ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(2005),'ਮਹਿਕ ਪੰਜਾਬ ਦੀ' (2005)ਅਤੇ 'ਪੰਜਾਬੀ ਸਭਿਆਚਾਰ ਦੀ ਆਰਸੀ' (2006) ਨੂੰ ਪਾਠਕਾਂ ਵੱਲੋਂ ਵੱਡਾ ਹੁੰਗਾਰਾ ਮਿਲਿਆ ਹੈ। ਇਹਨਾਂ ਵਿੱਚੋਂ ਬਹੁਤੀਆਂ ਪੁਸਤਕਾਂ ਦੇ ਐਡੀਸ਼ਨ ਦੂਜੀ ਜਾਂ ਤੀਜੀ ਵਾਰ ਛਪ ਚੁੱਕੇ ਹਨ ਅਤੇ ਛਪ ਰਹੇ ਹਨ।

? ਤੁਸੀਂ ਕਈ ਵੱਡੀਆਂ ਅਦਬੀ ਕਮੇਟੀਆਂ ਦੇ ਮੈਂਬਰ ਵੀ ਰਹੇ ਹੋ। ਇਕ ਕਮੇਟੀ ਮੈਂਬਰ ਵਜੋਂ ਤੁਸੀਂ ਕੀ ਖੱਟਿਆ ਹੈ?

- ਨਰਾਜ਼ਗੀਆਂ।

? ਕੋਈ ਹੋਰ ਗੱਲ, ਜਿਹੜੀ ਮੇਰੇ ਕੋਲੋਂ ਪੁੱਛਣੀ ਰਹਿ ਗਈ ਹੋਵੇ ਤੇ ਤੁਸੀਂ ਦੱਸਣੀ ਚਾਹੋ ...

-ਮੈਨੂੰ ਆਪਣੇ ਕੰਮ ਤੋਂ ਸੰਤੁਸ਼ਟੀ ਹੈ, ਪਾਠਕਾਂ ਨੇ ਇਹਨਾਂ ਨੂੰ ਪਸੰਦ ਕੀਤਾ ਹੈ। ਆਦਰ ਮਾਣ ਵੱਲੋਂ ਕਦੀ ਕਮੀਂ ਨਹੀਂ ਰਹੀ। ਸਰਕਾਰਾਂ, ਮਜਲਿਸਾਂ, ਸਾਹਿਤ ਸਭਾਵਾਂ ਅਤੇ ਲੋਕ ਸਾਹਿਤ ਮੰਡਲੀਆਂ ਨੇ ਮੈਨੂੰ ਮਾਣ ਦੇ ਕੇ ਮੇਰੀ ਜ਼ਿੰਮੇਵਾਰੀ ਵਿੱਚ ਵਾਧਾ ਕੀਤਾ ਹੈ। ਮੈਂ ਮਿੱਤਰਾਂ ਦੀ ਲੂਣ ਦੀ ਡਲੀ ਨੂੰ ਮਿਸ਼ਰੀ ਕਰਕੇ ਜਾਣਿਆਂ ਹੈ। ਮੁਲਕਾਤ ਲਈ ਧੰਨਵਾਦ

(ਪੰਜਾਬੀ ਅਕਾਦਮੀ ਦਿੱਲੀ ਦੇ ਦੋ ਮਾਸਕ ‘ਸਮਦਰਸ਼ੀ ਦੇ ਅੰਕ 101 ਵਿੱਚ ਪ੍ਰਕਾਸ਼ਿਤ)

180/ਪੰਜਾਬੀ ਸਭਿਆਚਾਰ ਦੀ ਆਰਸੀ