ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੰਦੂਰੀ ਤਾਈ ਹੋਈ ਆ
ਬਾਲਣ ਹੱਡੀਆਂ ਦਾ

ਰੋਟੀ ਇਸ਼ਕੇ ਦੀ ਲਾਈ ਹੋਈ ਆ
 

ਸੱਪ ਚੜ੍ਹ ਗਿਆ ਕਿੱਕਰੀ ਤੇ
ਬਾਲੋ ਹੋਰੀਂ ਦੋ ਭੈਣਾਂ

ਮੈਂ ਆਸ਼ਕ ਨਿੱਕਰੀ ਤੇ
 

ਛਤਰੀ ਦੀ ਛਾਂ ਕਰ ਲੈ
ਜਿੱਥੇ ਮਾਹੀਆ ਆਪ ਵਸੇਂ

ਓਥੇ ਸਾਡੀ ਵੀ ਥਾਂ ਕਰ ਲੈ
 

ਨਾ ਲਿਖਿਆ ਮਿਟਦਾ ਏ
ਮੈਨੂੰ ਤਾਂ ਰੱਬ ਮਾਹੀਆ

ਬਸ ਤੇਰੇ ’ਚੋਂ ਦਿਸਦਾ ਏ
 

ਮੈਂ ਔਸੀਆਂ ਪਾਨੀ ਆਂ
ਉਹ ਕਦੋਂ ਘਰ ਆਵੇ

ਬੈਠੀ ਕਾਗ ਉਡਾਨੀ ਆਂ
 

ਲੰਬੀਆਂ ਰਾਤਾਂ ਨੇ
ਉਮਰਾਂ ਮੁੱਕ ਜਾਣੀਆਂ

ਨਹੀਂਓ ਮੁੱਕਣੀਆਂ ਬਾਤਾਂ ਨੇ
 

ਕੋਠੇ 'ਤੇ ਕਿਲ ਮਾਹੀਆ
ਲੋਕਾਂ ਦੀਆਂ ਰੋਣ ਅੱਖੀਆਂ

ਸਾਡਾ ਰੋਂਦਾ ਏ ਦਿਲ ਮਾਹੀਆ
 

ਕੋਠੇ 'ਤੇ ਇੱਲ੍ਹ ਮਾਹੀਆ
ਪਈ ਪਛਤਾਉਨੀ ਆਂ

ਤੈਨੂੰ ਦੇ ਕੇ ਦਿਲ ਮਾਹੀਆ
 

ਅੱਗ ਬਾਲ ਕੇ ਸੇਕਣ ਦੇ
ਰੱਬ ਤੈਨੂੰ ਹੁਸਨ ਦਿੱਤਾ
ਸਾਨੂੰ ਰੱਜ ਕੇ ਦੇਖਣ ਦੇ

44/ਪੰਜਾਬੀ ਸਭਿਆਚਾਰ ਦੀ ਆਰਸੀ