ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮਹਿੰਦੀ’, ਅਵਤਾਰ ਸਿੰਘ ਦਲੇਰ ਦੀ ‘ਪੰਜਾਬੀ ਲੋਕ ਗੀਤਾਂ ਦੀ ਬਣਤਰ ਤੇ ਵਿਕਾਸ’, ਸ਼ੇਰ ਸਿੰਘ ਸ਼ੇਰ ਦੀ ‘ਬਾਰ ਦੇ ਢੋਲੇ', ਮਹਿੰਦਰ ਸਿੰਘ ਰੰਧਾਵਾ ਦੀ ‘ਪੰਜਾਬ ਦੇ ਲੋਕ ਗੀਤ', ਸੁਖਦੇਵ ਮਾਦਪੁਰੀ ਦੀਆਂ ‘ਗਾਉਂਦਾ ਪੰਜਾਬ','ਲੋਕ ਗੀਤਾਂ ਦੀ ਸਮਾਜਿਕ ਵਿਆਖਿਆ’, ‘ਫੁੱਲਾਂ ਭਰੀ ਚੰਗੇਰ’, ‘ਖੰਡ ਮਿਸ਼ਰੀ ਦੀਆਂ ਡਲੀਆਂ’,‘ਨੈਣੀਂ ਨੀਂਦ ਨਾ ਆਵੇ, ਅਤੇ ‘ਸ਼ਾਵਾ ਨੀ ਬੰਬੀਹਾ ਬੋਲੇ’, ਡਾ.ਨਾਹਰ ਸਿੰਘ ਦੀਆਂ 'ਕਾਲਿਆਂ ਹਰਨਾਂ ਰੋਹੀਏਂ ਫਿਰਨਾ', ‘ਲੌਂਗ ਬੁਰਜੀਆਂ ਵਾਲਾ’, ‘ਚੰਨਾ ਵੇ ਤੇਰੀ ਚਾਨਣੀ', 'ਖੂਨੀ ਨੈਣ ਜਲ ਭਰੇ’, ‘ਬਾਗੀਂ ਚੰਬਾ ਖਿੜ ਰਿਹਾ, 'ਰੜੇ ਭੰਬੀਰੀ ਬੋਲੇ’ ਅਤੇ ‘ਮਾਂ ਸੁਹਾਗਣ ਸ਼ਗਨ ਕਰੇ', ਅਤੇ ਡਾ. ਕਰਮਜੀਤ ਸਿੰਘ ਦੀਆਂ ‘ਦੇਸ਼ ਦੁਆਬਾ’, 'ਮਿੱਟੀ ਦੀ ਮਹਿਕ’, ‘ਕੋਲਾਂ ਕੂਕਦੀਆਂ’, ‘ਮੋਰੀਂ ਰੁਣ ਝੁਣ ਲਾਇਆ’ ਅਤੇ ‘ਕੁੰਜਾਂ ਪ੍ਰਦੇਸਣਾਂ’ ਆਦਿ ਪੁਸਤਕਾਂ ਪੰਜਾਬੀ ਲੋਕ ਗੀਤਾਂ ਦੇ ਚਰਚਿਤ ਸੰਗ੍ਰਹਿ ਹਨ।

ਪੰਜਾਬੀ ਲੋਕ ਸਾਹਿਤ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਪੰਜਾਬ ਅਤੇ ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਵਿੱਚ ਲੋਕ ਸਾਹਿਤ ਤੇ ਖੋਜ ਕਾਰਜ ਅਰੰਭੇ ਗਏ ਹਨ। ਅਜੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਲੋਕ ਗੀਤ ਪਏ ਹਨ ਜਿਨ੍ਹਾਂ ਨੂੰ ਪੁਸਤਕ ਰੂਪ ਵਿੱਚ ਸਾਂਭਿਆ ਨਹੀਂ ਗਿਆ। ਇਹਨਾਂ ਨੂੰ ਸਮੇਂ ਦੀ ਧੂੜ ਤੋਂ ਬਚਾਉਣ ਦੀ ਲੋੜ ਹੈ। ਇਹ ਲੋਕ ਗੀਤ ਪੰਜਾਬੀ ਕੌਮ ਤੇ ਸਭਿਆਚਾਰ ਦਾ ਵੱਡਮੁੱਲਾ ਸਰਮਾਇਆ ਹਨ।

65/ਪੰਜਾਬੀ ਸਭਿਆਚਾਰ ਦੀ ਆਰਸੀ