ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੀੜਾਂ ਤੇ ਕਿ ਮਹਾਂਭਾਰਤ ਦਾ ਹੀ ਇਕ ਪਰਕਰਨ ਹੈ । ਉਸ ਨੇ ਅਲਜਬਰਾ ਤੇ ਗਣਤ ਦੇ ਪਰਸਿਧ ਹਿੰਦੂ ਗਰੰਥਾਂ ਬੀਜ ਅਤੇ ਗਣਿਤ ਤੇ ਲੀਲਾਵਤੀ ਦੇ ਉਲਥੇ ਕਰਵਾਏ । ਇਹ ਪੁਸਤਕਾਂ ਭਾਸਕਰਾਚਾਰਯਾ ਦੀਆਂ ਰਚਿਤ ਹਨ । ਅਕਬਰ ਦੇ ਸੰਸਕ੍ਰਿਤ ਦੇ ਦਰਬਾਰੀ ਉਲਬਾਕਾਰ ਫੌਜੀ ਤੋਂ ਛੂਟ ਅਬੁਲ ਕਾਦਰ ਬਦਾਯੂਨੀ, ਮੁਲੀ ਸ਼ਾਹ ਮੁਹੰਮਦ ਨਕੀਬ ਖਾਂ, ਹਾਜੀ ਇਬਰਾਹੀਮ ; ਸੁਲਤਾਨ ਹਾਜੀ ਅਤੇ ਮੁਲਾਂ ਸ਼ੈਲੀ ਆਦਤ ਅਤੇ ਹੋਰ ਵੀ ਕਈ ਆਲਮ ਸੰਸਕ੍ਰਿਤ ਦੇ ਵਿਦਵਾਨਾਂ ਤੇ ਅਨੁਵਾਦਨ ਸਨ । ਅਬੁਲ ਕਾਦਰ ਨੇ ਹੋਰ ਕਈ ਪੁਸਤਕਾਂ ਤੋਂ ਛੁਟ ‘ਰਾਮਾਯਣ ਅਤੇ “ਸਿੰਘਾਸਨ ਬਤੀਸੀ" ਦੇ ਵੀ ਉਲਥੇ ਕੀਤੇ। “ਮਹਾਭਾਰਤ” ਤੇ ਕਸ਼ਮੀਰ ਦੇ ਇਤਿਹਾਸ ਦਾ ਉਲਥਾ ਫੈਜ਼ੀ ਦੀ ਨਿਗਰਾਨੀ ਵਿਚ ਹੋਇਆ। ਹਾਜੀ ਇਬਰਾਹੀਮ ਸਿਰਹਿੰਦੀ ਨੇ ਅਬਰ ਵੇਦ ਦਾ ਅਨੁਵਾਦ ਕੀਤਾ ਜੋ ਕਿ ਵੇਦਾਂ ਵਿਚੋਂ ਸਭ ਤੋਂ ਕਠਨ ਤੇ ਔਖਾ ਮੰਨਿਆ ਜਾਂਦਾ ਹੈ। ਮਾਲ ਗੁਜ਼ਾਰੀ ਦੀ ਨਵੇਂ ਸਿਰੇ ਸੁਧਾਈ ਉਸ ਸਮੇਂ ਦਾ ਮਹਾਨ ਵਡਾ ਮਾਲ ਪ੍ਰਬੰਧਕ ਰਾਜਾ ਟੋਡਰ ਮਲ ਸੀ। ਬਹਿਨਸ਼ਾਹ ਅਕਬਰ ਨੇ ਆਪਣੇ ਰਾਜ ਦੀ ਮਾਲਗੁਜ਼ਾਰੀ ਨੂੰ ਨਵੇਂ ਸਚੇ ਵਿਚ ਢਾਲਿਆ ਤੇ ਬਹੁਤ ਸਾਰੇ ਉਹ ਟੈਕਸ, ਜਿਹੜੇ ਦਸਤ ਕਾਚੀ ਉਤੇ ਅਸਹਿ ਭਾਰ ਹੋਏ ਸਨ ਰੱਦ ਕਰ ਦਿਤੇ । ਮਾਲੀਏ ਦੀ ਵਸੂਲੀ ਦਾ ਪੁਰਾਣਾ ਢੰਗ ਆਰੰਭ ਵਿਚ ਮਾਲੀਆ ਵਖ ਵਖ ਸੂਬਿਆ ਦੇ ਉਹ ਵਾਇਸਰਾਏ ਨੀਯਤ ਕਰਦੇ ਸਨ, ਜਿਹੜੇ ਮਾਲ ਗੁਜ਼ਾਰੀ ਦੇ ਇਲਮ ਤੋਂ ਕੋਰੇ ਹੋਣ ਕਰਕੇ ਇਹ ਕੰਮ ਹਿੰਦੂ ਸਾਧੂਕਾਰਾਂ ਦੇ ਸਪੁਰਦ ਕਰ ਦਿੰਦੇ ਸਨ । ਇਹ ਸ਼ਾਹੂਕਾਰ ਵਖ ਵਖ ਇਲਾਕਿਆਂ ਵਿਚ ਵਖ ਵਖ ਮਾਲੀਆ ਨਿਯਤ ਕਰ ਦਿੰਦੇ, ਅਤੇ ਇਸ ਮਾਲੀਏ ਦੀ ਵਸੂਲੀ ਲਈ ਆਪਣੀ ਮਨ ਮਰਜ਼ੀ ਕਾਸ਼ਤਕਾਰਾਂ ਉਤੇ ਜ਼ੁਲਮ ਕਰਦੇ ਸਨ । ਇਸ ਪਰਕਾਰ ਜੋ ਰੁਪਇਆ ਵਸੂਲ ਹੁੰਦਾ ਉਸੇ ਨਾਲ ਵਾਇਸਰਾਏ ਫੌਜ ਦੇ ਖਰਚ ਪੂਰੇ ਕਰਕੇ ਜੋ ਕੁਝ ਬਚ ਜਾਂਦਾ ਉਹ ਸ਼ਾਹੀ ਖਜ਼ਾਨੇ ਵਿਚ ਦਾਖਲ ਕਰਦੇ ਸਨ | ਦੇ ਅਕਬਰ ਦੇ ਕੀਤੇ ਹੋਏ ਸੁਧਾਰ ਅਕਬਰ ਨੇ ਤੁਰਤ ਹੀ ਇਸ ਢੰਗ ਨੂੰ ਬਦਲ ਦਿਤਾ ਅਤੇ ਵਾਇਸਰਾਇਆਂ ਨੂੰ ਹੁਕਮ ਦਿਤਾ ਕਿ ਉਸ ਸਾਰੇ ਦਾ ਸਾਰਾ ਮਾਲੀਆ ਸ਼ਾਹੀ ਖਜ਼ਾਨੇ ਵਿਚ ਦਾਖਲ ਕਰਨ । ਫੌਜਾਂ ਦੀਆਂ ਤਨਖਾਹਾਂ ਆਦ ਸ਼ਾਹੀ ਖਜ਼ਾਨੇ ਵਿਚੋਂ ਦਿਤੀਆਂ ਜਾਂਦੀਆਂ ਧਰਤੀ ਦੀ ਮਿਣਤੀ ਅਕਬਰ ਨੇ ਸ਼ਹਿਰਾਂ ਤੇ ਪਿੰਡਾਂ ਦੀ : ਕਾਸ਼ਤ ਵਾਲੀ ਤੇ ਬਿਨਾ ਕਾਸ਼ਤ ਦੀਆਂ ਸਾਰੀਆਂ ਜ਼ਮੀਨਾਂ ਦੀ ਇਕੋ ਜਹੇ ਸਟੈਂਡਰਡ ਨਾਲ ਮਿਣਤੀ ਕਰਵਾਈ। ਇਹ ਮਿਣਤੀ ਠੀਕ ਤੇ ਸਹੀ ਕਿਸਮ ਦੇ ਮਾਪ ਤੇ ਮਿਣਤੀ ਦਵਾਰਾ ਹੋਈ ਸੀ। ਮੁਸਲਮਾਨਾਂ ਨੇ ਆਪਣੇ ਧਰਮ ਦੀ ਸਥਾਪਣਾ ਦੇ ਥੋੜਾ ਸਮਾਂ ਮਗਰੋਂ ਹੀ ਸੰਸਕ੍ਰਿਤ ਵਿਦਿਆ ਪ੍ਰਾਪਤ ਕਰ ਲਈ ਅਤੇ ਜੋਤਸ਼, ਰਾਗ ; ਗਰਹਿ, ਹਿੰਦੂ ਧਰਮ, ਖੇਤੀ ਬਾੜੀ, ਪਸ਼ੂ ਪੌਦਿਆ ਦੇ ਜੀਵਨ ਤੇ ਹਸਤ ਰੇਖਾ ਦੇ ਗ੍ਰੰਥਾਂ ਦਾ ਅਰਬੀ ਵਿਚ ਉਲਥਾ ਖਲੀਫਿਆਂ ਦੇ ਸਮੇਂ ਹੀ ਹੋ ਚੁਕਾ ਸੀ । (੧੭੪) ਸਰਕਾਰੀ ਮਾਲੀਆ ਸਰਕਾਰ ਸਾਲਾਨਾ ਪੈਦਾਵਾਰ ਦਾ ਇਕ ਤਿਹਾਈ ' ਲਗਾਨ ਵਸੂਲ ਕਰਦੀ। ਇਸ ਪੈਦਾਵਾਰ ਨੂੰ ਨਕਦ ਸਿਕੇ ਵਿਚ ਤਬਦੀਲ ਤੇ ਵਸੂਲ ਕੀਤਾ ਜਾਂਦਾ ਸੀ । ਅਸਲ ਵਿਚ ਇਹ ਤਰੀਕਾ ਉਹੋ ਸੀ ਜੋ ਪਠਾਨ ਬਾਦਸ਼ਾਹ ਸ਼ੇਰ ਸ਼ਾਹ ਨੇ ਬਣਾਇਆ ਅਤੇ ਜੁਜ਼ਵੀ ਤੌਰ ਤੇ ਲਾਗੂ ਕੀਤੀ ਸੀ, ਟੋਡਰ ਮਲ ਨੇ ਜੋ ਇਸ ਸੁਧਾਰ ਦਾ ਮੋਢੀ ਸੀ । ਏਸੇ ਪੁਰਾਣੇ ਦੇਸੀ ਮਾਲ ਗੁਜ਼ਾਰੀ ਦੇ ਸਿਸਟਮ ਨੂੰ ਨਵੇਂ ਸਿਰੇ ਸੁਰਜੀਤ ਕਰਨ ਦਾ ਜਤਨ ਕੀਤਾ । ਸ਼ੇਰ ਸ਼ਾਹ ਦੇ ਸਮੇਂ ਮਾਲੀਆ ਪੈਦਾਵਾਰ ਦਾ ਇਕ ਚੌਥਾਈ ਨਿਯਤ ਹੋਇਆ ਸੀ, ਪਰ ਅਕਬਰ ਨੇ ਕਿਹਾ ਕਿ ਉਤੇ ਦਸਿਆ ਗਿਆ ਹੈ, ਇਸ ਨੂੰ ਇਕ ਤਿਹਾਈ ਕਰ ਦਿਤਾ। ਮਹਿਕਮਾ ਮਾਲ ਦੇ ਕਰਮਚਾਰੀ ਖਾਲਸਾ ਜ਼ਮੀਨਾਂ ਦੇ ਕੁਲੈਕਟਰ ਅਤੇ ਜਾਗੀਰਦਾਰ ਮਾਲੀਆ (ਮਾਲ) ਅਤੇ ਟੈਕਸ ਨਿਯਤ ਕਾਨੂੰਨ ਅਨੁਸਾਰ ਵਸੂਲ ਕਰਦੇ ਸਨ। ਜਿਸ ਕਾਨੂੰਨ ਅਨੁਸਾਰ ਇਹ ਟੈਕਸ ਵਸੂਲ ਕੀਤੇ ਜਾਂਦੇ ਉਸ ਨੂੰ ਦਸਤੂਰ ਉਲ ਅਮਾਲ ਕਿਹਾ ਜ ਦਾ ਸੀ । ਮਾਲੀਏ ਦੀ ਵਸੂਲੀ ਲਈ ਆਮਲ ਨਿਯਤ ਹੁੰਦੇ ਸਨ। ਇਹਨਾਂ ਆਮਲਾਂ ਦੇ ਮਾਤਹਿਤ ਦੋ ਹੋਰ ਕਰਮਚਾਰੀ ਕਾਰਕੁਲ ਅਤੇ ਖਾਸ ਨਵੀਸ ਹੁੰਦੇ() ਸਨ ਆਮਲ ਨੂੰ ਦੇਸੀ ਲੋਕ ਪਟੇਲ ਅਰਥ ਤ ਸਰਦਾਰ (ਫਰਾਂਸ ਦੇ ਮੇਰੀ ਅਤੇ ਸਪੇਨ ਦੇ ਅਲਕਾਲਡੋ ਵਾਂਗ) ਆਖਦੇ ਸਨ। ਪਿੰਡ ਦਾ ਪਟਵਾਰੀ ਹਰ ਕਿਸਮ ਦੀ ਜ਼ਮੀਨ ਦੀ ਵੰਡ(ਨਬੇੜਾ) ਕਰਦਾ। ਕੁਲੈਕਟਰ ਨਕਦੀ ਰੂਪ ਵਿਚ ਪਟਵਾਰੀ ਦੀ ਮੋਹਰ ਨਾਲ ਮਾਲੀਆ ਸਰਕਾਰੀ ਖਜ਼ਾਨੇ ਵਿਚ ਜਮਾਂ ਕਰਦੇ ਸਨ । ਉਹ ਇਸ ਗਲ ਦੀ ਵੀ ਨਗਰਾਨੀ ਕਰਦੇ ਸਨ ਕਿ ਕਿਸੇ ਨਾਲ ਜ਼ੁਲਮ ਨਾ ਹੋਵੇ। ਇਹ ਕਰਮਚਾਰੀ ਲੋਕਾਂ ਨਾਲ ਉਹਨਾਂ ਦੀ ਪੁਜੀਸ਼ਨ ਦੇ ਮੁਤਾਬਕ ਹੀ ਵਰਤਾਵ ਕਰਦੇ ਸਨ । ਪੁਲੀਸ ਦੇ ਵਡੇ ਕਰਮਚਾਰੀ ਤੇ ਨਿਗਰਨ ਨੂੰ ਪਾਈਕ ਆਖਦੇ ਸਨ । ਇਹਨਾਂ ਕਰਮਚਾਰੀਆਂ ਤੋਂ ਛੁਟ ਸਾਹੂਕਾਰ, ਜੋ ਆਮ ਤੌਰ ਤੇ ਸੁਨਿਆਰੇ ਹੁੰਦੇ; ਪਾਂਧਾ ਜਾਂ ਮੁਲਾਂ ਜੋ ਆਮ ਕਰਕੇ ਮੁਦਰਸ ਹੁੰਦੇ ; ਜੋਤਸ਼ੀ ; ਲਹਾਰ ; ਤਰਖਾਣ ; ਘੁਮਿਆਰ ; ਮੋਚੀ ; ਦਰਜੀ (ਛੀਬਾਂ), ਨਾਈ ; ਧੋਬੀ ਮਰਾਸੀ, ਗਵਈਏ ਤੇ ਨਾਚੀਆਂ ਆਦਕ ਵਖ ਵਖ ਪੇਸ਼ ਦੇ ਲੋਕ ਹੁੰਦੇ ਦੇ ਸਨ। ਪਿੰਡ ਦਾ ਜਨਰਲ ਫੰਡ ਇਹਨਾਂ ਸਭਨਾਂ ਨੂੰ ਪਿੰਡ ਦੇ ਸਾਂਝੇ ਫੰਡ ਵਿਚੋਂ ਅਲਾਉਂਸ ਮਿਲਦਾ ਸੀ । ਜਿਹੜਾ ਇਲਾਕਾ ਸਾਲ ਵਿਚ ਕਰੋੜ ਟਨ ਪੈਦਾਵਾਰ ਕਰਦਾ ਸੀ ਉਹ ਇਕ ਕਰਮਚਾਰੀ ਦੇ ਮਾਤਹਿਤ ਹੁੰਦਾ ਸੀ ਜਿਸ ਨੂੰ ਕਰੋੜੀ ਆਖਦੇ ਸਨ । ਆਈਨਿ ਅਕਬਰੀ ਅਰਥਾਤ ਅਕਬਰ ਦੇ ਵਿਧਾਨ ਵਿੱਚ ਮਹਿਕਮਾ ਮਾਲ ਦੇ ਪ੍ਰਬੰਧ ਵਿਚ ਉਹਨਾਂ ਜਾਰੀ ਕੀਤੇ ਗਏ ਸੁਧਾਰਾਂ ਦਾ ਵਿਸਥਾਰ ਮਿਲਦਾ ਹੈ ਜੋ ਅਕਬਰ ਨੇ ਚਾਲੂ ਕੀਤੇ ਤੇ ਜਿਨ੍ਹਾਂ ਦੇ ਕਾਰਨ ਸਰਕਾਰੀ ਖਜ਼ਾਨਾ ਮੁੜ ਭਰਪੂਰ ਹੋ ਗਿਆ । ਸ਼ਾਹੀ ਦਰਬਾਰ ਦੀ ਸ਼ਾਨ ਸ਼ੌਕਤ ਅਕਬਰ ਦਾ ਦਰਬਾਰ ਹਿੰਦੁਸਤਾਨ ਵਿਚ ਅਤਿਅੰਤ ਸ਼ਾਨਦਾਰ ਤੇ () ਅਕਬਰ ਨਾਮਾਂ - ਰਾਜ ਦਾ ੨੭ਵਾਂ ਸਾਲ । - j Sri Satguru Jagjit Singh Ji eLibrary Namdhari Elibrary@gmail.com