ਕਿੱਕਲੀ ਕਲੱਸ ਦੀ
ਲੱਤ ਭੱਜੇ ਸੱਸ ਦੀ
ਗੋਡਾ ਭੱਜੇ ਜੇਠ ਦਾ
ਝੀਤਾਂ ਵਿੱਚੋਂ ਦੇਖਦਾ
ਮੋੜ ਸੂ ਜਠਾਣੀਏ
ਮੋੜ ਸੱਸੇ ਰਾਣੀਏ
ਹੋਰ:
ਕੋਠੇ ਉੱਤੇ ਗੰਨਾ
ਵੀਰ ਮੇਰਾ ਲੰਮਾ
ਭਾਬੋ ਮੇਰੀ ਪਤਲੀ
ਜੀਹਦੇ ਨੱਕ ਮੱਛਲੀ
ਮੱਛਲੀ ਤੇ ਮੈਂ ਨਹਾਵਣ ਗਈਆਂ
ਲੰਡੇ ਪਿੱਪਲ ਹੇਠ
ਲੰਡਾ ਪਿੱਪਲ ਢੇਅ ਗਿਆ
ਮੱਛਲੀ ਆ ਗਈ ਹੇਠ
ਮੱਛਲੀ ਦੇ ਦੋ ਮਾਮੇ ਆਏ
ਤੀਜਾ ਆਇਆ ਜੇਠ
ਜੇਠ ਦੀ ਮੈਂ ਰੋਟੀ ਪਕਾ ਤੀ
ਨਾਲ ਪਕਾਈਆਂ ਤੋਰੀਆਂ
ਅੱਲਾ ਮੀਆਂ ਭਾਗ ਲਾਏ
ਵੀਰਾਂ ਦੀਆਂ ਜੋੜੀਆਂ
ਭਰਾਵਾਂ ਦੀਆਂ ਜੋੜੀਆਂ
ਮਾਂ ਦੇ ਪਿਆਰ ਵਿੱਚ ਮੁਗਧ ਹੋਈਆਂ ਕੁੜੀਆਂ ਕਿੱਕਲੀ ਪਾਉਂਦੀਆਂ ਹੋਈਆਂ ਸੂਫੀ ਫ਼ਕੀਰਾਂ ਵਾਂਗ ਵਜਦ ਵਿੱਚ ਆ ਜਾਂਦੀਆਂ ਹਨ। ਮਸਤੀ ਝੂਮ ਉੱਠਦੀ ਹੈ:ਛੀ ਛਾਂ ਜੀਵੇ ਮਾਂ
ਖਖੜੀਆਂ ਖਰਬੂਜੇ ਖਾਂ
ਖਾਂਦੀ ਖਾਦੀ ਕਾਬਲ ਜਾਂ
ਗੋਰੀ ਗਾਂ ਗੁਲਾਬੀ ਵੱਛਾ
ਮਾਰੇ ਸਿੰਗ ਤੁੜਾਵੇ ਰੱਬਾ
ਹਾਸਿਆਂ, ਤਮਾਸ਼ਿਆਂ ਭਰੇ ਬੋਲਾਂ ਨਾਲ ਕਿੱਕਲੀ ਪਾਂਦੀਆਂ ਕੁੜੀਆਂ ਇੱਕ ਸਮਾਂ ਬੰਨ੍ਹ ਦੇਂਦੀਆਂ ਹਨ। ਵਾਵਾਂ ਵਿੱਚ ਕੇਸਰ ਘੁਲ ਜਾਂਦੇ ਹਨ:-
ਸੱਸ ਦਾਲ ਚਾ ਪਕਾਈ
ਛੰਨਾ ਭਰ ਕੇ ਲਿਆਈ
ਸੱਸ ਖੀਰ ਚਾ ਪਕਾਈ
79/ਪੰਜਾਬੀ ਸਭਿਆਚਾਰ ਦੀ ਆਰਸੀ