ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩੨)

ਉਦੀਨ ਫਿਰੋਜ਼ ਖਿਲਜੀ ਸਭ ਤੋਂ ਵਡਾ ਸੀ।

ਕੋਕਬਾਦ ਦਾ ਕਤਲ ੧੨੯੮ ਈ:

ਉਸੇ ਦੇ ਹੁਕਮ ਨਾਲ ਬਾਦਸ਼ਾਹ ਨੂੰ ਉਹਦੇ ਪੇਂਡੂ ਮਹਲ ਵਿਚ ਉਦੋਂ ਕਤਲ ਕੀਤਾ ਗਿਆ ਜਦ ਉਹ ਬੀਮਾਰ ਤੇ ਲਾਚਾਰ ਪਲੰਘ

ਉਤੇ ਪਿਆ ਸੀ। ਇਹ ਘਟਨਾ ੧੨੮੮ ਵਿਚ ਹੋਈ। ਇਸ ਦੀ ਮੌਤ ਦੇ ਨਾਲ ਹੀ ਬਾਦਸ਼ਾਹਾਂ ਖਾਨਦਾਨ ਗੁਲਾਮਾਂ ਦਾ ਜਿਸ ਨੇ ੧੨੪੫ ਤੋਂ ੧੨੬੮ ਤੱਕ ਪੂਰੇ ੬੩ ਸਾਲ ਰਾਜ ਕੀਤਾ ਸੀ ਅੰਤ ਹੋ ਗਿਆ ਕਬਾਦ ਨੇ ਤਿੰਨ ਸਾਲ ਤੋਂ ਕੁਝ ਵਧ ਸਮੇਂ ਤੀਕ ਰਾਜ ਕੀਤਾ। ਉਸ ਦੀ ਮੌਤ ਪਿੱਛੋਂ ਜਲਾਲ ਉਦੀਨ ਖਿਲਜੀ ਬਾਦਸ਼ਾਹ ਬਣਿਆ।


ਪਰਕਰਨ-ਪ

ਤਾਤਾਰੀਆਂ ਦਾ ਖਿਲਜੀ ਪਰਿਵਾਰ

ਜਲਾਲ ਉਲਦੀਨ ਫਿਰੋਜ਼

ਖਿਲਜੀ ਬਾਦਸ਼ਾਹਾਂ ਦਾ ਮੁਢ

ਜਲਾਂਲ ਉਦੀਨ ਖਵਾਰਜ਼ਮ ਸ਼ਾਹ ਦਾ ਸਿੰਧ ਦੇ ਕਿਨਾਰਿਆਂ ਤੀਕ ਪਿਛਾ ਕਰਨ ਮਗਰੋਂ ਜਦ ਚੰਗੇਜ਼ ਖਾਂ ਵਾਪਸ ਤੂਰਾਨ ਵਲ ਜਾ ਰਿਹਾ ਮੀ ਤਦ ਉਸ ਦਾ ਜਵਾਈ ਖਾਲਿਜ ਖਾਂ, ਜੋ ਖੁਲੀਚ ਅਥਵਾ ਖਲੀਜ ਦਾ ਜਾਨਸ਼ੀਨ ਸੀ ਆਪਣੇ ੩੦ ਹਜ਼ਾਰ ਪਰਿਵਾਰਾਂ ਵਾਲੇ ਕਬੀਲੇ ਨੂੰ ਲੈ ਕੇ ਪੰਜਾਬ ਦੇ ਪਛਮ ਵਲ ਦੇ ਪਰਬਤਾਂ ਵਿਚ ਵਸ ਗਿਆ। ਉਥੇ ਅਜੇ ਤੀਕ ਉਹਨਾਂ ਦੀ ਔਲਾਦ ਮੌਜੂਦ ਹੈ। ਗਿਲਜੀਆਂ ਦਾ ਸੰਬੰਧ ਜੰਗੀ ਨਸਲ ਨਾਲ ਹੈ। ਜੰਗਜੂ ਸੁਭਾ ਦੇ ਹੋਣ ਕਰ ਕੇ ਉਹ ਗਜ਼ਨੀ ਤੇ ਹਿੰਦ ਦੇ ਬਾਦਸ਼ਾਹਾਂ ਦੀ ਮੁਲਾਜ਼ਮਤ ਕਰਨ ਲਗ ਪਏ। ਉਹਨਾਂ ਵਿਚੋਂ ਕਈ ਤਾਂ ਆਪੋ ਆਪਣੀਆਂ ਸਰਕਾਰਾਂ ਦੇ ਉਚ ਅਤੇ ਜ਼ਿੰਮੇਵਾਰੀ ਦੇ ਔਹਦਿਆਂ ਤੇ ਜਾ ਲਗੇ ਸਨ। ਖਲੀਜ ਖਾਂ ਦਾ ਇਕ ਜਾ ਨਸ਼ੀਨ ਜਲਾਲ ਉਦੀਨ ਵੀ ਸੁਵਰਗੀ ਬਾਦਸ਼ਾਹ ਦੀ ਕਿਰਪਾ ਦਾ ਪਾਤਰ ਬਣ ਗਿਆ। ਪਰ ਜਦ ਉਹ ਤਖਤ ਉਤੇ ਬੈਠਾ ਤਦ ਉਸ ਦੀ ਆਪਣੀ ਉਮਰ ੭੭ ਸਾਲ ਦੀ ਹੋ ਚੁਕੀ ਸੀ।

ਹਲਾਕੂ ਖਾਂ ਦੇ ਪੋਤੇ ਅਬਦੁਲਾ ਦਾ ਪੰਜਾਬ ਉਤੇ ਹਮਲਾ ੧੨੯੭ ਈਸਵੀ

ਸੰਨ ੧੮੯੧ ਈਸਵੀ ਵਿਚ ਆਪਣੇ ਰਾਜ ਸਮੇਂ ਹਲਾਕੂ ਖਾਂ (ਪੋਤਾ ਚੰਗਜ਼ ਖਾਂ) ਦੇ ਪੋਤੇ ਅਬਦੁੱਲਾ ਨੇ ਇਕ ਲਖ ਘੁੜ ਸਵਾਰਾਂ ਦੀ ਫੌਜ ਲੈ ਕੇ ਪੰਜਾਬ ਉਤੇ ਚਲਾ ਬੋਲਿਆ।ਜਲਾਲ ਉਦੀਨ ਫਿਰੋਜ਼ ਨੇ ਬੜੀ ਭਾਰੀ ਫੌਜ ਜਮਾ ਕਰ ਕੇ ਉਸ ਦੇ ਟਾਕਰੇ ਲਈ ਬੋਲਿਆ ਪੰਜਾਬ ਦੇ ਮੈਦਾਨੀ ਇਲਾਕੇ ਵਿਚ ਘਮਸਾਨ ਦਾ ਜੰਗ ਮਚਿਆ। ਇਸ ਸਖਤ ਲਹੂ ਡੋਲਵੀਂ ਲੜਾਈ ਵਿਚ ਮੁਗਲਾਂ ਨੂੰ ਹਾਰ ਹੋਈ। ਉਹਨਾਂ ਵੇ ਬਹੁਤ ਸਾਰੇ ਸਰਦਾਰ ਮਾਰੇ ਗਏ ਤੇ ਉਹਨਾਂ ਦੀ ਬਹੁਤ ਸਾਰੀ ਫੌਜ

ਕੈਦ ਕਰ ਲਈ ਗਈ। ਬਾਦਸ਼ਾਹ ਬਝਾ ਰਹਿਮ ਦਿਲ ਸੀ ਜਿਸ ਕਰ ਕੇ ਉਸ ਨੇ ਹਮਲਾ ਆਵਰਾਂ ਉਤੇ ਤਰਸ ਖਾ ਕੇ ਉਹਨਾਂ ਨੂੰ ਦੇਸ ਵਿਚੋਂ ਸਹੀ ਸਲਾਮਤ ਨਿਕਲ ਜਾਣ ਦੀ ਆਗਿਆ ਦੇ ਦਿਤੀ। ਇਸ ਸਮੇਂ ਉਘਲੂ ਖਾਂ ਨਾਮੀ ਚੰਗੇਜ਼ ਖਾਂ ਦਾ ਪੋਤਾ ਆਪਣੇ ਤਿੰਨ ਹਜ਼ਾਰ ਪਿਛਲਗਾਂ ਸਮੇਤ ਬਾਦਸ਼ਾਹ ਨਾਲ ਆ ਮਿਲਿਆ ਜਿਸ ਨੇ ਆਪਣੀ ਲੜਕੀ ਦਾ ਵਿਆਹ ਉਸ ਨਾਲ ਕਰ ਦਿਤਾ। ਇਹ ਸਾਰੇ ਦੇ ਸਾਰੇ ਮੁਗਲ ਮੁਸਲਮਾਨ ਬਣ ਗਏ।

ਆਰਕ ਆਲੀ ਖਾਂ ਪੰਜਾਬ ਦਾ ਵਾਇਸਰਾਏ

ਸ਼ਹਿਨਸ਼ਾਹ ਨੇ ਆਪਣੇ ਪੁਤਰ ਆਰਕ ਅਲੀ ਖਾਂ ਤੇ ਲਾਹੌਰ, ਮੁਲਤਾਨ ਅਤੇ ਸਿੰਧ ਦਾ ਵਾਇਸਰਾਏ ਥਾਪ ਦਿਤਾ ਅਤੇ ਉਸ ਨੂੰ ਇਕ ਤਕੜੀ ਫੌਜ ਦੇ ਕੇ ਆਪ ਰਾਜਧਾਨੀ ਨੂੰ ਵਾਪਸ ਮੁੜ ਗਿਆ।

ਜਲਾਲ ਉਦੀਨ ਦਾ ਕਤਲ ੧੨੯੫ ਈਸਵੀ

੧੫ ਜੁਲਾਈ ੧੨੯੫ ਈਸਵੀ ਵਾਲੇ ਦਿਨ ਜਲਾਲ ਉਦੀਨ ਨੂੰ ਉਸ ਦੇ ਭਤੀਜੇ ਅਲਾਉਦੀਨ ਨੇ ਕਤਲ ਕਰਵਾ ਦਿਤਾ। ਉਸ ਨੇ ਸਤ ਸਾਲ ਤੀਕ ਰਾਜ ਕੀਤਾ ਸੀ। ਉਹ ਆਪਣੀ ਖਿੜਾ ਚਾਰਾਂ ਦੇ ਕਈ ਗੁਣਾਂ ਕਰਕੇ ਪ੍ਰਸਿਧ ਸੀ। ਉਹ ਦਿਲਦਾ ਬੜਾ ਹੀ ਹਮਦਰਦ ਤੇ ਸਖੀ ਸੀ। ਉਸ ਨੇ ਆਪਣੇ ਲਾਏ ਬਲੇਰੀਅਨ ਅਮੀਰ ਖੁਸਰੋ ਨੂੰ ਉਮਰਾ ਦੀ ਪਦਵੀ ਦਿਤੀ ਅਤੇ ਉਸ ਨੂੰ ਉਹੋ ਜਿਹੀ ਚਿਟੀ ਪੁਸ਼ਾਕ ਪਹਿਣਨ ਦੀ ਵੀ ਖੁਲ ਕਰ ਦਿਤੀ ਜਿਹੀ ਕਿ ਸ਼ਾਹੀ ਖਾਨਦਾਨ ਦੇ ਲੋਕ ਤੇ ਸਭ ਤੌਂ ਵੱਡੇ ਦਰਬਾਰੀ ਹੀ ਪਾ ਸਕਦੇ ਸਨ।

ਆਲਾ ਉਦੀਨ ਖਿਲਜੀ

ਵਰਗੀ ਬਾਦਸ਼ਾਹ ਦੇ ਕਤਲ ਮਗਰੋਂ ਰਾਜ ਮਾਤਾ ਨੇ ਆਪਣੇ