(੧੪੯)
| ਪਰ ਨਿਰਬਲ ਬਾਦਸ਼ਾਹ ਨੇ ਕਰਦੋ ਮਾਰੇ ਵੈਰੀ ਨਾਲ ਸੁਲਾਹ ਕਰਨ
ਲਈ ਆਪਣੇ ਵਜ਼ੀਰ ਭੇਜ ਦਿਤੇ। ਆਪਣੇ ਬਾਦਸ਼ ਹ ਵੀ ਇਹੋ ਜਿਹੀ ਗਦਾਰੀ ਨੂੰ ਵੇਖ ਕੇ ਬਹਿਲੋਲ ਦੇ ਦਿਲ ਵਿਚ ਤਖਤ ਪ੍ਰਾਪਤ ਕਰਨ ਦੀ ਚਾਹ ਪੈਦਾ ਹੋ ਗਈ ਅਤੇ ਉਸ ਨੇ ਆਪਣੀ ਮਦਜ਼ੀ ਨਾਲ ਸੁਲਤਾਨ ਮਹਿਮੂਦ ਦਾ ਪਿਛਾ ਜਾਰੀ ਰਖਿਆ ਅਤੇ ਉਸ ਨੂੰ ਹਾਰ ਦੇ ਕੇ ਉਥੋਂ ਨਸਾ ਦਿਤਾ! ਬਾਦਸ਼ਾਹ ਨੂੰ ਉਸ ਦੇ ਇਰਾਦੇ ਦਾ ਪਤਾ ਨਹੀਂ ਸੀ ਇਸ ਲਈ ਉਸ ਨੇ ਉਸ ਦੀ ਬਹਾਦਰੀ ਤੇ ਸੇਵਾ ਨੂੰ ਮੁਖ ਰਖ ਕੇ ਉਸ ਨੂੰ ਖਾਨ ਜਹਾਨ ਦਾ ਖਤਾਬ ਬਖਸ਼ਿਆ। ਨਾ ਕੇਵਲ ਇਹੋ ਸਗੋਂ ਉਸ ਆਪਣਾ ਮੁਤਬੰਨਾ ਵੀ ਬਣਾ ਲਿਆ। ਬਹਿਲੋਲ ਦੀ ਸ਼ਕਤੀ ਵਿਚ ਵਾਧਾ ਸੰਨ ੧੪੪੧ ਈਸਵੀ ਵਿਚ ਬਾਦਸ਼ਾਹ ਨੇ ਬਹਿਲੋਲ ਲੋਧੀ ਨੂੰ ਲਾਹੌਰ ਤੇ ਦੀਪਾਲਪੁਰ ਦੀ ਗਵਰਨਰੀ ਦੇ ਦਿਤੀ ਜਿਨ੍ਹਾਂ ਉਤੇ ਉਹ ਪਹਿਲੇ ਹੀ ਪਿੰਜ਼ੋਰੀ ਕਬਜ਼ਾ ਕਰੀ ਬੈਠਾ ਸੀ। ਬਾਦਸ਼ਾਹ ਨੇ ਉਸ ਨੂੰ ਜਸਰਤ ਗਖੜ ਓਤੇ ਹਮਲਾ ਕਰਨ ਦੀ ਵੀ ਆਗਿਆ ਦੇ ਦਿਤੀ ਪਰ ਬਹਿਲੋਲ ਨੇ ਉਸ ਨਾਲ ਜੰਗ ਛੇੜਨ ਦੀ ਬਜਾਇ ਉਸ ਨਾਲ ਮਿਤਰਾਦਾਰੀ ਗੰਢ ਲਈ। ਇਸ ਤਰ੍ਹਾਂ ਆਪਣੇ ਹੱਥ ਮਜ਼ਬੂਤ ਕਰ ਕੇ ਉਸ ਨੇ ਬਹੁਤ ਸਾਰੇ ਅਫਗਾਨ ਕਬੀਲੇ ਭਰਤੀ ਕਰ ਲਏ। ਉਸ ਨੇ ਦਿਲੀ ਉਤੇ ਵੀ ਹਲਾ ਬੋਲ ਦਿਤਾ ਪਰ ਕੁਛ ਕਾਰਨਾਂ ਕਰ ਕੇ ਉਸ ਨੂੰ ਦਿਲੀ ਦਾ ਘੋਰਾ ਚੁਕਣਾ ਪਿਆ। ਸਯਦ ਮੁਹੰਮਦ ਦੀ ਮੌਤ ੧੪੪੫ ਈ. ਸਯਦ ਮੁਹੰਮਦ ਸੰਨ ੧੪੪੫ ਈਸਵੀ ਵਿਚ ਆਪਣੀ ਮੌਤੇ ਮਰ ਗਿਆ। ਉਸ ਦੀ ਥਾਂ ਤਖਤ ਉਪਰ ਉਸਦਾ ਪੁਤ ਅਲ਼ਾ ਉਦੀਨ ਬੈਠਾ। ਸਯਦ ਅਲਾ ਉਦੀਨ ਅਲਾ ਉਦੀਨ ਦੀ ਗਦੀ ਨਸ਼ੀਨੀ ਸਯਦ ਅਲਾ ਉਈਨ ਨੇ ਆਪਣੇ ਪਿਤਾ ਸਯਦ ਮੁਹੰਮਦ ਪਿਛੋਂ ਰਾਜ ਸਿੰਘਾਸਨ ਉਤੇ ਬੈਠ ਕੇ ਆਪਣੀ ਰਿਹਾਇਸ਼ ਬਦਾਉਂ ਵਿਚ |
ਲੈ ਆਂਈ। ਏਥੇ ਆ ਕੇ ਉਸ ਨੇ ਆਪਣਾ ਧਿਆਨ ਰਾਜ ਕਾਜ ਵਲ ਦੇਣ ਦੀ ਬਜਾਇ ਐਸੀ ਇਮਾਰਤਾਂ ਉਸਾਰਨ ਬਾਗ ਬਗੀਚੇ ਲਾਉਣ ਅਤੇ ਦਾਅਵਤਾਂ ਉਡਾਨ ਵਲ ਲਾ ਦਿਤਾ। ਉਸ ਸਮੇਂ ਹਿੰਦੁਸਤਾਨ ਦੀ ਬਾਦਸ਼ਾਹਤ ਕਈ ਅਜ਼ਾਦ ਰਾਜਾਂ ਵਿਚ ਵੰਡੀ ਜਾ ਚੁਕੀ ਸੀ। ਅਤੇ ਦਖਣੀ ਗੁਜਰਾਤ ਮਾਲਵਾ, ਜੌਨ ਪੁਰ ਅਤੇ ਬੰਗਾਲ ਦੇ ਸੂਬਿਆਂ ਦੇ ਆਪੋ ਆਪਣੇ ਬਾਦਸ਼ਾਹ ਬਣ ਚੁਕੇ ਸਨ। ਪੰਜਾਬ ਦਾ ਸੂਬਾ, ਸਿੰਧ ਵਿਚ ਦੀਪਾਲ ਪੁਰ ਤੇ ਸਰਹਿੰਦ ਦੇ ਪਾਣੀਪਤ ਤੀਕ ਦੇ ਇਲਾਕੇ ਵੀ ਸ਼ਾਮਲ ਸਨ। ਬਹਿਲੋਲ ਖਾਂ ਲੋਧੀ ਦੇ ਅਧੀਨ ਹੋ ਚੁਕਾ ਸੀ। ਬਾਦਸ਼ਾਹ ਦਾ ਰਾਜ ਕੇਵਲ ਦਿਲੀ ਸ਼ਹਿਰ ਦੀ ਚਾਰ ਦੀਵਾਰੀ ਦੇ ਅੰਦਰ ਜਾਂ ਥੋੜੇ ਜਿਹੇ ਨਾਲ ਲਗਦੇ ਇਲਾਕੇ ਵਿਚ ਹੀ ਚਲਦਾ ਸੀ। ਬਾਦਸ਼ਾਹ ਨੂੰ ਉਸ ਦੇ ਸਲਾਹਕਾਰਾਂ ਨੇ ਐਨਾਂ ਕਠ ਪੁਤਲੀ ਬਣਾ ਰਖਿਆ ਸੀ ਕਿ ਉਹਨਾਂ ਦੀ ਸਲਾਹ ਨਾਲ ਚਲਕੇ ਉਸਨੇ ਆਪਣੇ ਵਜ਼ੀਰ ਹਮੀਦ ਖਾਂ ਦੀ ਵੀ ਪਾਣ ਪਤ ਲਾਹ ਦਿਤੀ ਸਗੋਂ ਉਸ ਨੂੰ ਕਤਲ ਕਰਨ ਦੀ ਸਾਜ਼ਸ਼ ਵਿਚ ਵੀ ਸ਼ਾਮਲ ਹੋ ਗਿਆ। ਪਰ ਵਜ਼ੀਰ ਕਿਸੇ ਨਾ ਕਿਸੇ ਤਰ੍ਹਾਂ ਉਸ ਦੀ ਕੈਦ ਵਿਚੋਂ ਬਚ ਨਿਕਲਿਆ। ਉਸ ਨੇ ਬਾਦਸ਼ਾਹ ਦੀਆਂ ਸਭ ਫ਼ੌਜਾਂ ਉਤੇ ਕਬਜ਼ਾ ਕਰ ਕੇ ਸ਼ਾਹੀ ਹਰਮ ਨੂੰ ਸ਼ਹਿਰ ਵਿਚੋਂ ਬਾਹਰ ਭੇਜ ਦਿਤਾ। ਰਾਜ ਤਿਆਗ ੧੪੫੦ ਈ: ਜਿਸ ਸਮੇਂ ਬਾਦਸ਼ਾਹ ਦਾ ਸਾਰਾ ਧਿਆਨ ਇਹਨਾਂ ਘਰੋਗੀ ਟੰਟਿਆਂ ਵਲ ਲਗ ਰਿਹਾ ਸੀ, ਬਹਿਲੋਲ ਖਾਂ ਲੋਧੀ ਚੁਪ ਚਾਪ ਰਾਜ ਧਾਨੀ ਵਿਚ ਆ ਵੜਿਆ ਅਤੇ ੧੪੫੦ ਈਸਵੀ ਵਿਚ ਉਸਦੇ ਬਾਦਸ਼ਾਹ ਹੋਣ ਦਾ ਵੀ ਐਲਾਨ ਕਰ ਦਿਤਾ ਗਿਆ। ਬਾਦਸ਼ਾਹ ਅਲਾਉਦੀਨ ਨੇ ਉਸ ਨੂੰ ਆਪਣਾ ਮੁਤਬੰਨਾ ਬਣਾ ਲਿਆ ਅਤੇ ਉਸ ਦੇ ਹਕ ਵਿਚ ਨਿਯਮ ਅਨੁਸਾਰ ਤਾਜ ਤਖਤ ਤੋਂ ਵੰਚਿਤ ਹੋ ਗਿਆ। ਮੌਤ ੧੪੭੮ ਸੰ: ਰਾਜ ਤਿਆਗ ਹੋ ਜਾਣ ਮਗਰੋਂ ਉਹ ਬੁਦਾਊਂ ਵਿਚ ਰਹਿਣ ਲਗ ਪਿਆ ਅਤੇ ਉਥੇ ਹੀ ਉਸਦਾ ਚਲਾਣਾ ਹੋਇਆ। ਉਸ ਨੇ ਦਿਲੀ ਵਿਚ ਸਤ ਸਾਲ ਰਾਜ ਕੀਤਾ ਤੇ ਬੁਦਾਉਂ ਵਿਚ ਲਗ ਪਗ ੨੮ ਸਾਲ ਜੀਵਨ ਬਤੀਤ ਕੀਤਾ। |
ਪਰਕਰਨ-੬
ਲੋਧੀ ਖਾਨਦਾਨ
ਬਹਿਲੋਲ ਲੋਧੀ ਬਹਿਲੋਲ ਦੇ ਪੂਰਵਜ ਬਹਿਲੋਲ ਦੋ ਵੱਡੇ ਵਡੇਰੇ ਅਫਗਾਨਾਂ ਦੀ ਸੌਦਾਗਰ ਸ਼੍ਰੇਣੀ ਨਾਲ ਸੰਬੰਧ ਰਖਦੇ ਸਨ। ਉਹ ਲੋਕ ਹਿੰਦੁਸਤਾਨ ਤੇ ਈਰਾਨ ਵਿਚ ਲੇ ਵਪਾਰ |
ਕਰਦੇ ਸਨ। ਬਹਿਲੋਲ ਦੇ ਦਾਦੇ ਮਲਿਕ ਬਹਿਰਾਮ ਨੇ ਫੀਰੋਜ਼ ਤੁਗਲਕ ਦੇ ਜ਼ਮਾਨੇ ਵਿਚ ਆਪਣਾ ਕਿਤਾ ਛਡ ਦਿਤਾ ਅਤੇ ਮੁਲਤਾਨ ਗਵਰਨਰ ਮਲਕ ਮਰਦਾਨ ਦੌਲਤ ਦੀ ਨੌਕਰੀ ਕਰ ਲਈ। ਉਸ ਦੇ ਪੰਜ ਪੁਤਰ ਸਨ, ਸਭ ਤੋਂ ਵੱਡੇ ਪੁਤਰ ਮਲਿਕ ਸੁਲਤਾਨ ਨੇ ਖਿਚਰ |