ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੋਈ ਲਓ ਸ਼ੇਰ
ਤੇ ਕੋਈ ਲਓ ਹਾਥੀ
ਵੱਡੇ ਵੱਡੇ ਹਾਣੀਓਂ
ਹਾਂ ਜੀ
ਤੁਹਾਡੇ ਲਈ ਇਕ ਚੀਜ਼ ਲਿਆਏ
ਹਾਂ ਜੀ
ਕੋਈ ਲਓ ਗੁਲਾਬ ਦਾ ਫੁੱਲ
ਕੋਈ ਲਓ ਚੰਬੇਲੀ ਦਾ ਫੁੱਲ

ਬੱਚਿਆਂ ਦਾ ਖੇਡ ਸ਼ਾਸ਼ਤਰ ਵੀ ਬਹੁਤ ਨਿਆਰਾ ਹੈ। ਖੇਡਣ ਲਈ ਕੋਈ ਬੱਚਾ ਕਿਸੇ ਦੇ ਘਰ ਸੱਦਣ ਲਈ ਨਹੀਂ ਜਾਂਦਾ ਬਲਕਿ ਗਲੀ ਗੁਆਂਢ ਵਿੱਚ ਹੀ ਕਿਸੇ ਮੋਕਲੀ ਥਾਂ 'ਤੇ ਖੜੋ ਕੇ ਕੋਈ ਜਣਾ ਉੱਚੀ ਆਵਾਜ਼ ਵਿੱਚ ਹੋਕਾ ਦਿੰਦਾ ਹੈ:

ਦੋ ਲੱਕੜੀਆਂ ਦੇ ਕਾਨੇ
ਆਜੋ ਮੁੰਡਿਓ ਟੱਟੀ ਦੇ ਬਹਾਨੇ

ਕੁੜੀਆਂ ਵੀ ਕਿਸੇ ਬੰਨੇ ਤੋਂ ਆਵਾਜ਼ ਬੁਲੰਦ ਕਰਦੀਆਂ ਹਨ:

ਤੱਤਾ ਖੁਰਚਣਾ ਜੰਗ ਜਲੇਬੀ
ਆ ਜਾਓ ਕੁੜੀਓ ਖੇਡੀਏ

ਹੋਰ


ਪਿੱਤਲ ਦੀ ਛਾਨਣੀ ਪਿੱਤਲ ਦਾ ਰੋੜ
ਇਜ਼ਰਾ ਦੀ ਅੰਮੀ ਇਜ਼ਰਾ ਨੂੰ ਟੋਰ
ਪਿੱਤਲ ਦੀ ਛਾਨਣੀ ਪਿੱਤਲ ਦਾ ਰੋੜ
ਸਾਰੇ ਲੋਕੀ ਖੇਡਦੇ, ਇਜ਼ਰਾ ਬੇਬੇ ਕੋਲ

ਕਿਧਰੇ ਕੁੜੀਆਂ ਦੀ ਟੋਲੀ ਰਲਕੇ ਗਾ ਉੱਠਦੀ ਹੈ:

ਆਓ ਭੈਣੋਂ ਖੇਡੀਏ
ਖੇਡਣ ਵੇਲਾ ਹੋਇਆ
ਰੋਟੀ ਕੌਣ ਪਕਾਊਗਾ
ਹੀਰਾ
ਹੀਰੇ ਦੀ ਮੈਂ ਭਾਣਜੀ
ਸੱਭੇ ਗੱਲਾਂ ਜਾਣਦੀ
ਇੱਕ ਗੱਲ ਭੁਲਗੀ
ਬਰੋਟੇ ਵਾਂਗੂੰ ਫੁਲਗੀ

ਪੁੱਗਣ ਮਗਰੋਂ ਆੜੀ ਮੜਿੱਕ ਕੇ ਟੋਲੀਆਂ ਦੀ ਚੋਣ ਕੀਤੀ ਜਾਂਦੀ ਹੈ। ਖੇਡ ਸਮੇਂ ਛੂਹੇ ਜਾਣ ’ਤੇ ਜੇਕਰ ਕੋਈ ਬੱਚਾ ਆਪਣੀ ਦਾਈ ਅਥਵਾ ਪਿਤ/ਮੀਟੀ ਨਾ ਦੇਵੇ ਤਾਂ ਇਹ

87/ਪੰਜਾਬੀ ਸਭਿਆਚਾਰ ਦੀ ਆਰਸੀ