ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜ ਸੱਤ ਲਾਹ ਲਏ ਘੋੜਿਓਂ
ਨੌਵਾਂ ਲਾਹਿਆ ਸਾਹਿਬਾਂ ਦਾ ਵੀਰ ਸਾਹਿਬਾਂ
ਡਿਗਦੇ ਭਰਾਵਾਂ ਨੂੰ ਵੇਖ ਕੇ
ਅੱਖੀਓਂ ਸੁਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖੂਨੀਆਂ
ਹੋਰ ਨਾ ਚਲਾਈਂ ਐਸਾ ਤੀਰ
ਅਸਾਂ ਇਕ ਢਿੱਡ ਲੱਤਾਂ ਦੇ ਲਈਆਂ
ਇੱਕੋ ਮਾਂ ਦਾ ਚੁੰਘਿਆ ਸੀਰ

ਸਰੋਤਿਆਂ ਦਾ ਰੋਹ ਭਖ ਉੱਠਦਾ ਹੈ, ਮਧਮੱਤੇ ਗੱਭਰੂ ਬੱਕਰੇ ਬੁਲਾਉਂਦੇ ਹੋਏ, ਚਾਂਗਰਾ ਮਾਰਦੇ ਹਨ....ਢੋਲ ਹੋਰ ਤੇਜ਼ ਵੱਜਦਾ ਹੈ...ਇੱਕ ਸਮਾਂ ਬੰਨ੍ਹਿਆ ਜਾਂਦਾ ਹੈ।

ਅੱਜ ਇਹ ਨਾਚ ਬੀਤੇ ਸਮੇਂ ਦੀ ਕਹਾਣੀ ਬਣ ਕੇ ਰਿਹ ਗਿਆ ਹੈ। ਕਿਧਰੇ ਕੋਈ ਲੁੱਡੀ ਨਹੀਂ ਪੈਂਦੀ, ਨਾ ਕਿਧਰੇ ਝੁਮਰ ਨਜ਼ਰੀਂ ਆਉਂਦਾ ਹੈ।

74/ਪੰਜਾਬੀ ਸਭਿਆਚਾਰ ਦੀ ਆਰਸੀ