ਚੜ੍ਹਾ ਲਿਆਈ ਵੰਗਾਂ
ਅਸਮਾਨੀ ਮੇਰਾ ਘੱਗਰਾ
ਮੈਂ ਕਿਹੜੀ ਕਿੱਲੀ ਟੰਗਾਂ
ਨੀ ਮੈਂ ਐਸ ਕਿੱਲੀ ਟੰਗਾਂ
ਨੀ ਮੈਂ ਓਸ ਕਿੱਲੀ ਟੰਗਾਂ
ਬੱਚਿਆਂ ਦੇ ਪਿਆਰ ਦੀ ਦੁਨੀਆਂ ਉਹਨਾਂ ਦੇ ਮਾਂ ਬਾਪ, ਭੈਣ ਭਰਾ ਤੇ ਮਾਮੇ ਮਾਸੀਆਂ ਤੀਕਰ ਹੀ ਸੀਮਤ ਹੈ। ਭੈਣ ਭਰਾ ਇਕੋ ਜਿਹੇ ਹਾਣ ਦੇ ਹੋਣ ਕਾਰਨ ਉਹਨਾਂ ਦਾ ਆਪਸ ਦਾ ਪਿਆਰ ਹਾਣੀਆਂ ਦਾ ਪਿਆਰ ਹੁੰਦਾ ਹੈ। ਕਿੱਕਲੀ ਦੇ ਗੀਤਾਂ ਵਿੱਚ ਭੈਣ ਦਾ ਵੀਰ ਪਿਆਰ ਹੀ ਵਧੇਰੇ ਕਰਕੇ ਰੂਪਮਾਨ ਹੋਇਆ ਹੈ। ਭੈਣ ਦੇ ਦਿਲ ਵਿੱਚ ਆਪਣੇ ਵੀਰ ਲਈ ਸੈਆਂ ਚਾਅ ਹਨ, ਉਮੰਗਾਂ ਹਨ, ਰੀਝਾਂ ਹਨ। ਵੀਰ ਦੀ ਨਵੀਂ ਭਾਬੋ ਘਰ ਆਉਂਦੀ ਹੈ ਨਿੱਕੀ ਭੈਣ ਦਾ ਚਾਅ ਝੱਲਿਆ ਨਹੀਂ ਜਾਂਦਾ:
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੇ ਭਾਈ ਦਾ
ਸੂਰਜ ਲੜਾਈ ਦਾ
ਵੀਰ ਮੇਰਾ ਆਵੇਗਾ
ਭਾਬੋ ਨੂੰ ਲਿਆਵੇਗਾ
ਸਹੇਲੀਆਂ ਸਦਾਵਾਂਗੀ
ਨੱਚਾਂਗੀ ਤੇ ਗਾਵਾਂਗੀ
ਜੰਜ ਚੜ੍ਹੇ ਵੀਰ ਦੀ
ਕਿੱਕਲੀ ਕਲੀਰ ਦੀ
ਹੋਰ:
ਕੋਠੇ ਉੱਤੇ ਰੇਠੜਾ
ਭੈਣ ਮੇਰੀ ਖੇਡਦੀ
ਭਣੋਈਆ ਮੈਨੂੰ ਵੇਖਦਾ
ਵੇਖ ਲੈ ਵੇ ਵੇਖ ਲੈ
ਬਾਰੀ ਵਿੱਚ ਬਹਿਨੀ ਆਂ
ਛੰਮ ਛੰਮ ਰੋਨੀ ਆਂ
ਲਾਲ ਜੀ ਦੇ ਕੱਪੜੇ
ਸਬੂਣ ਨਾਲ ਧੋਨੀ ਆਂ
ਸਬੂਣ ਗਿਆ ਉਡ ਪੁਡ
ਲੈ ਨੀ ਭਾਬੋ ਮੋਤੀ ਚੁਗ
ਭਾਬੋ ਮੇਰੀ ਸੋਹਣੀ
ਜੀਹਦੇ ਮੱਥੇ ਦੌਣੀ
ਦੌਣੀ ਵਿੱਚ ਸਤਾਰਾ
76/ਪੰਜਾਬੀ ਸਭਿਆਚਾਰ ਦੀ ਆਰਸੀ