ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਖੜੀ ਆਂ ਦਲੀਜਾਂ ’ਤੇ
ਜਦੋਂ ਮਾਹੀ ਟੂਰ ਨੀ ਗਿਆ

ਹੰਝੂ ਵਹਿਣ ਕਮੀਜ਼ਾਂ ’ਤੇ

ਦੋ ਪੱਤਰ ਸ਼ਹਿਤੂਤਾਂ ਦੇ
ਟੁਰ ਪਰਦੇਸ ਗਿਓਂ

ਮੰਦੇ ਹਾਲ ਮਸ਼ੂਕਾਂ ਦੇ

ਮੇਰੇ ਗਲ ਪਾਣੀ ਆਂ
ਅਜੇ ਤੱਕ ਤੂੰ ਮਾਹੀਆ

ਮੇਰੀ ਕਦਰ ਨਾ ਜਾਣੀ ਆਂ

ਛੱਪੜੀ ਤੇ ਅੰਬ ਤਰਦਾ
ਐਸੀ ਜੁਦਾਈ ਨਾਲੋਂ

ਰੱਬ ਪੈਦਾ ਹੀ ਨਾ ਕਰਦਾ

ਕਿੱਥੇ ਲਾਏ ਨੇ ਸੱਜਣਾ ਡੇਰੇ ਹੋ
ਫੁੱਲ ਕੁਮਲਾ ਜਾਣਗੇ

ਕਦੇ ਪਾ ਵਤਨਾਂ ਵੱਲ ਫੇਰੋ ਹੋ

ਦੋ ਤਾਰਾਂ ਪਿੱਤਲ ਦੀਆਂ
ਜਦੋਂ ਮਾਹੀ ਯਾਦ ਆਵੇ

ਧਾਹੀਂ ਬਲ ਬਲ ਨਿਕਲਦੀਆਂ

ਗਲੀਆਂ 'ਚੋਂ ਲੰਘ ਮਾਹੀਆ
ਛੱਲਾ ਤੈਂਡੇ ਪਿਆਰਾਂ ਦਾ

ਮੇਰੇ ਇਸ਼ਕੇ ਦੀ ਵੰਗ ਮਾਹੀਆ

ਪੈਸੇ ਦੀ ਚਾਹ ਪੀਤੀ
ਲੱਖਾਂ ਦੀ ਜਿੰਦੜੀ

ਹਿਜ਼ਰੇ ਮਾਰ ਫ਼ਨਾਹ ਕੀਤੀ

ਦੋਏ ਪੱਤਰ ਸ਼ਹਿਤੂਤਾਂ ਦੇ
ਅੱਖ ਮਸਤਾਨੀ ਚੰਨਾ ਵੇ
ਪਤਲੇ ਹੋਂਠ ਮਸ਼ੂਕਾਂ ਦੇ

46/ਪੰਜਾਬੀ ਸਭਿਆਚਾਰ ਦੀ ਆਰਸੀ