ਤੇਰੀ ਬੇਬੇ ਵੇ ਉਧਲੀ
ਸਾਡੇ ਮਹਿਲਾਂ ਨੂੰ ਆਵੇ
ਤੇਰੀ ਬੇਬੇ ਦੇ ਬਦਣੀ
ਬੈਠੀ ਜੌਕਾਂ ਦੇ ਲਾਵੇ
ਇਕ ਜੌਕ ਗਵਾਚੀ
ਬੈਠੀ ਝਗੜਾ ਪਾਵੇ
ਇਕ ਪੈਸਾ ਨੀ ਲੈ ਲੈ
ਝਗੜਾ ਛੱਡ ਬਦਕਾਰੇ
ਪੈਸਾ ਨਹੀਓਂ ਲੈਣਾ
ਝਗੜਾ ਜਾਊ ਸਰਕਾਰੇ
ਸਾਡਾ ਚਾਚਾ ਛੈਲ
ਝਗੜਾ ਜਿੱਤ ਘਰ ਆਵੇ
ਲਾੜੇ ਦੇ ਕੌੜਮੇ ਨੂੰ ਪੁਣਦੀਆਂ ਹੋਈਆਂ ਮੁਟਿਆਰਾਂ ਸਾਰੇ ਮਾਹੌਲ ਵਿੱਚ ਹਾਸੇ ਛਣਕਾ ਦੇਂਦੀਆਂ ਹਨ। ਕੋਈ ਵਡਾਰੂ ਕੁੜੀਆਂ ਨੂੰ ਸਲੂਣੀਆਂ ਸਿੱਠਣੀਆਂ ਦੇਣ ਤੋਂ ਵਰਜਣ ਲੱਗਦਾ ਹੈ ਤਾਂ ਅੱਗੋਂ ਕੋਈ ਰਸੀਆ ਆਖ ਦੇਂਦਾ ਹੈ, “ਦੇ ਲੋ ਭਾਈ ਦੇ ਲੋ ਆਹ ਦਿਨ ਕਿਹੜਾ ਰੋਜ਼ ਰੋਜ਼ ਆਉਣੈ।” ਇੰਨੇ ਨੂੰ ਸਿੱਠਣੀ ਦੇ ਬੋਲ ਉਭਰਦੇ ਹਨ:-
ਲਾੜਿਆ ਵੇ ਮੇਰਾ ਨੌਕਰ ਲੱਗ ਜਾ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੇ ਅੰਦਰੋਂ ਸੁੰਭਰ ਮੇਰੇ ਬਾਹਰੋਂ ਸੁੰਭਰ
ਮੇਰੇ ਮਹਿਲੀਂ ਰੜਕਾ ਫੇਰ ਆਈਂ ਵੇ
ਮੇਰਾ ਉਤਲਾ ਧੋ
ਮੇਰੀ ਕੁੜਤੀ ਧੋ
ਚੀਰੇ ਵਾਲੇ ਦੀ ਜਾਕਟ ਧੋ ਲਿਆਈਂ ਵੇ
ਮੇਰੀ ਮੱਝ ਨਲ੍ਹਾ
ਮੇਰੀ ਕੱਟੀ ਨਲ੍ਹਾ
ਚੀਰੇ ਵਾਲੇ ਦਾ ਘੋੜਾ ਨਲ੍ਹਾ ਲਿਆਵੀਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਨਮੋਸ਼ੀ ਦਾ ਮਾਰਿਆ ਲਾੜਾ ਤਾਂ ਨਿਗਾਹ ਚੱਕ ਕੇ ਬਨੇਰਿਆਂ 'ਤੇ ਬੈਠੀਆਂ ਮੁਟਿਆਰਾਂ ਵੱਲ ਝਾਕਣ ਦੀ ਜੁਰਅਤ ਵੀ ਨਹੀਂ ਕਰ ਸਕਦਾ। ਜਦੋਂ ਦੇਖਦਾ ਹੈ ਝਟ ਟੋਕਾ ਟਾਕੀ ਸ਼ੁਰੂ ਹੋ ਜਾਂਦੀ ਹੈ:-
56/ਪੰਜਾਬੀ ਸਭਿਆਚਾਰ ਦੀ ਆਰਸੀ