ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/70

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨੌ ਮਣ ਛੋਲੇ ਲਦ ਕੇ

ਤੈਨੂੰ ਪਾਵਾਂ ਸ਼ਹਿਰ ਦੇ ਰਾਹ
 

ਮੇਰੀ ਵੇ ਖੋਗੀ ਜੀਜਾ ਆਰਸੀ
ਤੇਰੀ ਖੋਗੀ ਮਾਂ
ਆਪਾਂ ਦੋਨੋਂ ਟੋਲੀਏ
ਤੂੰ ਕਰ ਛਤਰੀ ਦੀ ਛਾਂ

ਸਿਠਣੀ ਦਾ ਇਕ ਨਮੂਨਾ ਪੇਸ਼ ਹੈ:-

ਲਾੜਿਆਂ ਪਗ ਟੇਢੀ ਨਾ ਬਨ੍ਹ ਵੇ
ਸਾਨੂੰ ਹੀਣਤ ਆਵੇ
ਤੇਰੀ ਬੇਬੇ ਵੇ ਉਧਲੀ
ਸਾਡੇ ਮਹਿਲਾਂ ਨੂੰ ਆਵੇ
ਤੇਰੀ ਬੇਬੇ ਦੇ ਬਦਣੀ
ਬੈਠੀ ਜੋਕਾਂ ਵੇ ਲਾਵੇ
ਇਕ ਜੋਕ ਗਵਾਚੀ
ਬੈਠੀ ਝਗੜਾ ਪਾਵੇ
ਇੱਕ ਪੈਸਾ ਨੀ ਲੈ ਲੈ
ਝਗੜਾ ਛੱਡ ਬਦਕਾਰੇ
ਪੈਸਾ ਨਹੀਂਓਂ ਲੈਣਾ
ਝਗੜਾ ਜਾਊ ਸਰਕਾਰੇ
ਸਾਡਾ ਚਾਚਾ ਛੈਲ
ਝਗੜਾ ਜਿੱਤ ਘਰ ਆਵੇ

ਸੈਂਕੜਿਆਂ ਦੀ ਗਿਣਤੀ ਵਿੱਚ ਹੇਰੇ ਅਤੇ ਸਿੱਠਣੀਆਂ ਮਿਲਦੀਆਂ ਹਨ। ਡਾ. ਨਾਹਰ ਸਿੰਘ ਰਚਿਤ “ਰੜੇ ਭੰਬੀਰੀ ਬੋਲੇ" ਅਤੇ ਸੁਖਦੇਵ ਮਾਦਪੁਰੀ ਦੀ ਪੁਸਤਕ “ਨੈਣੀਂ ਨੀਂਦ ਨਾ ਆਵੇ" ਵਿੱਚ ਸੈਂਕੜੇ ਸਿੱਠਣੀਆਂ ਸ਼ਾਮਲ ਕੀਤੀਆਂ ਗਈਆਂ ਹਨ।

ਸਾਰੇ ਸੰਸਾਰ ਦੀਆਂ ਬੋਲੀਆਂ ਵਾਂਗ ਪੰਜਾਬੀ ਲੋਕ ਗੀਤ ਵੀ ਮੌਖਕ ਰੂਪ ਵਿੱਚ ਹੀ ਪ੍ਰਚਲਤ ਹਨ ਇਹਨਾਂ ਨੂੰ ਪੁਸਤਕ ਰੂਪ ਵਿੱਚ ਸਾਂਭਣ ਦਾ ਯਤਨ ਸਭ ਤੋਂ ਪਹਿਲਾਂ ਸੰਤ ਰਾਮ ਨੇ 1927 ਵਿੱਚ ‘ਪੰਜਾਬੀ ਗੀਤ' ਨਾਮੀ ਸੰਗ੍ਰਹਿ ਦੇਵਨਾਗਰੀ ਲਿਪੀ ਵਿੱਚ ਛਾਪ ਕੇ ਕੀਤਾ। 1931 ਵਿੱਚ ਪੰਡਤ ਰਾਮ ਸਰਨ ਦਾ ਸੰਗ੍ਰਹਿ 'ਪੰਜਾਬ ਦੇ ਗੀਤ' ਫਾਰਸੀ ਲਿਪੀ ਵਿੱਚ ਪ੍ਰਕਾਸ਼ਤ ਹੋਇਆ। ਦੇਵਿੰਦਰ ਸਤਿਆਰਥੀ ਨੇ 1936 ਵਿੱਚ ਗਿੱਧੇ ਦੀਆਂ ਬੋਲੀਆਂ ਦਾ ਇਕ ਸੰਗ੍ਰਹਿ 'ਗਿੱਧਾ' ਪ੍ਰਕਾਸ਼ਿਤ ਕੀਤਾ ਜਿਸ ਨਾਲ ਪੰਜਾਬੀ ਲੋਕ ਗੀਤਾਂ ਵੱਲ ਵਿਦਵਾਨਾਂ ਦਾ ਧਿਆਨ ਖਿੱਚਿਆ ਗਿਆ। ਦੇਸ਼ ਆਜ਼ਾਦ ਹੋਣ ਮਗਰੋਂ ਪੰਜਾਬ ਦੇ ਅਨੇਕਾਂ ਵਿਦਵਾਨਾਂ ਨੇ ਪੰਜਾਬ ਦੇ ਲੋਕ ਗੀਤ ਸੰਗ੍ਰਹਿ ਕਰਨ ਵੱਲ ਯਤਨ ਅਰੰਭੇ। ਹਰਭਜਨ ਸਿੰਘ ਦੀ ‘ਪੰਜਾਬਣ ਦੇ ਗੀਤ, ਹਰਜੀਤ ਸਿੰਘ ਦੀ ‘ਨੈ ਝਨਾ', ਕਰਤਾਰ ਸਿੰਘ ਸ਼ਮਸ਼ੇਰ ਦੀ ‘ਜਿਉਂਦੀ ਦੁਨੀਆਂ' ਅਤੇ 'ਨੀਲੀ ਤੇ ਰਾਵੀ, ਅੰਮ੍ਰਿਤਾ ਪ੍ਰੀਤਮ ਦੀ ‘ਪੰਜਾਬ ਦੀ ਆਵਾਜ਼’ ਅਤੇ ‘ਮੌਲੀ ਤੇ

64/ਪੰਜਾਬੀ ਸਭਿਆਚਾਰ ਦੀ ਆਰਸੀ