ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੇਠ ਟੰਗਣੇ ਲੁਕਾਈ
ਅੰਦਰ ਬਾਹਰ ਵੜਦੀ ਖਾਵੇ
ਭੈੜੀ ਗਲ ਗੜੱਪੇ ਲਾਵੇ
ਲੋਕੋ ਸੱਸਾਂ ਬੁਰੀਆਂ ਵੇ
ਕਲੇਜੇ ਮਾਰਨ ਛੁਰੀਆਂ ਵੇ

ਇਹਨਾਂ ਨੂੰ ਆਪਣੇ ਜੀਵਨ ਉਦੇਸ਼ ਦਾ ਪੂਰਾ ਅਹਿਸਾਸ ਹੈ:

ਚਾਰ ਚੁਰਾਸੀ
ਘੁੰਮਰ ਘਾਸੀ
ਨੌ ਸੌ ਘੋੜਾ
ਨੌ ਸੌ ਹਾਥੀ
ਨੌ ਸੌ ਫੁੱਲ ਗੁਲਾਬ ਦਾ
ਮੁੰਡੇ ਖੇਡਣ ਗੁੱਲੀ ਡੰਡਾ
ਕੁੜੀਆਂ ਕਿੱਕਲੀ ਪਾਂਦੀਆਂ
ਮੁੰਡੇ ਕਰਦੇ ਖੇਤੀ ਪੱਤੀ
ਕੁੜੀਆਂ ਘਰ ਵਸਾਂਦੀਆਂ

ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਾਨਕ ਤੌਰ ਤੇ ਅਨੇਕਾਂ ਕਿੱਕਲੀ ਦੇ ਗੀਤ ਮਿਲਦੇ ਹਨ। ਮਸ਼ੀਨੀ ਸਭਿਅਤਾ ਦੇ ਵਿਕਾਸ ਦੇ ਕਾਰਨ ਸਾਡੇ ਮਨੋਰੰਜਨ ਦੇ ਸਾਧਨ ਵਧ ਗਏ ਹਨ। ਜਿਸ ਦਾ ਪ੍ਰਭਾਵ ਕਿੱਕਲੀ ਦੇ ਨਾਚ ਅਤੇ ਗੀਤਾਂ 'ਤੇ ਵੀ ਪਿਆ ਹੈ। ਕਿੱਕਲੀ ਪਾਣ ਦਾ ਰਿਵਾਜ ਕਾਫ਼ੀ ਘਟ ਰਿਹਾ ਹੈ। ਕਿੱਕਲੀ ਦੇ ਗੀਤ ਬਾਲ ਕਲਪਨਾ ਦੇ ਪ੍ਰਤੀਕ ਹਨ। ਇਹ ਸਾਡੇ ਲੋਕ ਸਾਹਿਤ ਦਾ ਵੱਡਮੁੱਲਾ ਸਰਮਾਇਆ ਹਨ। ਇਸ ਲਈ ਇਹਨਾਂ ਨੂੰ ਕਾਨੀਬੱਧ ਕਰਕੇ ਸਾਂਭਣ ਦੀ ਅਤਿਅੰਤ ਲੋੜ ਹੈ।

80/ਪੰਜਾਬੀ ਸਭਿਆਚਾਰ ਦੀ ਆਰਸੀ