ਜਥਾਹਾਰਾਤ ਨਾਲ ਸਜਾਇਆ ਗਿਆ ਸੀ। ਇਸ ਦੀ ਕੀਮਤ ਦਾ ਅੰਦਾਜ਼ਾ ੩ ਕਰੋੜ ਅੰਗ੍ਰੇਜ਼ੀ ਪੰਝ ਸੀ । ਅਕਬਰ ਦੇ ਅੰਤਲੇ ਦਿਨ ਤੇ ਵਲੀਅਹਿਦ ਦਾ ਦੁਖਾਈ ਵਤੀਰਾ ਵਲੀਅਹਿਦ ਸ਼ਾਹਜ਼ਾਦਾ ਸਲੀਮ ਦੀਆਂ ਫ਼ੁੱਲ ਸੂਫ਼ੀਆਂ ਤੇ ਤਮਾਸ਼ ਬੀਨੀਆਂ ਨੇ ਅਕਬਰ ਦੀ ਜ਼ਿੰਦਗੀ ਦੇ ਅੰਤਲੇ ਦਿਨ ਬਹੁਤ ਹੀ ਤਲਖ ਬਣਾ ਦਿਤੇ ਸਨ । ਦਰਬਾਰੀਆਂ ਦੀ ਇਕ ਬਾਰਸੂਖ ਪਾਰਟੀ ਨ ਜਿਸ ਵਿਚ ਰਾਜਾ ਮਾਨ ਸਿੰਘ ਵੀ ਸ਼ਾਮਲ ਸੀ ਇਹ ਸਲਾਹ ਪਕਾਈ ਕਿ ਸਲੀਮ ਦੇ ਬੇਟੇ ਖੁਸਰੋ ਨੂੰ ਤਖਤ ਉਤੇ ਬਠਾਇਆ ਜਾਏ ਜੋ ਕਿ ਉਸ ਸਮੇਂ ਨਾਬਾਲਗ ਹੀ ਸੀ ; ਪਰ ਅਕਬਰ ਨੇ ਇਸ ਸਾਜ਼ਸ਼ ਦਾ ਜੰਮਦੇ ਹੀ ਗਲਾ ਘੁਟ ਦਿਤਾ। ਸ਼ਾਹਜ਼ਾਦਾ ਦਾਨਿਆਲ ਦੀ ਮੌਤ ੧੬੦੫ ਠੀਕ ਇਸੇ ਸਮੇਂ ਇਕ ਦੁਖਦਾਈ ਘਟਨਾ ਵਾਪਰੀ ਜਿਸ ਨਾਲ ਸ਼ਹਿਨਸ਼ਾਹ ਅਕਬਰ ਗਮ ਤੇ ਦੁਖ ਥਲੇ ਦਬਿਆ ਗਿਆ । ਇਹ ਘਟਣਾ ਸੀ ਸ਼ਾਹਜ਼ਾਦਾ ਦਾਨਿਆਲ ਦੀ ਮੌਤ; ਜੋ ਪ ਅਪੈ੍ਲ ੧੬੦੫ ਈ : ਨੂੰ ਅਧਿਕ ਸ਼ਰਾਬ ਪੀ ਜਾਣ ਦੇ ਕਾਰਨ ਬੁਰਹਾਨ ਪੁਰ ਦੇ ਸ਼ਹਿਰ ਵਿਚ ਹੋਈ । ਅਕਬਰ ਦੇ ਅੰਤਮ ਦਿਨ ਬਾਦਸ਼ਾਹ ਨੇ ਇਹ ਲਿਖ ਕੇ ਕਿ ਉਸ ਦੇ ਅੰਤਮ ਦਿਨ ਆ ਪੁਜੇ ਹਨ, ਆਪਣੇ ਸਭ ਅਮੀਰਾਂ ਵਜ਼ੀਰਾਂ ਤੇ ਦਰਬਾਰੀਆਂ ਨੂੰ ਆਪਣੇ ਮੌਤ ਬਿਸਤਰੇ ਤੇ ਬੁਲਾਇਆ । ਜਦ ਸਾਰੇ ਉਮਰਾ ਉਸ ਦੇ ਪਲੰਘ ਦੁਆਲੇ ਆਕੇ ਬੈਠ ਗਏ ਤਾਂ ਉਸ ਨੇ ਸਭ ਨੂੰ ਸੰਬੋਧਨ ਕਰਕੇ ਭਾਸ਼ਨ ਦਿਤਾ । ਸਾਰਿਆਂ ਵਲ ਨਜ਼ਰ ਮਾਰਕੇ ਅਕਬਰ ਆਖਣ ਲਗਾ ਕਿ ਜੋ ਭੁਲ ਉਸ ਪਾਸੋਂ ਹੋ ਗਈ ਹੋਵੇ ਉਹ ਸਭ ਉਸ ਨੂੰ ਖਿਮਾ ਕਰ ਦੇਣ । ਫੇਰ ਉਸ ਨੇ ਇਸ਼ਾਰਾ ਕੀਤਾ ਕਿ ਉਸਦੇ ਬੇਟੇ ਸਲੀਮ ਨੂੰ ਪਗ ਬਨਾਈ ਤੇ ਉਹ ਸ਼ਾਹੀ ਪੁਸ਼ਾਕ ਪੁਵਾਈ ਜਾਏ ਜੋ ਵਿਸ਼ੇਸ਼ ਕਰਕੇ ਉਹਦੇ ਲਈ ਤਿਆਰ ਕਰਵਾਈ ਗਈ ਸੀ ਤੇ ਉਸਦੀ ਕਮਰ ਨਾਲ ਉਹ ਤੰਗ ਸਜਾਈ ਜਾਏ ਜੋ ਅਕਬਰ ਨੂੰ ਬਹੁਤ ਪਿਆਰੀ ਸੀ । ਅਕਬਰ ਨੇ ਆਪਣੇ ਬੇਟੇ ਪ ਸ ਬੇਨਤੀ ਕੀਤੀ ਕਿ ਉਹ ਸ਼ਾਹੀ ਖਾਨਦਾਨ ਦੀਆਂ ਬੇਗਮਾਂ ਨਾਲ ਹਮਦਰਦੀ ਤੇ ਯਾ ਭਰਪੂਰ ਵਰਤਾਵ ਕਰੇ ਅਤੇ ਆਪਣੇ ਪੁਰਾਨੇ ਮਿਤਰਾਂ ਤੇ ਮਾਤਹਿਤਾਂ ਵਲੋਂ ਕਦ ਗਾਫਲ ਠ ਹੋਵੇ ਤੇ ਨਾ ਹੀ ਉਹਨਾਂ ਨੂੰ ਪਿਠ ਦੇਵੇ। ਸਭ ਦਰਬਾਰੀਆਂ ਨੇ ਆਪਣੇ ਮਰ ਰਹੇ ਸ਼ਹਨਸ਼ਾਹ ਨੂੰ ਫਰਜੀ ਸਲਾਮ ਕੀਤੀ । ਮਰ ਰਹੇ ਬਾਦਸ਼ਾਹ ਨੇ ਵੀ ਝੁਕ ਕੇ ਸਭ ਨੂੰ ਸਲਾਮ ਦਾ ਉਤਰ ਦਿਤਾ । ਅਕਬਰ ਦੀ ਮੌਤ ੧੬੦੫ ਇਸ ਦੇ ਮਗਰੋਂ ਮੌਲਾਣੇ ਸਦੇ ਗਏ । ਬਾਦਸ਼ਾਹ ਨੇ ਕਲਮਾਂ ਪੜਿਆ, ਆਪਣੀਆਂ ਅਖਾਂ ਮੀਟ ਲਈਆਂ ਅਤੇ ਈਮਾਨਦਾਰ ਮੁਸਲਮਾਨ ਦੀ ਮੌਤ ਮਰਿਆ । ਇਹ ਘਟਣਾ ੧੩ ਅਕਤੂਬਰ ੧੬੦੫ ਈਸਵੀ ਨੂੰ ਹੋਈ । ਅਕਬਰ ਨੇ ੫੧ ਬਰਸ ਅਤੇ ਕੁਛ ਮਹੀਨੇ ਰਾਜ ਕੀਤਾ । ਸ਼ਬਦ ਛੰਤ ਅਕਬਰ ਸ਼ਾਹ' ਵੀ ਉਸ ਦੀ ਮੌਤ ਦੀ ਤਾਰੀਖ ਨੂੰ ਹੀ ਪਰਗਟ ਕਰਦੇ ਹਨ। ਉਸ ਦਾ ਮਕਬਰਾ ਅਕਬਰ ਦਾ ਮਿਰਤ ਸਰੀਰ ਆਗਰੇ ਦੇ ਪਾਸ ਸਕੰਦਰਾ ਵਿਚ ਦਫਨਾਇਆ ਗਿਆ ਜਿਥੇ ਉਸ ਦੀ ਯਾਦ ਵਿਚ ਉਸ ਦੀ ਮੌਤ ਤੋਂ ਕੁਛ ਚਿਰ ਪਹਿਲੇ ਹੀ ਸ਼ਾਨਦਾਰ ਮਕਬਰਾ ਉਸਾਰ ਲਿਆ ਗਿਆ ਸੀ । (੧੭੬) ਅਕਬਰ ਦਾ ਚਲਨੇ ਅਕਬਰ ਮਲਕਾ ਅਲਿਜ਼ਬ ਦਾ ਸਮਕਾਲੀ ਸੀ ਅਤੇ ਉਸੇ ਵਾਂਗ ਕੁਦਰਤ ਨੇ ਉਸ ਨੂੰ ਦਾਨਸ਼ਵੰਦ ਤੇ ਦੂਰ ਦਰਸ਼ਤਾ ਦੇ ਗੁਣਾਂ ਨਾਲ ਮਾਲਾ ਮਾਲ ਕਰ ਰੱਖਿਆ ਸੀ । ਇਹਨਾਂ ਗੁਣਾਂ ਕਰ ਕੇ ਹੀ ਉਸ ਨੇ ਸਯੋਗ ਨੀਤੀਵਾਨ ਆਪਣੇ ਇਰਦ ਗਿਰਦ ਇਕਤਰ ਕਰ ਲਏ ਸਨ । ਉਸ ਦੇ ਜੀਵਨ ਦੇ ਵਡੇ ਵਡੇ ਕੰਮ ਉਸ ਬੋਧੀ ਮਹਾਰਾਜੇ ਅਸ਼ੋਕ ਨਾਲ ਮਿਲਦੇ ਜੁਲਦੇ ਸਨ ਜਿਸ ਨੇ ਅਕਬਰ ਤੋਂ ੧੮ ਸਦੀ ਪਹਿਲੇ ਭਾਰਤ ਤੇ ਰਾਜ ਕੀਤਾ ਸੀ । ਅਕਬਰ ਜਮਾਂਦਰੂ ਨੀਤੀਵਾਨ ਤੇ ਯੋਧਾ ਸੀ । ਉਸ ਨੇ ਕਿਸੇ ਕਿਸਮ ਦੀ ਵਿਦਿਆ ਪਰ ਪਤ ਨਹੀਂ ਸੀ ਕੀਤੀ। ਇਥੋਂ ਤੀਕ ਕਿ ਉਹ ਲਿਖਣਾ ਪੜ੍ਹਨਾ ਵੀ ਨਹੀਂ ਸੀ ਜਾਣਦਾ । ਪਰ ਇਸ ਗਲ ਦੇ ਬਾਵਜੂਦ ਉਸ ਨੇ ਆਪਣੇ ਦਿਲ ਵਿਚ ਇਤਿਹਾਸਾਂ ਦਾ ਵਿਚਾਰ ਕੀਤਾ ਸੀ ਅਤੇ ਉਸ ਦੇ ਫਲਸਫੀ ਦਿਲ ਵਿਚ ਮਹਾਨ ਵਡੇ ਖਿਆਲਾਂ ਦੇ ਨਕਸ਼ ਉਕਰੇ ਹੋਏ ਸਨ । ਉਸ ਦੀ ਸਿਮਰਨ ਸ਼ਕਤੀ ਦੂਰ ਦਰਸ਼ਤਾ ਤੇ ਇਨਸਾਫ ਪਸੰਦੀ ਕਮਾਲ ਦੀ ਸੀ । ਉਹ ਜਾਤਾਂ ਤੇ ਨਸਲਾਂ ਦੇ ਵਿਤਕਰੇ ਤੋਂ ਬਹੁਤ ਉਚਾ ਸੀ, ਉਹ ਰਾਜਪੂਤ ਤ ਮੁਸਲਮਾਨਾਂ ਨੂੰ ਸ਼ਾਹੀ ਮਾਲਾ ਦੀ ਇਕੋ ਲੜੀ ਵਿਚ ਪਰੋ ਦੇਣਾ ਚਾਹੁੰਦਾ ਸੀ। ਰਾਜਪੂਤ ਰਾਜਿਆਂ ਦੀਆਂ ਰਾਜ ਕੁਮਾਰੀਆਂ ਨਾਲ ਵਿਆਹ ਸ਼ਾਦੀਆਂ ਕਰਨ ਤੋਂ ਉਸ ਦੀ ਪਾਲੀਸੀ ਇਹ ਸੀ ਕਿ ਉਸ ਮਜ਼ਬੂਤ ਰਾਜਪੂਤ ਜਥੇਬੰਦੀ ਨੂੰ ਖਤਮ ਕੀਤਾ ਜਾਏ ਜੋ ਵੀਹ ਸਦੀਆਂ ਤੋਂ ਚਲੀ ਆ ਰਹੀ ਸੀ। ਉਹ ਚਾਹੁੰਦਾ ਸੀ ਕਿ ਹਿੰਦੂਆਂ ਤੇ ਮਸਲਮਾਨਾਂ ਨੂੰ ਵਿਆਹ ਸ਼ਾਦੀਆਂ ਦੇ ਬੰਧਣ ਵਿਚ ਬੰਨ੍ਹ ਕੇ ਰਾਜਸੀ ਸੰਬੰਧ ਨੂੰ ਖਤਾ ਕਰ ਲਿਆ ਜਾਏ । ਏਸੇ ਲਈ ਹੀ ਉਸ ਨੇ ਜੋ ਪੂਰ, ਜੋਧਪੁਰ ਅਤੇ ਬੀਕਾਨੇਰ ਦੇ ਮਹਾਰਾਜਿਆਂ ਦੀਆਂ ਰਾਜਕੁਮਾਰੀਆਂ ਨਾਲ ਵਿਆਹ ਰਚਾਏ, ਉਹ ਆਪਣੀਆਂ ਹਿੰਦੂ ਬੇਗਮਾਂ (ਰਾਣੀਅ) ਬੜੀ ਖਾਤਰ ਦਾਰੀ ਕਰਦਾ ਸੀ, ਉਹਨਾਂ ਦੀ ਖਾਤਰ ਹੀ ਉਹ ਆਪ ਬਰਾਹਮਣਾਂ ਦੀ ਪੂਜਾ ਪਾਠ ਤੇ ਯਗਾਂ ਵਿਚ ਵੀ ਸ਼ਾਮਲ ਹੁੰਦਾ ਸੀ । ਉਸ ਦੀ ਜ਼ਾਤ ਉਹ ਨਖਸਿਖ ਦਾ ਬੜਾ ਸੁਹਣਾ ਤੇ ਮਿਲਨਸਾਰ ਦਰਮਿਆਨੇ ਕਦ
ੇ ਮਜ਼ਬੂਤ ਸਰੀਰ ਦਾ ਮਨੁਖ ਸੀ। ਉਸ ਦਾ ਰੰਗ ਕਣਕ ਭਿੰਨਾ ਅੱਖਾਂ
ਕਾਲੀਆਂ ਕਾਲੀਆਂ ਤੇ ਭਰਵਟ ਤੀਰ ਕਮਾਨ ਵਰਗੇ ਸਨ । ਉਸ ਦਾ ਮਥਾ ਬੜਾ ਚੌੜਾ ਸੀ । ਉਸ ਵਿਚ ਵਸ਼ੇਸ਼ ਪਰਕਾਰ ਦੀ ਸ਼ਕਤੀ ਤੇ ਬਲ ਸੀ ਜੋ ਉਸ ਦੀ ਚੌੜੀ ਚਪਟੀ ਛਾਤੀ ਤੇ ਲੰਮੀਆਂ ਲੰਮੀਆਂ ਬਾਹਾਂ ਦੇ ਕਾਰਨ ਸੀ । ਉਸ ਦੇ ਨਕ ਦੇ ਖਬ ਪਾਸੇ ਵਲ ਇਕ ਵਡਾ ਸਾਚਾ ਮਟਰ ਦੇ ਦਾਣੇ ਜਿੱਡਾ ਮੂੰਹਕਾ ਸੀ ਇਹ ਮੌਹਕਾਂ ਬੜੀ ਖੁਸ਼ ਕਿਸਮਤੀ ਤੇ ਭਾਗਾਂ ਦਾ ਚਿਨ੍ਹ ਸਮਝਿਆ ਜਾਂਦਾ ਸੀ । ਉਸ ਦੀ ਆਵਾਜ਼ ਬੜੀ ਉਚੀ ਭਰਵੀਂ ਮਿਠੀ ਤੋ ਰੋਹਬਦਾਰ ਸੀ । ਉਸ ਦਾ ਵਰਤੋਂ ਵਿਹਾਰ ਦਿਲ ਖਿੱਚਵਾਂ ਅਤੇ ਚਿਹਨ ਚਕਰ ਸ਼ਾਨਦਾਰ ਸਨ । ਉਹ ਬੜਾ ਦਲਰ ਤੇ ਨਿਡਰ ਸੀ। ਉਹ ਛੋਟੀ ਉਮਰ ਦਾ ਹੀ ਸੀ ਜਦ ਉਸ ਨੇ ਆਪਣੀ ਵਸ਼ਸ਼ ਵਰਿਆਮ ਦ ਕਈ ਕਾਰਨਾਮੇ ਕਰ ਵਿਖਾਏ । ਖੇਲਾਂ ਵਿਚ ਵੀ ਉਸ ਨੇ ਆਪਣੀ ਵਸ਼ੇਸ਼ਤਾਈ ਦਾ ਸਬੂਤ ਦਿਤਾ ਸੀ। ਸ਼ੇਰਾਂ ਅਤੇ ਜੰਗਲੀ ਜਾਨਵਰਾਂ ਨਾਲ ਟਾਕਰੇਂ ਸਮੇਂ ਅਤੇ ਘੋੜੇ ਤੇ ਹਾਥੀਆਂ ਨਾਲ ਮਨ ਪਰਚਾਵੇ ਸਮੇਂ ਉਸ ਨੇ ਜਿਸ ਬਹਾਦਰੀ ਦਾ ਸਬੂਤ ਦਿਤਾ ਉਹ ਉਸ ਦੀ ਉਚੜੀ ਕਿਸਮ ਦੀ ਸ਼ਕਤੀ ਤੇ ਤਾਕਤ ਦਾ ਸਬੂਤ ਸੀ । ਉਹ ਮਰਦਾਨਾ ਖੋਲਾਂ ਵਿਚ ਬੜੀ ਦਿਲਚਸਪੀ ਲੈਂਦਾ ਅਤੇ ੩੦ ਜਾਂ ੪੦ ਮੀਲ ਦਾ ਪੈਂਡਾ ਪੈਦਲ ਮੁਕਾ ਲੈਂਦਾ ਸੀ । ਘੋੜ ਉਤੇ ਤ ਉਹ ਇਕ ਦਿਨ ਵਿਚ ਸੌ ਸੌ ਮੀਲ ਤੀਕ ਦਾ ਸਫਰ ਮੁਕਾ ਲੈਂਦਾ । ਇਕ ਅਵਸਰ ਉਤੋਂ ਉਹਨ ਅਜਮੇਰ ਤੋਂ ਆਗਰੇ ਤੀਕ ਦਾ ੨੨੦ ਮੀਲ ਦਾ ਸਫਰ ਦੋ ਦਿਨਾਂ ਦ ਅੰਦਰ ਮੁਕਾਇਆ ਸੀ। ਉਹ ਕਮਾਲ ਦਾ ਨਿਸ਼ਾਨੇ ਬਾਜ਼ ਸੀ । ਉਹਦੇ ਪਾਸ ਉਹਦੀ ਮਨ Sri Satguru Jagjit Singh Ji eLibrary Namdhari Elibrary@gmail.com ( .