ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੀੜੀ ਆਂਡਾ ਲੈ ਕੇ ਧਾਈ
ਤਾਂ ਸਮਝੋ ਵਰਖਾ ਰੁੱਤ ਆਈ

ਹੋਰ

ਟਿੱਲੇ ਉੱਤੇ ਇੱਲ੍ਹ ਜੋ ਬੋਲੇ
ਗਲੀ ਗਲੀ ਵਿੱਚ ਪਾਣੀ ਡੋਲ੍ਹੇ

ਸਮੇਂ ਸਿਰ ਪਿਆ ਮੀਂਹ ਲਾਹੇਵੰਦ ਹੁੰਦਾ ਹੈ-

ਮੀਂਹ ਪੈਂਦਿਆਂ ਕਾਲ ਨਹੀਂ
ਸਿਆਣੇ ਬੈਠਿਆਂ ਵਿਗਾੜ ਨਹੀਂ

ਜੇਠ ਮੀਂਹ ਪਿਆ
ਸਾਵਣ ਸੁੱਕਾ ਗਿਆ

ਵੱਸੇ ਹਾੜ੍ਹ ਸਾਵਣ
ਸਾਰੇ ਰੱਜ ਰੱਜ ਖਾਵਣ

ਜੇ ਭਾਦੋਂ ਵਿੱਚ ਵਰਖਾ ਹੋਵੇ
ਕਾਲ ਪਿਛੋਕੜ ਬਹਿਕੇ ਰੋਵੇ

ਪਿਛੇਤੇ ਮੀਂਹ ਦਾ ਕੋਈ ਲਾਹਾ ਨਹੀਂ-

ਮੀਂਹ ਪਿਆ ਚੇਤ
ਨਾ ਘਰ ਨਾ ਖੇਤ

ਲੱਗੇ ਔੜ
ਖੇਤੀ ਚੌੜ

ਵਾਹੀ ਦੇ ਮਹੱਤਵ ਬਾਰੇ ਅਨੇਕਾਂ ਅਖਾਣ ਹਨ-

ਵਾਹੀ ਪਾਤਸ਼ਾਹੀ
ਨਾ ਜੰਮੇਂ ਤਾਂ ਫਾਹੀ

ਵਾਹੀ ਓਹਦੀ
ਜੀਹਦੇ ਘਰਦੇ ਢੱਗੇ

ਬੁੱਢਿਆਂ ਢੱਗਿਆ ਦੀ ਵਾਹੀ
ਉੱਗੇ ਦਿਲ ਤੇ ਕਾਹੀ

ਘਰ ਵੱਸਦਿਆਂ ਦੇ
ਸਾਕ ਮਿਲਦਿਆਂ ਦੇ
ਖੇਤ ਵਾਹੁੰਦਿਆਂ ਦੇ

ਖੱਬੇ
23/ ਪੰਜਾਬੀ ਸਭਿਆਚਾਰ ਦੀ ਆਰਸੀ