1 ਉਸ ਦੇ ਪਿਆਰ ਦਾ ਕੇਂਦਰ ਨੂਰ ਮਹੱਲ ਸੀ ਜੋ ਕਿ ਇਕ ਈਰਾਨੀ ਦੇਵੀ ਆਪਣੀ ਸੁੰਦਰਤਾ ਤੇ ਸ਼ਾਨਦਾਰ ਕਾਰਨਾਮਿਆਂ ਲਈ ਪ੍ਰਸਿਧ ਸੀ । ਇਸ ਦੇਵੀ ਦਾ ਜੀਵਨ ਹੁਸਨ ਤੇ ਇਸ਼ਕ ਦੀ ਮੂੰਹ ਬੋਲਦੀ ਤਸਵੀਰ ਹੈ ਨੂਰ ਮਹਲ ਨੇ ਸ਼ਹਿਨਸ਼ਾਹ ਦੇ ਦਿਲ ਉਤੇ ਪੂਰਾ ਪੂਰਾ ਕਾਬੂ ਪਾ ਲਿਆ ਸੀ ਅਤੇ ੧੬ ਸਾਲ ਦੇ ਲੰਮੇ ਸਮੇਂ ਦਾ ਨੂਰਜਹਾਨ ਦਾ ਇਤਿਹਾਸ ਹੀ ਜਹਾਂਗੀਰ ਤੇ ਉਸ ਦੇ ਰਾਜ ਦਾ ਇਤਿਹਾਸ ਕਿਹਾ ਜਾ ਸਕਦਾ ਹੈ | ਨੂਰਜਹਾਨ ਦੇ ਮਾਤਾ ਪਿਤਾ ਸ਼ਰਦਾ ਹ ਮਾਂ ਬਾਪ ਨੇ ਇਸ ਦੇਵੀ ਦਾ ਨਾਮ ਮਿਹਰ ਉਲ ਨਿਸ਼ਾ ਰਖਿਆ ਸੀ । ਉਹ ਤਹਿਰਾਨ ਦੇ ਉਜ਼ਬਕ ਤਾਤਾਰੀ ਖਵਾਜਾ ਮੁਹੰਮਦ ਸ਼ਰੀਫ ਦੇ ਬੇਟੇ ਮਿਰਜ਼ਾ ਗਿਆਸ ਬੇਗ ਦੀ ਪੁਤਰੀ ਸੀ। ਮੁਹੰਮਦ ਖਾਂ ਕਲੂ ਦੇ ਰਾਜ ਸਮੇਂ ਉਪਰੋਕਤ ਖਵਾਜਾ ਖੁਰਾਸਾਨ ਦਾ ਗਵਰਨਰ ਸੀ ਅਤੇ ਮੁਹੰਮਦ ਖਾਂ ਝੁਕਲੂ ਦੀ ਮੌਤ ਉਤੇ ਸ਼ਾਹ ਈਰਾਨ ਤਾਂਹਮਸਪ ਨੇ ਉਸ ਨੂੰ ਯਜਦ ਦਾ ਵਜ਼ੀਰ ਬਾਪ ਦਿਤਾ । ਜਦ ਹਮਾਯੂੰ ਨ ਹਿੰਦੂ ਵਿਚੋਂਨਸ ਕੇ ਤਹਿਰਾਨ ਵਿਚ ਜਾ ਪਨਾਹ ਲਈ ਤਦ ਸ਼ਾਹ ਤਹਿਮਾਸ ਨੇ ਵਸ਼ੇਸ਼ ਤੌਰ ਉਤੇ ਮੁਹੰਮਦ ਫੀਫ ਨੂੰ ਉਸ ਸ਼ਾਹੀ ਪਰਾਹੁਣੇ ਦੇ ਸੁਖ ਆਰਾਮ ਲਈ ਨਿਯਤ ਕੀਤਾ ਸੀ । ਖਵਾਜ਼ ਦੇ ਦੋ ਬੇਟੇ ਸਨ। ਆਗਾ ਤਾਹਿਰ ਅਤੇ ਮਿਰਜ਼ਾ ਗਿਆਸ ਬਗ। ਗਿਆਸ ਬੇਗ ਦੀ ਸ਼ਾਦੀ ਮਿਰਜ਼ਾ ਅਲਾਉਦ ਦੀਨ ਦੀ ਬੇਟੀ ਨਾਲ ਹੋਈ, ਜਿਸ ਦੇ ਪਟੋਂ ਦੋ ਲੜਕ ਅਤੇ ਦੋ ਲੜਕੀਆਂ ਹੋਈਆਂ, ਮਿਹਰ-ਉਲ-ਨਿਸਾ ਇਹਨਾਂ ਸਭਨਾਂ ਤੋਂ ਛੋਟੀ ਸੀ । ਮਿਰਜ਼ਾ ਗਿਆਸ ਬੇਗ ਆਪਣੇ ਪਿਤਾ ਦੀ ਮੌਤ ਮਗਰੋਂ ਮਿਰਜ਼ਾ ਗਿਆਸ ਬੇਗ ਗਰੀਬੀ ਹਥੋਂ ਤੰਗ ਆ ਕੇ ਆਪਣੀ ਬੀਵੀ ੋ ਪੁਤਰਾਂ ਅਤੇ ਇਕ ਪੁਤਰੀ ਸਮੇਤ ਹਿੰਦ ਵਲ ਰਵਾਨਾ ਹੋਇਆ । ਇਹ ਪਰਿਵਾਰ ਧਨ ਵਲੋਂ ਅੰਨਾ ਤੰਗ ਦਸਤ ਸੀ ਕਿ ਮਿਰਜ਼ੇ ਦੀ ਪਤਨੀ ਨੂੰ ਜੋ ਉਸ ਵਲ ਗਰਭਵਤੀ ਸੀ ਇਕ ਕਫਲੇ ਪਿਛੇ ਗਊ ਉਤੇ ਸਵਾਰ ਕਰ ਕੇ ਲਿਆਂਦਾ ਗਿਆ ਜਦ ਕਿ ਬਾਕੀ ਦੇ ਲੋਕ ਪੈਦਲ ਹੀ ਸਫਰ ਕਰਦੇ ਸਨ। ਮਿਹਰ ਉਲ ਨਿਸਾ ਦਾ ਜਨਮ ਕੰਧਾਰ ਨੂੰ ਜਾਂਦੇ ਹੋਏ ਰਸਤੇ ਵਿਚ ਦੇਸ਼ ਦੀ ਹੋਣ ਵਾਲੀ ਮਲਕ ਦਾ ਜਨਮ ਉਸ ਸਮੇਂ ਹੋਇਆ ਜਿਸ ਵੇਲੇ ਉਸ ਦੇ ਦੁਖੀਏ ਮਾਤਾ ਪਿਤਾ ਰੁਜ਼ਗਾਰ ਤੀ ਭਾਲ ਵਿਚ ਸਫਰ ਕਰ ਰਹੇ ਸਨ । ਇਹ ਲੜਕੀ ਇਕ ਮਾਰੂ ਥਲ ਵਿਚ ਪੈਦਾ ਹੋਈ । ਮਾਪਿਆਂ ਦੀ ਅਤਿ ਗਰੀਬੀ ਨੇ ਉਹਨਾਂ ਨੂੰ ਮਜਬੂਰ ਕਰ ਦਿਤਾ ਕਿ ਇਸ ਬਚੀ ਨੂੰ ਪਰਵਸ਼ ਤੋਂ ਅਸਮਰਥ ਸਮਝ ਰਸ ਦੇ ਇਕ ਬ੍ਰਿਛ ਹੇਠ ਤਿਆਗ ਦੇਣ । ਜਿਸ ਥਾਂ ਉਤੇ ਉਸ ਬਚ ਨੂੰ ਤਿਆਗਿਆ ਉਸ ਨੂੰ ਵਖ ਕੇ ਉਹਦੀ ਮਾਤਾ ਵਿਛੋੜ ਤੇ ਮਮਤਾ ਦ ਅਬ ਗ਼ਸ਼ ਖਾ ਕੇ ਡਿਗ ਪਈ । ਇਹ ਹਾਲਤ ਵਖ ਕੇ ਉਸ ਦਾ ਪਿਤਾ ਵਾਪਸ ਉਸ ਥਾਂ ਤੇ ਬੱਚੀ ਨੂੰ ਲੈਣ ਲਈ ਪੂਜਾ ਤਾਂ ਕੀ ਵਖਦਾ ਹੈ ਕਿ ਬੱਚੀ ਨੂੰ ਇਕ ਖਤਰਨਾਕ ਸੱਪ ਨੇ ਘਰ ਰਖਿਆ ਹੈ । ਉਸ ਨ ਸੱਪ ਨੂੰ ਓਥੋਂ ਹੀ ਮਾਰ ਦਿਤਾ ਤੇ ਉਹ ਬੱਚੀ ਨੂੰ ਚੁਕ ਕੇ ਕਾਫਲੇ ਨਾਲ ਆਣ ਮਿਲਿਆ। ਸੌਦਾਗਰ ਮਲਕ ਮਸੂਦ ਰਸਤੇ ਵਿਚ ਬੱਚੀ ਤੇ ਉਸ ਦੀ ਮਾਂ ਦੇ ਕਸ਼ਟ ਨੂੰ ਵੇਖ ਕੇ ਕਾਫਲੇ ਦੇ ਸਰਦਾਰ ਮਲਿਕ ਮਸੂਦ ਨੂੰ, ਜੋ ਕਿ ਓਸੇ ਰਸਤੇ ਸਫਰ ਕਰ ਰਿਹਾ (੧੯੧) ਸੀ, ਬੜਾ ਤਰਸ ਆਇਆ । ਬੱਚੀ ਦੀ ਸੁੰਦਰਤਾ ਨੂੰ ਤੱਕ ਕੇ ਉਹ ਚਕਰਤ ਰਹਿ ਗਿਆ। ਉਸ ਨੇ ਬੱਚੀ ਨੂੰ ਕੁਛੜ ਚੁਕ ਲਿਆ ਤੇ ਉਸ ਨੂੰ ਆਪਣੀ ਲੜਕੀ ਬਣਾ ਲਿਆ। ਉਸ ਦੀ ਪਾਲਨਾ ਤੇ ਸਿਖਿਆ ਦਾ ਉਸ ਨ ਪੱਕਾ ਨਿਸ਼ਚਾ ਧਾਰ ਲਿਆ । ਉਸ ਸੌਦਾਗਰ ਦੀ ਮਿਹਰ ਸਦਕਾ ਇਸ ਪਰਿਵਾਰ ਦਾ ਬਾਕੀ ਸਫਰ ਬੜਾ ਸੁਖ ਨਾਲ ਕੁੱਟਿਆ ਗਿਆ ਕਿਉਂਕਿ ਉਸ ਸੌਦਾਗਰ ਨੇ ਉਸ ਮਾਂ ਨੂੰ ਬੱਚੀ ਦੀ ਦਾਈ ਨਿਯਤ ਕਰ ਕੇ ਨੌਕਰ ਰਖ ਲਿਆ । ਉਸ ਬੱਚੀ ਦੇ ਪਿਤਾ ਨੂੰ ਬੜਾ ਸਾਊ ਵੇਖ ਕੇ, ਰਾਜਧਾਨੀ ਵਿਚ ਪਹੁੰਚਣ ਸਾਰ ਉਸ ਨੂੰ ਵੀ ਆਪਣੇ ਪਾਸ ਨੋਕਰ ਰੱਖ ਲਿਆ । ਗਿਆਸ ਬੇਗ ਦੀ ਅਕਬਰ ਪੇਸ਼ੀ ਇਹ ਸੌਦਾਗਰ ਅਕਬਰ ਦਾ ਜਾਣੂੰ ਸੀ, ਇਸ ਲਈ ਇਸ ਦੀ ਰਾਹੀਂ ਮਿਰਜ਼ਾ ਗਿਆਸ ਬੇਗ ਨੂੰ ਫਤਹ ਪੁਰੀ ਦੇ ਅਸਥਾਨ ਉੱਤੇ ਬਾਦਸ਼ਾਹ ਅਕਬਰ ਦੀ ਹਜ਼ੂਰੀ ਦਾ ਮਾਣ ਪ੍ਰਾਪਤ ਹੋਇਆ । ਮਿਰਜ਼ੇ ਨੇ ਬਾਦਸ਼ਾਹ ਨੂੰ ਦਸਿਆ ਕਿ ਜਦ ਅਕਬਰ ਦਾ ਪਿਤਾ ਸ਼ਹ ਈਰਾਨ ਦਾ ਪ੍ਰਾਹੁਣਾ ਸੀ ਤਦ ਉਸ ਦੇ ਬਾਪ ਨ ਉਸ ਦੀ ਤਨੋਂ ਮਨੋਂ ਬੜੀ ਸੇਵਾ ਕੀਤੀ ਸੀ। ਇਉਂ ਦਸਣ ਨਾਲ ਉਸ ਨੂੰ ਸ਼ਾਹੀ ਸਰਪਰਤੀ ਪ੍ਰਾਪਤ ਹੋ ਗਈ । ਬਾਦਸ਼ਾਹ ਮਿਰਜ਼ਾ ਗਿਆਸ ਦੇ ਸੁਹਣ ਤੇ ਸਾਊ ਰੰਗ ਢੰਗ ਤੇ ਚੰਗੇ ਮਿਠ ਸੁਭਾਓ ਨੂੰ ਵੇਖ ਕ ਅੰਨਾ ਪ੍ਰਸੰਨ ਹੋਇਆ ਕਿ ਉਸ ਨੂੰ ਦੀਵਾਨ ਬਣਾ ਲਿਆ ਅਤੇ ਉਸ ਨੂੰ ਸ਼ਾਹੀ ਪਰਵਾਰ ਦਾ ਖਜ਼ਾਨਚੀ ਵੀ ਬਾਪ ਦਿਤਾ । ਬਾਦਸ਼ਾਹ ਨੇ ਉਸ ਨੂੰ ਇਤਮਾਦ-ਉਦ-ਦੌਲਾ ਦਾ ਖਿਤਾਬ ਵੀ ਬਖਸ਼ਿਆ । ਮਿਰਜ਼ਾ ਵੀ ਆਪਣੀ ਮਿਲਨਸ਼ਾਹੀ ਤੇ ਦਾਨ ਪੁੰਨ ਦੇ ਕਾਰਨ ਛੇਤੀ ਹੀ ਹਰ ਥਾਂ ਹਰਮਨ ਪਿਆਰਾ ਹੋ ਗਿਆ । ਉਸ ਦੀ ਵਿਦਵਤਾ ਮਿਰਜ਼ਾ ਗਿਆਸ ਨੇ ਪੁਰਾਣੇ ਕਵੀਆਂ ਦਾ ਕਲਾਮ ਪੜ੍ਹਿਆ ਸੀ ਅਤੇ ਉਹ ਆਪ ਵੀ ਇਕ ਚੰਗਾ ਕਵੀ (ਸ਼ਾਇਰ) ਸੀ । ਉਹ ਸ਼ਿਕਸਤਾ ਲਿਖਣ ਦਾ ਵੀ ਬੜਾ ਮਾਹਰ ਸੀ। ਵਿਹਲ ਸਮਾਂ ਉਹ ਕਵਿਤਾ ਦਾ ਮੁਤਾਲਿਆ ਤੇ ਪੜਚੋਲ ਕਰਦਾ ਰਹਿੰਦਾ । ਜਹਾਂਗੀਰ ਦੇ ਇਤਿਹਾਸਕਾਰ ਮਿਰਜ਼ਾ ਮੁਹੰਮਦ ਹਾਦੀ ਦਾ ਕਥਨ ਹੈ ਕਿ ਮਿਰਜ਼ਾ ਗਿਆਸ ਐਨਾ ਸਖੀ ਸੀ ਕਿ ਕੋਈ ਵੀ ਮਨੁਖ ਉਸ ਦੇ ਦਵਾਰੇ ਤੋਂ ਨਿਰਾਸ ਹੋ ਕੇ ਨਹੀਂ ਸੀ ਜਾਂਦਾ ਪਰ ਜਿਥੋਂ ਤੀਕ ਰਿਸ਼ਵਤ ਲੈਣ ਦਾ ਸੰਬੰਧ ਹੈ ਉਹ ਬੜਾ ਨਿਝਕ ਵੇ ਨਿਡਰ ਸੀ । ਨਰ ਜਹਾਨ ਦੀ ਮੁਢਲੀ ਵਿਦਿਆ ਇਸ ਭਾਗਵਾਨ ਲੜਕੀ ਦਾ ਸਦਕਾ ਹੀ ਸੀ ਕਿ ਉਸ ਦੇ ਬਾਪ ਨੂੰ ਬਦਸ਼ਾਹ ਦੀ ਸਰਪਰਸਤੀ ਤੇ ਮਿਹਰ ਪ੍ਰਾਪਤ ਹੋਈ ਸੀ। ਉਸ ਦੋ ਪਿਤਾ ਨ ਉਸ ਨੂੰ ਉਹ ਸਾਰੀ ਵਿਦਿਆ ਦਵਾਈ ਜੋ ਕਿ ਹਿੰਦੁਸਤਾਨ ਦੀ ਰਾਜ ਧਾਨੀ ਵਿਚ ਪ੍ਰਾਪਤ ਹੋ ਸਕਦੀ ਸੀ। ਇਹ ਲੜਕੀ ਪਲਕੇ ਤੇ ਸਿਖਿਅਤ ਹੋ ਕੇ ਜਵਾਨ ਹੋਈ ਤਦ ਇਸ ਦੀ ਸੁੰਦਰਤਾ ਤੇ ਹੁਸਨ ਦਾ ਚਰਚਾ ਦੂਰ ਨੇੜੇ ਸਭ ਥਾਂ ਹੋਣ ਲਗਾ । ਬੇਗਮ ਮਰੀਅਮ ਜ਼ਮਾਨੀ ਸ਼ਾਹੀ ਖਜ਼ਾਨਚੀ ਦੀ ਪਤਨੀ ਤੇ ਮੁਟਿਆਰ ਮਿਹਰ ਉਲ ਨਿਸਾ ਦੀ ਮਾਤਾ ਅਕਬਰ ਦੀ ਬੇਗਮ ਮਰੀਅਮ ਜ਼ਮਾਨੀ ਦੀਆਂ ਅਖੀਆਂ ਦਾ ਤਾਰਾ ਬਣ ਚੁਕੀ ਸੀ । ਮਰੀਅਮ ਜ਼ਮਾਨੀ ਰਾਜਾ ਜੈ ਪੁਰ ਦੀ ਹਿੰਦੂ ਰਾਜਕੁਮਾਰੀ ਅਤੇ ਵਲੀ ਅਹਿਦ ਸ਼ਾਹਜ਼ਾਦਾ ਸਲੀਮ ਦੀ ਮਾਤਾ ਸੀ । ਮਿਹਰ ਉਲ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/173
ਦਿੱਖ