ਪੰਜਾਬੀ ਸਭਿਆਚਾਰ ਦੀ ਆਰਸੀ
ਸੁਖਦੇਵ ਮਾਦਪੁਰੀ ਉਨ੍ਹਾਂ ਵਿਰਲੇ ਬੰਦਿਆਂ ਵਿੱਚੋਂ ਹੈ ਜਿਨ੍ਹਾਂ ਨੇ ਪੰਜਾਬੀ ਲੋਕ ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿੱਚ ਉਦੋਂ ਪੈਰ ਧਰਿਆ,ਜਦੋਂ ਯੂਨੀਵਰਸਿਟੀਆਂ ਨੇ ਇਸ ਦੇ ਅਧਿਐਨ, ਅਧਿਆਪਨ ਤੇ ਖੋਜ ਦਾ ਮਹੱਤਵ ਪਛਾਣਿਆਂ ਵੀ ਨਹੀਂ ਸੀ। ਨਾ ਪੰਜਾਬੀ ਯੂਨੀਵਰਸਿਟੀ ਬਣੀ ਸੀ, ਨਾ ਕੁਰਕਸ਼ੇਤਰ ਯੂਨੀਵਰਸਿਟੀ ਤੇ ਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਉਸ ਸਮੇਂ ਇਸ ਪਾਸੇ ਦਵਿੰਦਰ ਸਤਿਆਰਥੀ, ਕਰਤਾਰ ਸਿੰਘ ਸ਼ਮਸ਼ੇਰ, ਅਵਤਾਰ ਸਿੰਘ ਦਲੇਰ, ਵਣਜਾਰਾ ਬੇਦੀ ਤੇ ਗਿਆਨੀ ਗੁਰਦਿੱਤ ਸਿੰਘ ਵਰਗੇ ਕੁਝ ਬੰਦੇ ਹੀ ਰੁਚਿਤ ਸਨ। ਇਨ੍ਹਾਂ ਦਿਨਾਂ ਵਿੱਚ ਹੀ ਮਾਦਪੁਰੀ ਦੀਆਂ ਪੁਸਤਕਾਂ ‘ਲੋਕ ਬੁਝਾਰਤਾਂ' ( 1956) ਤੇ ‘ਗਾਉਂਦਾ ਪੰਜਾਬ’ (1959) ਪ੍ਰਕਾਸ਼ਿਤ ਹੋਈਆਂ। ਲਗਭਗ ਪੰਜਾਹ ਸਾਲ ਤੋਂ ਉਹ ਪੂਰੇ ਸਿਰੜ੍ਹ ਤੇ ਸਿਦਕ ਦਿਲੀ ਨਾਲ ਲੋਕ ਗੀਤਾਂ, ਲੋਕ ਗਾਥਾਵਾਂ, ਪ੍ਰੀਤ ਕਹਾਣੀਆਂ, ਲੋਕ ਸਾਹਿਤ ਤੇ ਸਭਿਆਚਾਰ ਦੇ ਵਿਭਿੰਨ ਖੇਤਰਾਂ ਵਿੱਚ ਸਰਗਰਮ ਹੈ।
‘ਪੰਜਾਬੀ ਸਭਿਆਚਾਰ ਦੀ ਆਰਸੀ’ ਸੁਖਦੇਵ ਮਾਦਪੁਰੀ ਦੀ ਹੁਣੇ ਜਹੇ ਪ੍ਰਕਾਸ਼ਿਤ ਪੁਸਤਕ ਹੈ ਜਿਸ ਵਿੱਚ ਉਸ ਨੇ ਪੰਜਾਬ ਦੇ ਪਦਾਰਥਕ, ਪ੍ਰਤਿਮਾਨਕ ਤੇ ਬੋਧਾਤਮਕ ਸਭਿਆਚਾਰ ਬਾਰੇ ਮੁਲਵਾਨ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ। ਪਦਾਰਥਕ ਸਭਿਆਚਾਰ ਦੇ ਅੰਤਰਗਤ ਉਸ ਨੇ ਹੜੱਪਾ ਕਾਲ ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਦੁਆਰਾ ਪਹਿਨੇ ਜਾਂਦੇ ਪਹਿਰਾਵੇ, ਵਰਤੇ ਜਾਂਦੇ ਸੰਦਾਂ, ਭਾਂਡਿਆਂ, ਗਹਿਣਿਆਂ, ਘਰਾਂ ਤੇ ਨਿਤ ਵਰਤੋਂ ਦੀ ਭਾਂਤ ਭਾਂਤ ਦੀ ਸਮੱਗਰੀ ਦਾ ਜ਼ਿਕਰ ਬੜੀ ਨੀਝ ਤੇ ਰੀਝ ਨਾਲ ਕੀਤਾ ਹੈ।ਇਸ ਨੂੰ ਉਸ ਨੇ ਇੱਥੋਂ ਦੇ ਥੇਹਾਂ, ਖੇਡਾਂ, ਵਿਆਹਾਂ, ਮੇਲਿਆਂ, ਤਿਥਾਂ ਤਿਉਹਾਰਾਂ ਤੇ ਰੀਤੀ ਰਿਵਾਜਾਂ ਵਿੱਚੋਂ ਪਛਾਣਿਆ ਹੈ। ਇਸ ਪਦਾਰਥਕ ਵਸਤ-ਵਲੇਵੇਂ ਵਿੱਚ ਭਾਂਡੇ, ਮੂਰਤੀਆਂ, ਪੀਘਾਂ, ਪਰਾਂਦੀਆਂ, ਸੱਗੀ ਫੁੱਲ, ਛੱਲੇ, ਮੁੰਦੀਆਂ, ਮਠਾਈਆਂ, ਬਿਰਖਾਂ, ਪੱਤਿਆਂ, ਵਿਹੜਿਆਂ ਆਦਿ ਦੀ ਚਰਚਾ ਹੈ। ਇਸੇ ਸਾਰੇ ਕੁਝ ਵਿੱਚੋਂ ਹੀ ਮਾਦਪੁਰੀ ਨੇ ਪੰਜਾਬ ਦੇ ਪ੍ਰਤਿਮਾਨਿਕ ਸਭਿਆਚਾਰ ਦੇ ਨਿਰਦੇਸ਼ਾਤਮਕ ਤ ਨਿਖੇਧਾਤਮਕ ਨੇਮ ਪਛਾਣੇ ਹਨ ਜੋ ਦਸਦੇ ਹਨ ਕਿ ਇਹ ਸਭਿਆਚਾਰ ਕਿਨ੍ਹਾਂ ਗੱਲਾਂ ਦੇ ਕਰਨ ਦੀ ਪ੍ਰੇਰਨਾ ਜਗਾਂਦਾ ਹੈ ਅਤੇ ਕਿਨ੍ਹਾਂ ਨੂੰ ਨਾ ਕਰਨ ਲਈ ਆਖਦਾ ਹੈ। ਬੋਧਾਤਮਕ ਸਭਿਆਚਾਰ ਪੱਖੋਂ ਇਸ ਪੁਸਤਕ ਵਿਚ ਲੇਖਕ ਨੇ ਪੰਜਾਬੀ ਲੋਕਾਂ ਦੇ ਧਰਮ ਤੇ ਮਿਥਿਹਾਸ ਦੇ ਖਿੰਡੇ ਖਿਲਰੇ ਤੱਤਾਂ ਆਸਰੇ ਸਥਾਰਨ ਪੰਜਾਬੀਆਂ ਦੇ ਵਿਚਾਰਾਂ, ਵਿਸ਼ਵਾਸਾਂ ਤੇ ਵਿਹਾਰ ਦੀ ਜਾਣਕਾਰੀ ਦਿੱਤੀ ਹੈ।
ਪੁਸਤਕ ਦੇ ਪਹਿਲੇ ਭਾਗ ਵਿੱਚ ਲੋਕ ਸਿਆਣਪਾਂ ਦੇ ਸ਼ੀਰਸ਼ਕ ਹੇਠ ਪੰਜਾਬੀ ਬੁਝਾਰਤਾਂ, ਅਖਾਣਾਂ, ਲੋਕ ਕਹਾਣੀਆਂ, ਲੋਕ ਗਾਥਾਵਾਂ, ਲੋਕ ਦੋਹਿਆਂ ਤੇ ਲੋਕ ਗੀਤਾਂ ਬਾਰੇ ਛੇ ਨਿਬੰਧ ਹਨ। ਸਭਿਆਚਾਰ ਦੇ ਉਪਰੋਕਤ ਸਾਰੇ ਹੀ ਰੂਪ ਮਨੋਰੰਜਨ ਦੇ ਨਾਲ ਨਾਲ ਸਿਆਣਪ ਦਾ ਸੰਚਾਰ ਕਰਨ ਦੀਆਂ ਵਿਭਿੰਨ ਜੁਗਤਾਂ ਵਜੋਂ ਪਛਾਣੇ ਗਏ ਹਨ। ਹਰ ਨਿਬੰਧ ਕਿਸੇ ਨਵੇਂ
183/ਪੰਜਾਬੀ ਸਭਿਆਚਾਰ ਦੀ ਆਰਸੀ