ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/97

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸਵਾਂਗ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਕਰਤਾ ਕਾਨ੍ਹ ਸਿੰਘ ਨਾਭਾ ਅਨੁਸਾਰ ਸਵਾਂਗ ਦੇ ਸ਼ਾਬਦਕ ਅਰਥ ਹਨ : ( 1 ) ਆਪਣੇ ਸਰੀਰ ਉੱਪਰ ਕਿਸੇ ਹੋਰ ਦਾ ਧਾਰਨ ਕੀਤਾ ਹੋਇਆ ਲਿਬਾਸ, (2) ਕਿਸੇ ਹੋਰ ਦਾ ਰੂਪ ਧਾਰਨ ਕੀਤਾ ਹੋਇਆ । ਮੱਧਕਾਲੀਨ ਕਾਲ ਸਮੇਂ ਰਾਸਧਾਰੀਏ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਕੇ ਸਿੱਧ ਲੋਕ ਗਾਥਾਵਾਂ ਦੀਆਂ ਪ੍ਰਮੁੱਖ ਝਲਕੀਆਂ ਨੂੰ ਜਿਨ੍ਹਾਂ ਲੋਕ-ਨਾਟਾਂ ਰਾਹੀਂ ਦਰਸ਼ਕਾਂ ਸਾਹਮਣੇ ਪੇਸ਼ ਕਰਦੇ ਸਨ ਉਹਨਾਂ ਨੂੰ ਸਵਾਂਗ ਕਿਹਾ ਜਾਂਦਾ ਹੈ। ਪੰਜਾਬ ਦੇ ਪਿੰਡਾਂ ਵਿੱਚ ਸਵਾਂਗ ਖੇਡਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇਹ ਇਕ ਪ੍ਰਕਾਰ ਦਾ ਗੀਤ ਨਾਟ ਹੈ ਜਿਸ ਵਿੱਚ ਕਿਸੇ ਪ੍ਰਸਿੱਧ ਲੋਕ ਨਾਇਕ ਦੀ ਜੀਵਨ ਝਲਕੀ ਨੂੰ · ਅਭਿਨੈ ਅਤੇ ਨਾਚ ਗਾਣੇ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਭੱਟ ਅਤੇ ਰਾਸਧਾਰੀਏ ਆਮ ਕਰਕੇ ਲੋਕਾਂ ਦਾ ਮਨੋਰੰਜਨ ਕਰਨ ਲਈ ਪਿੰਡਾਂ ਵਿੱਚ ਜਾ ਕੇ ਰਾਸਾਂ ਪਾਉਂਦੇ ਸਨ। ਪਿੰਡ ਦੀ ਧਰਮਸਾਲਾ ਵਿੱਚ ਉਹਨਾਂ ਦਾ ਉਤਾਰਾ ਕੀਤਾ ਜਾਂਦਾ ਸੀ ਤੇ ਖਾਣ-ਪੀਣ ਦਾ ਪ੍ਰਬੰਧ ਵੀ ਸਮੁੱਚਾ ਪਿੰਡ ਕਰਦਾ ਸੀ । ਖੁੱਲ੍ਹੇ ਮੈਦਾਨ ਵਿੱਚ ਉੱਚੇ ਥੜੇ ਉੱਤੇ ਜਾਂ ਗੱਡੇ ਜੋੜ ਕੇ ਬਣਾਈ ਸਟੇਜ ਉੱਤੇ ਇਹ ਸਾਂਗ ਖੇਡੇ ਜਾਂਦੇ ਸਨ। ਪਿੰਡ ਦੇ ਲੋਕਾਂ ਨੇ ਸਟੇਜ ਦੇ ਆਲੇ-ਦੁਆਲੇ ਬਹਿ ਜਾਣਾ! ਸਵਾਂਗ ਵਿੱਚ ਭਾਗ ਲੈਣ ਵਾਲਿਆਂ ਦਾ ਕੋਈ ਵਿਸ਼ੇਸ਼ ਪਹਿਰਾਵਾ ਨਹੀਂ ਸੀ ਹੁੰਦਾ। ਮਰਦ ਆਮ ਕੱਪੜਿਆਂ ਵਿੱਚ ਹੀ ਅਭਿਨੈ ਕਰਦੇ ਸਨ। ਉਹਨਾਂ ਸਮਿਆਂ ਵਿੱਚ ਤੀਵੀਆਂ ਕੋਈ ਪਾਰਟ ਅਦਾ ਨਹੀਂ ਸੀ ਕਰਦੀਆਂ ਬਲਕਿ ਕਿਸੇ ਮੁੰਡੇ ਦੇ ਸਿਰ 'ਤੇ ਚੁੰਨੀ ਦੇ ਕੇ ਜਾਂ ਕਦੀ ਔਰਤਾਂ ਵਾਲੇ ਕੱਪੜੇ ਪੁਆ ਕੇ ਉਸ ਪਾਸੋਂ ਔਰਤ ਦਾ ਅਭਿਨੈ ਕਰਵਾਇਆ ਜਾਂਦਾ ਸੀ ਰਾਤ ਸਮੇਂ ਗੈਸਾਂ ਦੇ ਚਾਨਣ ਵਿੱਚ ਇਹ ਸਾਂਗ ਖੇਡੇ ਜਾਂਦੇ ਸਨ। ਚੰਨ ਚਾਨਣੀਆਂ ਰਾਤਾਂ ਵਿੱਚ ਗੈਸਾਂ ਦੀ ਲੋੜ ਨਹੀਂ ਸੀ ਪੈਂਦੀ। ਲੋਕ ਸਾਜ਼ਾਂ ਦੀਆਂ ਧੁਨਾਂ ਦਰਸ਼ਕਾਂ ਨੂੰ ਝੂਮਣ ਲਾ ਦੇਂਦੀਆਂ ਸਨ...ਕੋਈ ਲਾਊਡ ਸਪੀਕਰ ਨਹੀਂ...ਕੇਵਲ ਤੇ ਕੇਵਲ ਅਭਿਨੈ ਕਰ ਰਹੇ ਪਾਤਰਾਂ ਦੇ ਬੋਲ ਹੀ ਸੁਣਾਈ ਦਿੰਦੇ ਸਨ। | ਸਵਾਂਗ ਆਮ ਤੌਰ 'ਤੇ ਹੋਲੀ, ਦੁਸਹਿਰਾ ਅਤੇ ਬਸੰਤ ਆਦਿ ਤਿਉਹਾਰਾਂ 'ਤੇ ਖੇਡੇ ਜਾਂਦੇ ਸਨ। ਰਮਾਇਣ ਅਤੇ ਮਹਾਂਭਾਰਤ ਦੀਆਂ ਚਰਚਿਤ ਝਾਕੀਆਂ ਦੇ ਸਵਾਂਗ ਕੱਢਣ ਤੋਂ ਉਪਰੰਤ ਪੂਰਨ ਭਗਤ, ਰਾਜਾ ਗੋਪੀ ਚੰਦ ਅਤੇ ਹਕੀਕਤ ਰਾਏ ਦੇ ਸਵਾਂਗ ਪੰਜਾਬ ਦੇ ਲੋਕਾਂ ਵਿੱਚ ਬਹੁਤ ਪ੍ਰਸਿੱਧ ਸਨ। ਇਹਨਾਂ ਰਾਹੀਂ ਆਮ ਜਨਤਾ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕੀਤਾ ਜਾਂਦਾ ਸੀ। ਇਹ ਉਹਨਾਂ ਦੀਆਂ ਧਾਰਮਿਕ ਅਤੇ ਸਦਾਚਾਰਕ ਭਾਵਨਾਵਾਂ ਨੂੰ

  • ਭਾਈ ਕਾਨ੍ਹ ਸਿੰਘ, ਮਹਾਨ ਕੋਸ਼, ਪੰਨਾ-173

91 | ਪੰਜਾਬੀ ਸਭਿਆਚਾਰ ਦੀ ਆਰਸੀ