਹੁਸ਼ਨਾਕ ਤਰਖਾਣੀ ਨੂੰ ਸ਼ੱਕ ਹੂੰਝਦੀ ਵੇਖ ਕੇ ਤਰਸ ਆਉਂਦਾ ਹੈ:

ਤੇਰੀ ਚੰਦਰੀ ਦੀ ਜਾਤ ਤਖਾਣੀ
ਚੂੜਾ ਪਾ ਕੇ ਸੱਕ ਹੂੰਝਦੀ

ਬੱਕਰੀਆਂ ਵਾਲੇ ਗੁੱਜਰ ਵੀ ਇਹਨਾਂ ਲੋਕ ਗੀਤਾਂ ’ਚ ਬੱਕਰੀਆਂ ਚਾਰਦੇ ਨਜ਼ਰ ਆਉਂਦੇ ਹਨ:

ਹਾਕਾਂ ਮਾਰਦੇ ਬੱਕਰੀਆਂ ਵਾਲੇ
ਦੁੱਧ ਪੀ ਕੇ ਜਾਈਂ ਜੈ ਕੁਰੇ

ਕੋਈ ਆਪਣੇ ਦਿਲ ਦੇ ਮਹਿਰਮ ਨੂੰ ਗੁਜਰੀ ਨਾਲ ਯਾਰੀ ਪਾਉਣ ਤੋਂ ਰੋਕਦੀ ਹੈ:

ਬੱਕਰੀ ਦਾ ਦੁੱਧ ਗਰਮੀ
ਵੇ ਤੂੰ ਛੱਡ ਗੁਜਰੀ ਦੀ ਯਾਰੀ

ਸੁਨਿਆਰ ਪੰਜਾਬੀ ਭਾਈਚਾਰੇ ਦਾ ਇਕ ਅਜਿਹਾ ਪਾਤਰ ਹੈ ਜਿਸ ਤੇ ਸਾਰੇ ਰਸ਼ਕ ਕਰਦੇ ਹਨ:

ਮੌਜ ਸੁਨਿਆਰਾ ਲੈ ਗਿਆ

ਜੀਹਨੇ ਲਾਈਆਂ ਦੰਦਾਂ ਵਿੱਚ ਮੇਖਾਂ

ਟਿੱਕਾ ਘੜਦੇ ਸੁਨਿਆਰਾ ਚਿੱਤ ਲਾ ਕੇ

ਗੁੰਦਣਾ ਭਤੀਜੇ ਦੇ

ਸੁਨਿਆਰਾਂ ਦਿਆ ਮੁੰਡਿਆ ਵੇ
ਸਾਡੀ ਮਛਲੀ ਵੇ ਘੜਦੇ
ਉੱਤੇ ਪਾ ਦੇ ਮੋਰਨੀਆਂ
ਅਸੀਂ ਸੱਸ ਮੁਕਲਾਵੇ ਤੌਰੀਨੀ ਆਂ

ਸੁਨਿਆਰੀਆਂ ਦਾ ਡੁੱਲ੍ਹ ਡੁੱਲ੍ਹ ਜਾਂਦਾ ਰੂਪ ਕਈਆਂ ਦੀ ਹੋਸ਼ ਭੁਲਾ ਦੇਂਦਾ ਹੈ। ਬਰੋਟੇ ਹੇਠ ਦਾਤਣ ਕਰ ਰਹੀ ਸੁਨਿਆਰੀ ਨੂੰ ਵੇਖ ਕਈ ਮਨਚਲੇ ਸੁੰਨ ਹੋ ਜਾਂਦੇ ਹਨ: ਹੇਠ ਬਰੋਟੇ ਦੇ ਦਾਤਣ ਕਰੇ ਸੁਨਿਆਰੀ

ਕਈ ਚਾਟ ਤੇ ਲੱਗੀਆਂ ਸੁਨਿਆਰੀਆਂ ਵਸਦੇ ਘਰਾਂ ਨੂੰ ਉਜਾੜ ਦੇਂਦੀਆਂ ਹਨ:

157/ਪੰਜਾਬੀ ਸਭਿਆਚਾਰ ਦੀ ਆਰਸੀ