ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿੱਤਰ ਤੁਹਾਡੇ ਨਜ਼ਰੀਂ ਪੈਂਦੇ ਹਨ। ਡਿਊਢੀ ਦੇ ਅੰਦਰ ਸਾਹਮਣੀ ਕੰਧ ਉੱਤੇ ਗੁਰੂ ਨਾਨਕ ਦੇਵ ਜੀ ਦੀ ਆਕ੍ਰਿਤੀ ਹੈ ਅਤੇ ਉਨ੍ਹਾਂ ਦੇ ਨਾਲ ਬਾਲਾ ਮਰਦਾਨਾ ਹਨ। ਇਕ ਪਾਸੇ ਗੋਰਖ ਨਾਥ, ਚਰਪਟ ਨਾਥ ਅਤੇ ਮੰਗਲ ਨਾਥ ਆਦਿ ਜੋਗੀਆਂ ਦੇ ਚਿੱਤਰ ਹਨ। ਇਕ ਚਿੱਤਰ ਵਿੱਚ ਸ੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਹੋ ਰਿਹਾ ਹੈ।ਡਿਊਢੀ ਦੀਆਂ ਦੋਨੋਂ ਕੰਧਾਂ ਕੰਧ-ਚਿੱਤਰਾਂ ਨਾਲ ਸਜਾਈਆਂ ਗਈਆਂ ਹਨ। ਇਕ ਆਕ੍ਰਿਤੀ ਮਹਾਰਾਜਾ ਰਣਜੀਤ ਸਿੰਘ ਦੀ ਹੈ ਜੋ ਸ਼ਾਹੀ ਪੁਸ਼ਾਕ ਵਿੱਚ ਬੈਠਾ ਹੈ ਤੇ ਇਕ ਦਰਬਾਰੀ ਸਾਹਮਣੇ ਹੁਕਮ ਮੰਨਣ ਲਈ ਤਿਆਰ ਖੜ੍ਹਾ ਹੈ।ਸਮਾਧ ਦੇ ਅੰਦਰ ਵੜਦਿਆਂ ਹੀ ਸਾਹਮਣੀ ਕੰਧ ਉੱਤੇ ਬਾਬਾ ਮਨ ਮਸਤਾਨ ਅਤੇ ਉਹਨਾਂ ਦੇ ਪੁੱਤਰ ਭੰਗਾ ਸਿੰਘ ਦੀਆਂ ਦੋ ਵੱਡੀਆਂ ਆਕ੍ਰਿਤੀਆਂ ਹਨ। ਉਹਨਾਂ ਦੇ ਸਿਰਾਂ ਉੱਤੇ ਮੌਰ ਖੰਭਾਂ ਨਾਲ ਸਜੀਆਂ ਟੋਪੀਆਂ, ਕੰਨਾਂ ਵਿੱਚ ਮੁੰਦਰਾਂ ਅਤੇ ਸਰੀਰਾਂ ਉੱਤੇ ਲੰਬੇ-ਲੰਬੇ ਚੋਗੇ ਪਾਏ ਹੋਏ ਹਨ ਤੇ ਹੱਥਾਂ ਵਿੱਚ ਸਿਤਾਰਾਂ ਫੜੀਆਂ ਹੋਈਆਂ ਹਨ। ਬੰਦ ਦਰਵਾਜ਼ੇ ਉੱਤੇ ਭੀਮ ਦਾ ਅਤਿ ਸੁੰਦਰ ਚਿੱਤਰ ਹੈ।

ਰਾਜਾ ਪ੍ਰੀਛਤ ਦੇ ਚਿੱਤਰ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਜੁਝਾਰ ਸਿੰਘ ਦਾ ਚਿੱਤਰ ਵੀ ਹੈ। ਇਸ ਸਮਾਧ ਅੰਦਰ ਸੈਂਕੜਿਆਂ ਦੀ ਗਿਣਤੀ ਵਿੱਚ ਗੁਲਦਸਤਿਆਂ, ਮਹਿਕਦੇ ਫੁੱਲਾਂ ਅਤੇ ਚਹਿਚਹਾਉਂਦੇ ਪੰਛੀਆਂ ਦੇ ਕੰਧ ਚਿੱਤਰ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਗੁੰਬਦ ਅਤੇ ਛੱਤ ਦੇ ਵਿਚਕਾਰ ਖ਼ਾਨਿਆਂ ਅੰਦਰ ਵੀ ਮਹਿਖ਼ਾਸਰ, ਸ਼ਿਵ ਭਗਵਾਨ, ਗਣੇਸ਼, ਵਿਸ਼ਨੂੰ ਅਤੇ ਕ੍ਰਿਸ਼ਨ ਆਦਿ ਦੀਆਂ ਆਕ੍ਰਿਤੀਆਂ ਸ਼ੋਭ ਰਹੀਆਂ ਹਨ। ਇਹਨਾਂ ਕੰਧ ਚਿਤਰਾਂ ਨੂੰ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਰੌਣੀ ਦੇ ਮਾਹਰ ਕਲਾਕਰਾਂ ਨੇ ਉਲੀਕਿਆ ਸੀ ਤੇ ਇਹ ਦੋ ਸੌ ਸਾਲ ਪੁਰਾਣੇ ਹਨ।

ਮਹਿਮਾ ਸ਼ਾਹ ਦੀ ਸਮਾਧ ਦੇ ਪੱਛਮ ਵੱਲ ਕੋਈ ਦੇ ਕੁ ਫਰਲਾਂਗ ਦੇ ਫਾਸਲੇ ’ਤੇ ਵਿਸ਼ਵਕਰਮਾ ਦਾ ਦੇਖਣਯੋਗ ਮੰਦਰ ਹੈ। ਇਥੇ ਦੀਵਾਲੀ ਦੇ ਅਗਲੇ ਦਿਨ ਬੜਾ ਭਾਰੀ ਜੋੜ ਮੇਲਾ ਹੁੰਦਾ ਹੈ।

ਫੱਗਣ ਦੇ ਮਹੀਨੇ ਹੋਲੇ ਮਹੱਲੇ ਦੇ ਨਾਲ ਹੀ ਮਹਿਮਾ ਸ਼ਾਹ ਦੀ ਸਮਾਧ ’ਤੇ ਬੜਾ ਭਾਰੀ ਮੇਲਾ ਲੱਗਦਾ ਹੈ ਜਿਹੜਾ ਸਾਧਾਂ ਦੇ ਮੇਲੇ ਦੇ ਨਾਂ ਨਾਲ ਮਸ਼ਹੂਰ ਹੈ। ਬੜੀ ਦੂਰੋਂ ਦੂਰੋਂ ਸਾਧ ਸੰਤ ਇਸ ਮੇਲੇ 'ਤੇ ਆਇਆ ਕਰਦੇ ਸਨ। ਇਹ ਮੇਲਾ ਵੀ ਛਪਾਰ ਦੇ ਮੇਲੇ ਵਾਂਗ ਭਰਦਾ ਸੀ ਜਿੱਥੇ ਪੰਜਾਬ ਦੀ ਨੱਚਦੀ ਗਾਉਂਦੀ ਸੰਸਕ੍ਰਿਤੀ ਦੇ ਦਰਸ਼ਨ ਹੋਇਆ ਕਰਦੇ ਸਨ:

ਆਰੀ ਆਰੀ ਆਰੀ
ਮੇਲਾ ਲੋਪੋਂ ਦਾ
ਲਗਦਾ ਬਹੁਤ ਹੈ ਭਾਰੀ
ਲੁਧਿਆਣੇ ਦੁਗ ਦੁਗੀਆ
ਸਾਹਨੇ ਕੌਲ ਢੰਡਾਰੀ।
ਤੜਕਿਓਂ ਭਾਲੇਂਗਾ-
ਨਰਮ ਕਾਲਜੇ ਵਾਲੀ

ਕਾਕਾ ਪਰਤਾਪੀ ਦੀ ਪ੍ਰੀਤ ਕਥਾ ਦਾ ਸਬੰਧ ਵੀ ਇਸੇ ਮੇਲੇ ਨਾਲ ਜੁੜਿਆ ਹੋਇਆ ਹੈ।ਉੱਨੀਵੀਂ ਸਦੀ ਦੇ ਅੰਤਲੇ ਦਹਾਕੇ ਵਿੱਚ ਇਹ ਕਹਾਣੀ ਤੋਂ ਪਿੰਡ ਵਿੱਚ ਵਾਪਰੀ। ਇਸ ਪ੍ਰੀਤ ਕਥਾ ਨੂੰ ਕਈ ਇਕ ਕਿੱਸਾਕਾਰਾਂ ਸ਼ਾਦੀ ਰਾਮ, ਗੋਕਲ ਚੰਦ, ਗੁਰਦਿੱਤ ਸਿੰਘ, ਛੱਜੂ

162/ਪੰਜਾਬੀ ਸਭਿਆਚਾਰ ਦੀ ਆਰਸੀ