ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੋਰੰਜਨੀ ਸਾਧਨਾਂ ਨੂੰ ਅਸੀਂ ਲੋਕ ਖੇਡਾਂ ਨਹੀਂ ਆਖ ਸਕਦੇ। ਲੋਕ ਖੇਡਾਂ ਤਾਂ ਉਹ ਹਨ ਜਿਨ੍ਹਾਂ ਨੂੰ ਸਮੂਹਿਕ ਪ੍ਰਵਾਨਗੀ ਮਿਲਦੀ ਹੈ ਤੇ ਜਿਨ੍ਹਾਂ ਨੂੰ ਸਾਰੇ ਰਲਕੇ ਖੇਡਦੇ ਹਨ ਤੇ ਖੇਡਣ ਦਾ ਆਨੰਦ ਮਾਣਦੇ ਹਨ।
ਲੋਕ ਮਨੋਰੰਜਨ ਸਬੰਧੀ ਟਿੱਪਣੀ ਕਰਦਿਆਂ ਲੋਕ ਯਾਨੀ ਡਾ. ਕਰਨੈਲ ਸਿੰਘ ਥਿੰਦ ਲੋਕ ਖੇਡਾਂ ਨੂੰ ਵੀ ਮਨੋਰੰਜਨੀ ਸਾਧਨਾਂ ਵਿੱਚ ਹੀ ਸ਼ੁਮਾਰ ਕਰਦਿਆਂ ਲਿਖਦੇ ਹਨ:
“ਲੋਕਯਾਨ ਦੇ ਮਨੋਰੰਜਨ ਖੇਤਰ ਵਿੱਚ ਪਰੰਪਰਾਗਤ ਖੇਡਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ । ਕਬੱਡੀ, ਕੁਸ਼ਤੀ, ਲੁਕਣ ਮੀਟੀ, ਗੁੱਲੀ ਡੰਡਾ, ਖਿੱਦੋ ਖੂੰਡੀ, ਰੱਸਾ-ਕਸ਼ੀ, ਕਾਵਾਂ ਘੋੜੀ,ਗਤਕਾਬਾਜ਼ੀ ਆਦਿ ਲੋਕ ਮਨਪ੍ਰਚਾਵੇ ਦੇ ਸ਼ੁਗਲ ਹਨ। ਇਹਨਾਂ ਤੋਂ ਛੁੱਟ ਲੋਕ ਪਸ਼ੂਪੰਛੀਆਂ ਦੀਆਂ ਲੜਾਈਆਂ ਦੁਆਰਾ ਵੀ ਆਨੰਦ ਮਾਣਦੇ ਹਨ। ਮੁਜਰੇ, ਨਾਟਕ, ਚੇਟਕ, ਰਾਸਾਂ ਆਦਿ ਰਾਹੀਂ ਵੀ ਉਹ ਮਨ ਪਰਚਾਉਂਦੇ ਹਨ। ਇਸ ਤਰ੍ਹਾਂ ਲੋਕ ਜੀਵਨ ਵਿੱਚ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਉਨ੍ਹਾਂ ਦੇ ਅੱਡ-ਅੱਡ ਸ਼ੂਗਲ ਨਿਸ਼ਚਿਤ ਹਨ। ਅਜਿਹੀ ਸਾਰੀ ਸਮੱਗਰੀ ਲੋਕ ਮਾਨਸ ਦੁਆਰਾ ਅਭਿਵਿਅਕਤ ਹੋ ਕੇ ਸਦੀਆਂ ਤੋਂ ਪਰੰਪਰਾਗਤ ਰੂਪ ਵਿੱਚ ਅੱਗੇ ਚਲਦੀ ਆਈ ਹੈ।”[1]
ਭਾਵੇਂ ਕਈ ਵਿਦਵਾਨ ਲੋਕ ਖੇਡਾਂ ਨੂੰ ਮਨੋਰੰਜਨ ਦੇ ਸ਼ੁਗਲੀ ਸਾਧਨ ਮੰਨਦੇ ਹਨ ਪਰੰਤੂ ਖੇਡਾਂ ਦੇ ਆਪਣੇ ਵਿਲੱਖਣ ਪਛਾਣ ਚਿੰਨ੍ਹ ਵੀ ਹਨ: “ਖੇਡ ਇਕ ਇੱਛਤ ਕਾਰਜ ਹੈ, ਇਸ ਕਾਰਜ ਤੋਂ ਕਿਸੇ ਪ੍ਰਕਾਰ ਦੇ ਮਾਇਕੀ ਇਵਜ਼ਾਨੇ ਦੀ ਆਸ ਨਹੀਂ ਕੀਤੀ ਜਾਂਦੀ। ਖੇਡ ਸਥੂਲ ਰੂਪ ਵਿੱਚ ਅਨ-ਉਤਪਾਦਕ ਅਵੱਸ਼ ਹੈ ਪਰ ਵਿਅਕਤੀ ਦੇ ਸਰੀਰਕ ਮਾਨਸਿਕ ਵਿਕਾਸ ਵਿੱਚ ਇਸ ਕਾਰਜ ਦਾ ਨਿੱਗਰ ਯੋਗਦਾਨ ਹੈ” [2]
ਡਾ. ਇਕਬਾਲ ਕੌਰ ਸੋਂਦ ਨੇ ਪੱਛਮੀ ਵਿਦਵਾਨਾਂ ਦੇ ਖੇਡ ਸਬੰਧੀ ਸਿਧਾਂਤਾਂ ਦਾ ਅੰਤਰ ਨਖੇੜ ਕਰਦਿਆਂ ਖੇਡ ਸਿਧਾਂਤਾਂ ਨੂੰ ਪੁਰਾਤਨ ਤੇ ਨਵੀਨ ਦੋ ਸਿਧਾਂਤਕ ਸ਼੍ਰੇਣੀਆਂ ਵਿੱਚ ਵੰਡਿਆ ਹੈ। ਇਸਲਰ ਅਤੇ ਸਪਾਂਸਰ ਦੇ ਖੇਡ ਦੇ ਵਾਫਰ (ਵਾਧੂ) ਸ਼ਕਤੀ ਦੇ ਸਿਧਾਂਤ ਅਨੁਸਾਰ ਮਨੁੱਖ ਵਿੱਚਲੀ ਵਾਫਰ ਸ਼ਕਤੀ ਦਾ ਨਿਸਤਾਰਾ ਨਿਰਉਦੇਸ਼ ਉਲਾਸਪੁਰਨ ਖੇਡ ਕਾਰਜਾਂ ਦੇ ਰੂਪ ਵਿੱਚ ਹੁੰਦਾ ਹੈ ਪਰ ਲਜਾਰਸ ਅਤੇ ਪੈਟਰਕ ਖੇਡ ਨੂੰ ਸ਼ਕਤੀ ਦੀ ਕਮੀ ਨੂੰ ਪੂਰੀ ਕਰਨ ਦਾ ਸਾਧਨ ਮੰਨਦੇ ਹਨ। ਕਾਰਲ ਗਰੁਸ ਖੇਡਾਂ ਨੂੰ ਬਾਲਗ਼ ਉਮਰ ਦੇ ਅਭਿਆਸ ਲਈ ਪ੍ਰਵਿਰਤੀਆਂ ਦੇ ਉਭਾਰਨ ਦਾ ਸਾਧਨ ਮੰਨਦਾ ਹੈ: ਮੈਡਮ ਐਲਪਟਨ ਅਨੁਸਾਰ ਖੇਡਾਂ ਸਰੀਰ ਦੇ ਵਿਆਪਕ ਵਿਕਾਸ ਨੂੰ ਅਗਰਸਰ ਕਰਦੀਆਂ ਹਨ। ਨਵੀਨ ਖੇਡ ਸਿਧਾਂਤਕਾਰ ਪਿੱਗੇ ਖ਼ੁਸ਼ੀ ਅਤੇ ਕਾਰਜਸ਼ੀਲਤਾ ਨੂੰ ਖੇਡ ਵਤੀਰੇ ਦੇ ਦੋ ਮਹੱਤਵਪੂਰਨ ਸਹਾਇਕ ਅੰਗ ਮੰਨਦਾ ਹੈ। ਸੋ ਖੇਡਾਂ ਮਨੁੱਖ ਦੇ ਸਰੀਰਕ ਤੇ ਮਾਨਸਿਕ ਵਿਕਾਸ ਦੀ ਲੋੜ ਅਤੇ ਜੀਵਨ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਸਰਬਕਾਲੀ ਅਤੇ ਸਰਬਵਿਆਪੀ ਕਾਰਜ ਹਨ । ਇਸ ਲਈ ਖੇਡਾਂ ਦੀ ਜੀਵਨ ਵਿਕਾਸ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਹੈ। ਭਾਵੇਂ ਮਨੁੱਖੀ ਸੰਸਕਾਰ ਅਤੇ ਧਾਰਮਕ ਵਿਸ਼ਵਾਸ ਵੀ ਕੁੱਝ ਖੇਡਾਂ ਦਾ ਆਧਾਰ ਮੰਨੇ ਗਏ ਹਨ ਪਰੰਤੂ ਮੂਲ ਰੂਪ ਵਿਚ ਖੇਡਾਂ ਦੇ ਪ੍ਰਚਲਨ ਵਿੱਚ ਮੂਲ ਪ੍ਰੇਰਨਾ ਸ਼ੁਗਲੀਆ ਆਧਾਰ ਹੀ ਰਿਹਾ ਹੈ। ਇਹ ਆਧਾਰ ਸੌਖੀ


  1. *ਡਾ. ਕਰਨੈਲ ਸਿੰਘ ਥਿੰਦ, “ਲੋਕ ਯਾਨ ਅਤੇ ਮਧਕਾਲੀਨ ਪੰਜਾਬੀ ਸਾਹਿਤ ਪੰਨਾ 210”
  2. **ਡਾ. ਇਕਬਾਲ ਕੌਰ, “ਪੰਜਾਬੀ ਲੋਕ ਯਾਨ” 1986,ਪੰਨਾ 30

82/ਪੰਜਾਬੀ ਸਭਿਆਚਾਰ ਦੀ ਆਰਸੀ