ਵਿੱਚ ਪਹਿਲੀ ਤੁਕ ਵੀ ਉੱਨੀ ਹੀ ਭਾਵ-ਪੂਰਤ ਹੁੰਦੀ ਹੈ ਜਿੰਨੀਆਂ ਕਿ ਬਾਕੀ ਦੀਆਂ ਤੁਕਾਂ। ਪਰੰਤੂ ਕਈਆਂ ਵਿੱਚ ਇਹ ਤੁਕ ਨਿਰਾਰਥਕ ਹੀ ਹੁੰਦੀ ਹੈ ਅਤੇ ਅਨੁਪਰਾਸ ਮੇਲਣ ਲਈ ਹੀ ਵਰਤੀ ਜਾਂਦੀ ਹੈ। ਜਜ਼ਬੇ ਦੀ ਤਸਵੀਰ ਹੇਠਲੀਆਂ ਦੋ ਤੁਕਾਂ ਵਿੱਚ ਖਿੱਚੀ ਹੁੰਦੀ ਹੈ। ਪਹਿਲੀ ਅਤੇ ਤੀਸਰੀ ਤੁਕ ਦਾ ਅਨੁਪਰਾਸ ਅਤੇ ਤੋਲ ਮਿਲਦਾ ਹੈ। ਵਿੱਚਲੀ ਤੁਕ ਕੁਝ ਛੋਟੀ ਹੁੰਦੀ ਹੈ। ਇਹਨਾਂ ਦੋ ਤੁਕਾਂ ਵਿੱਚ ਜਜ਼ਬਿਆਂ ਨੂੰ ਠੋਸ ਚਿੱਤਰਾਂ ਵਿੱਚ ਸਾਕਾਰ ਕਰਨਾ ਹੁੰਦਾ ਹੈ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕੁੱਜੇ ਵਿੱਚ ਦਰਿਆ ਨੂੰ ਬੰਦ ਕਰਨਾ ਇਹਨਾਂ ਲੋਕ ਕਲਾਕਾਰਾਂ ਦੀ ਪ੍ਰਤਿਭਾ ਹੈ। ਜਜ਼ਬਿਆਂ ਨੂੰ ਸਾਕਾਰ ਕਰਨ ਲਈ ਜਿਹੜੇ ਚਿੱਤਰ ਖਿੱਚੇ ਜਾਂਦੇ ਹਨ ਉਹਨਾਂ ਵਿੱਚਲੀ ਘਟਨਾ ਦੀ ਚੋਣ ਤਿਭਾ ਦੀ ਅਸਲ ਕਸੌਟੀ ਹੈ।[1]
ਪੰਜਾਬ ਵਿਸ਼ੇਸ਼ ਕਰਕੇ ਧਨ ਪੋਠੋਹਾਰ ਵਿੱਚ ਮਾਹੀਏ ਦਾ ਇਕ ਹੋਰ ਰੂਪ ਵੀ ਮਿਲਦਾ ਹੈ ਜਿਸ ਨੂੰ ‘ਬਾਲੂ ਮਾਹੀਏ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਰੂਪ ਕਿਸੇ ਸਮੇਂ ਬੜਾ ਪ੍ਰਚੱਲਤ ਹੋਇਆ ਸੀ। ਬਾਲ਼ ਗੁਜਰਾਂਵਾਲੇ ਦੀ ਰਹਿਣ ਵਾਲੀ ਇੱਕ ਸੁੰਦਰ ਮੁਟਿਆਰ ਸੀ ਜਿਸ ਦਾ ਪਿਆਰ ਮੁਹੰਮਦ ਅਲੀ ਨਾਂ ਦੇ ਯੁਵਕ ਨਾਲ ਸੀ ਤੇ ਜਿਸ ਨੂੰ ਉਹ ਪਿਆਰ ਨਾਲ ਮਾਹੀਆ ਸੱਦਿਆ ਕਰਦੀ ਸੀ। ਦੋਹਾਂ ਦਾ ਆਪੋ ਵਿੱਚ ਅਮੁਕ ਪਿਆਰ ਸੀ ਤੇ ਰੱਬ ਨੇ ਇਹਨਾਂ ਦੋਹਾਂ ਨੂੰ ਹੁਸਨ ਦੇ ਨਾਲ ਆਵਾਜ਼ ਵੀ ਸੁਰੀਲੀ ਬਖਸ਼ੀ ਸੀ।
ਇਹਨਾਂ ਦੋਹਾਂ ਨੇ ਮਾਹੀਏ ਦੀਆਂ ਨਵੀਆਂ ਧੁਨਾਂ ਪ੍ਰਚੱਲਤ ਕੀਤੀਆਂ ਜੋ ਸਵਾਲਾਂ ਜਵਾਬਾਂ ਵਿੱਚ ਹਨ। ਇਕ ਟੱਪੇ ਵਿੱਚ ਬਾਲ਼ੇ ਦਾ ਨਾਂ ਆਉਂਦਾ ਹੈ ਤੇ ਦੂਜੇ ਵਿੱਚ ਮਾਹੀਆ ਸ਼ਬਦ ਆਉਂਦਾ ਹੈ। ਇਸ ਵਿੱਚ ਹੁਸਨ ਇਸ਼ਕ ਦੀ ਚਰਚਾ ਹੁੰਦੀ ਹੈ। ਜਿਵੇਂ :
ਹੱਟੀਆਂ ਤੇ ਫੀਤਾ ਈ
ਸੱਚ ਦਸ ਨੀ ਬਾਲ੍ਹੋ
ਕਦੇ ਯਾਦ ਵੀ ਕੀਤਾ ਈ
ਮੈਂ ਖੜੀਆਂ ਵਿੱਚ ਬੇਲੇ
ਕਸਮੇ ਖੁਦਾ ਦੀ ਮਾਹੀਆ
ਯਾਦ ਕਰਨੀ ਆਂ ਹਰ ਵੇਲੇ
ਇਹ ਸਵਾਲਾਂ ਜਵਾਬਾਂ ਵਾਲਾ ਮਾਹੀਆ ਅੱਜ ਵੀ ‘ਮਾਹੀਆ ਬਾਝੋਂ’ ਦੇ ਨਾਂ ਨਾਲ ਪ੍ਰਸਿੱਧ ਹੈ।[2] ਅਸਲ ਵਿੱਚ ‘ਮਾਹੀਆ ਜਜ਼ਬਿਆਂ ਭਰਪੂਰ ਕਾਵਿ ਰੂਪ ਹੈ ਜਿਸ ਵਿੱਚ ਮੁੱਖ ਤੌਰ ਤੇ ਰੁਮਾਂਚਿਕ ਵਿਸ਼ਿਆਂ ਨੂੰ ਹੀ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਮੁਹੱਬਤ ਦੀਆਂ ਕੂਲਾਂ ਵਹਿ ਰਹੀਆਂ ਹਨ। ਇਹਨਾਂ ਗੀਤਾਂ ਵਿੱਚ ਪੰਜਾਬ ਦੀ ਮੁਟਿਆਰ ਆਪਣੇ ਮਾਹੀਏ ਦੇ ਹੁਸਨ ਦੇ ਵਾਰੇ-ਵਾਰੇ ਜਾਂਦੀ ਹੋਈ ਉਸ ਲਈ ਆਪਣੀ ਬੇਪਨਾਹ ਮੁਹੱਬਤ ਦਾ ਇਜ਼ਹਾਰ ਹੀ ਨਹੀਂ ਕਰਦੀ ਬਲਕਿ ਸ਼ਿਕਵਿਆਂ, ਹੋਰਿਆਂ ਦੇ ਵਾਣਾਂ ਅਤੇ ਵਿਛੋੜੇ ਦੇ ਸੱਲਾਂ ਦਾ ਵਰਨਣ ਵੀ ਬੜੇ ਅਨੁਠੇ ਦੇ ਦਰਦੀਲੇ ਬੋਲਾਂ ਵਿੱਚ ਕਰਦੀ ਹੈ। ਗੀਤ ਦੇ ਬੋਲ ਸਰੋਤੇ ਦੇ ਧੁਰ ਅੰਦਰ ਲਹਿ ਜਾਂਦੇ ਹਨ ਤੇ ਉਹ ਇਕ ਅਨੂਠਾ ਤੇ ਅਗੰਮੀ ਸੁਆਦ ਮਾਣਦਾ ਹੋਇਆ ਆਪਣੇ ਆਪ ਵਿੱਚ ਲੀਨ ਹੋ ਜਾਂਦਾ ਹੈ।
42 / ਪੰਜਾਬੀ ਸਭਿਆਚਾਰ ਦੀ ਆਰਸੀ