ਮਾਸੂਮ ਬਾਲੜੀਆਂ ਦਾ ਨਾਚ-ਕਿੱਕਲੀ
ਪੰਜਾਬ ਦੇ ਪਿੰਡਾਂ ਵਿੱਚ ਤਰਕਾਲਾਂ ਸਮੇਂ ਮੋਕਲਿਆਂ ਵਿਹੜਿਆਂ ਅਤੇ ਸੰਘਣੀਆਂ ਟਾਹਲੀਆਂ ਹੋਠਾਂ “ਕਿੱਕਲੀ ਕਲੀਰ ਦੀ ਪਗ ਮੇਰੇ ਵੀਰ ਦੀ" ਦੇ ਬੋਲ ਆਮ ਸੁਣਾਈ ਦੇਂਦੇ ਹਨ। ਇਹ ਬੋਲ ਨਿੱਕੜੀਆਂ ਬੱਚੀਆਂ ਅਤੇ ਜਵਾਨੀ ਦੀਆਂ ਬਰੂਹਾਂ ਤੇ ਖੜੋਤੀਆਂ ਉਹਨਾਂ ਮੁਟਿਆਰਾਂ ਦੇ ਹਨ ਜਿਹੜੀਆਂ ਵਜਦ ਵਿੱਚ ਆ ਕੇ ਕਿੱਕਲੀ ਦਾ ਲੋਕ ਨਾਚ ਨੱਚ ਰਹੀਆਂ ਹੁੰਦੀਆਂ ਹਨ। ਕਿੱਕਲੀ ਪੰਜਾਬੀ ਕੁੜੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ।
ਰੋੜੇ ਖੇਡਦੀਆਂ, ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦੇ ਕਾਜ ਰਚਾਉਂਦੀਆਂ ਹੋਈਆਂ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੇਗ ਵਿੱਚ ਆਉਂਦਾ ਹੈ ਤਾਂ ਉਹ ਜੋਟੇ ਬਣਾ ਕੇ ਇੱਕ ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲੱਗ ਜਾਂਦੀਆਂ ਹਨ। ਘੁੰਮਦਿਆਂ-ਘੁੰਮਦਿਆਂ ਉਹਨਾਂ ਨੂੰ ਘੁਮੇਰ ਚੜ੍ਹ ਜਾਂਦੀ ਹੈ ਤੇ ਉਹ ਧਰਤੀ ਤੇ ਲੋਟ-ਪੋਟ ਹੋ ਕੇ ਡਿੱਗ ਪੈਂਦੀਆਂ ਹਨ। ਘੁੰਮਣਾ ਬੱਚਿਆਂ ਨੂੰ ਅਨੂਠਾ ਹੁਲਾਰਾ ਦੇਂਦਾ ਹੈ। ਇਸੇ ਕਰਕੇ ਬੱਚੇ ਲਾਟੂ ਚਲਾਉਣ, ਭੰਬੀਰੀ ਘੁੰਮਾਉਣ, ਚਰਕ ਚੂੰਡੇ ਅਤੇ ਚੰਡੋਲ ਉੱਤੇ ਹੂਟੇ ਲੈਣ ਵਿੱਚ ਖ਼ਾਸ ਆਨੰਦ ਮਾਣਦੇ ਹਨ। ਕਿੱਕਲੀ ਉਹਨਾਂ ਦੀਆਂ ਅੰਤਰੀਵ ਖ਼ੁਸ਼ੀਆਂ ਅਤੇ ਭਾਵਨਾਵਾਂ ਨੂੰ ਪ੍ਰਗਟਾਉਣ ਵਾਲਾ ਹਰਮਨ ਪਿਆਰਾ ਨਾਚ ਹੈ ਜਿਸ ਰਾਹੀਂ ਖ਼ੁਸ਼ੀ ਦੀਆਂ ਕੂਲ੍ਹਾਂ ਵਹਿ ਜਾਂਦੀਆਂ ਹਨ....ਘੁੰਮ ਰਹੀਆਂ ਨਿੱਕੀਆਂ ਮਾਸੂਮ ਬਾਲੜੀਆਂ ਦੇ ਕਈ-ਕਈ ਜੋੜੇ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ।
ਪੰਜਾਬ ਦੇ ਹੋਰਨਾਂ ਲੋਕ ਨਾਚਾਂ ਵਾਂਗ ਕਿੱਕਲੀ ਪਾਉਣ ਲਈ ਵੀ ਵਿਸ਼ੇਸ਼ ਸਮਾਨ ਅਤੇ ਬੱਝਵੀਂ ਤਕਨੀਕ ਦੀ ਲੋੜ ਨਹੀਂ। ਇਸ ਨੂੰ ਦੋ ਦੋ ਕੁੜੀਆਂ ਆਹਮੋਂ ਸਾਹਮਣੇ ਖਲੋ ਕੇ ਸੱਜੇ ਹੱਥ ਨੂੰ ਸੱਜੇ ਨਾਲ ਅਤੇ ਖੱਬੇ ਹੱਥ ਨੂੰ ਖੱਬੇ ਨਾਲ ਫੜ ਕੇ ਮਧਾਣੀ ਦੇ ਫੁੱਲਾਂ ਵਾਂਗ ਕੰਘੀਆਂ ਪਾ ਲੈਂਦੀਆਂ ਹਨ। ਇਸ ਮਗਰੋਂ ਉਹ ਆਪੋ ਆਪਣੀਆਂ ਅੱਡੀਆਂ ਨੂੰ ਜੋੜ ਕੇ ਇੱਕ ਦੂਜੀ ਦੇ ਪੈਰਾਂ ਦੀਆਂ ਉਂਗਲਾਂ ਜੋੜਦੀਆਂ ਹਨ ਅਤੇ ਬਾਹਾਂ ਨੂੰ ਤਣ ਕੇ ਆਪਣੇ ਪੈਰਾਂ ਉੱਪਰ ਚਰਕ ਚੂੰਡੇ ਵਾਂਗ ਘੁੰਮਦੀਆਂ ਹੋਈਆਂ ਗੇੜੇ ਤੇ ਗੇੜਾ ਬੰਨ੍ਹ ਦੇਂਦੀਆਂ ਹਨ। ਗੇੜੇ ਦੀ ਰਫ਼ਤਾਰ ਨਾਲ ਕਿੱਕਲੀ ਦੇ ਗੀਤਾਂ ਦੇ ਬੋਲ ਵੀ ਵਾਵਾਂ ਵਿੱਚ ਘੁੰਮਦੇ ਹਨ:
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ
ਫਿੱਟੇ ਮੂੰਹ ਜਵਾਈ ਦਾ
ਗਈ ਸਾਂ ਮੈਂ ਗੰਗਾ
75/ਪੰਜਾਬੀ ਸਭਿਆਚਾਰ ਦੀ ਆਰਸੀ