(੨੧੯) ਮਜ਼੍ਹਬੀ ਫਸਾਦ ਉਠ ਖੜੇ ਹੋਏ। ਅਬਦੁਲ ਨਬੀ ਕਸ਼ਮੀਰੀ ਉਰਫ਼ ਮੋਹਤਵੀ ਖਾਨ ਕਸ਼ਮੀਰੀ ਮੁੱਲਾਂ ਅਬਦੁਲ ਨਬੀ, ਉਪ-ਨਾਮ ਮੋਹਤਵਾਂ ਖਾਨ ਨੇ ਬਹੁਤ ਸਾਰੇ ਫ਼ਸਾਦੀ ਮੁਸਲਮਾਨਾਂ ਨੂੰ ਜਮਾਂ ਕਰ ਕੇ ਮੰਗ ਕੀਤੀ ਕਿ ਅਗੋਂ ਤੋਂ ਹਿੰਦੂਆਂ ਨੂੰ ਘੋੜੇ ਦੀ ਸਵਾਰੀ ਤੇ ਚਿੱਟੀ ਪੁਸ਼ਾਕ ਪਾਉਣੇ (ਜਾਮਾ) ਪਗੜੀ ਬੰਨ੍ਹਣ ਤ ਹਥਿਆਰ ਪਹਿਨਣ ਤੋਂ ਨਿਯਤ ਸਮੇਂ ਤੋਂ ਪਿਛੋਂ ਖੇਤਾਂ ਤੇ ਬਾਗਾਂ ਵਿਚ ਸੇਰ ਕਰਨੋਂ ਅਤੇ ਖ਼ਾਸ ਖਾਸ ਦਿਨਾਂ ਉਤੇ ਇਸ਼ਨਾਨ ਕਰਨ ਤੋਂ ਹੁਕਮਨ ਰੋਕ ਦਿਤਾ ਜਾਏ । ਕਸ਼ਮੀਰ ਵਿਚ ਹਿੰਦੂਆਂ ਨਾਲ ਭੈੜਾ ਵਰਤਾਓ ਸ਼ਹਿਰ ਦੇ ਸਾਰੇ ਹਿੰਦੂ ਮਹਲੇ ਲੁਟ ਪੁਟ ਕੇ ਅੱਗ ਦੀ ਭੇਟਾ ਕਰ ਦਿਤੇ। ਬਹੁਤ ਸਾਰੇ ਹਿੰਦੂਆਂ ਨੂੰ ਨਿਰਦਈ-ਪਣੇ ਨਾਲ ਕਤਲ ਕਰ ਦਿਤਾ। ਕਸ਼ਮੀਰ ਦੇ ਵਾਇਸਰਾਏ ਮੀਰ ਅਹਿਮਦ ਖਾਨ ਉਤੇ ਤਅਸਬੀ ਮੁਲਾਂਵਾਂ ਨੇ ਇਟਾਂ ਵਟੇ ਮਾਰ ' ਤੇ ਉਹਦੇ ਘਰ ਉਤੇ ਹਮਲਾ ਕਰ ਦਿਤਾ । ਕਾਰਨ ਇਹ ਕਿ ਉਸ ਨੇ ਤਅਬ ਮੌਲਾਣਿਆਂ ਦੀਆਂ ਤਜਵੀਜ਼ਾਂ ਨੂੰ ਪਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਭੜਕੇ ਹੋਏ ਇਕੱਠ ਨੇ ਗਵਰਨਰ ਦੇ ਭਤੀਜੇ ਸਯਦ ਵਲੀ ਅਤੇ ਕੋਤਵਾਲ ਦੇ ਡਿਪਟੀ ਜ਼ੁਲ- ਫਿਕਾਰ ਬੇਗ ਨੂੰ ਕਤਲ ਕਰ ਦਿਤਾ ! ਗਵਰਨਰ ਨੇ ਫੌਜ ਮੰਗਾ ਕੇ ਬਾਗੀਆਂ ਦਾ ਟਾਕਰਾ ਕੀਤਾ ਪਰ ਉਹਨੂੰ ਲੜਾਈ ਵਿਚ ਹਾਰ ਖਾਣੀ ਪਈ। ਹਿੰਦੂਆਂ ਉਤੇ ਭਿਆਨਕ ਅਤਿਆਚਾਰ ਹਿੰਦੂਆਂ ਤੇ ਇਸ ਸਫਲਤਾ ਉਤੇ ਭੂਏ ਹੋਏ ਹੋਏ ਮੌਹ ਵੀ ਖਾਨ ਨੇ ਅਤਿ ਭਿਆਨਕ ਜ਼ੁਲਮ ਤੇ ਅਤਿਆਚਾਰ ਕੀਤੇ । ਬਹੁਤ ਸ ਰੇ ਹਿੰਦੂਆਂ ਦੇ ਨਕ ਤੇ ਕੰਨ ਕਟ ਦਿਤੇ, ਕਈਆਂ ਨੂੰ ਜਬਰਨ ਸੁਨਤੀ ਬਿਠਾ ਦਿਤਾ ਅਤੇ ਕਈ ਹਾਲਤਾਂ ਵਿਚ ਉਹਨਾ ਨੂੰ ਤਮੀਂਹ ਦੇ ਦੇ ਕੇ ਜਾਨੋਂ ਮਾਰਿਆ ਗਿਆ। ਇਹਨਾਂ ਵਹਿਸ਼ਿਆਨਾਂ ਅਤਿਆਚਾਰਾਂ ਦੇ ਮਗਰੋਂ ਮੋਹਤ ਖਾਨ ਇਕੱਠ ਨੂੰ ਲੈ ਕ ਜਾਮਾ ਮਸੀਤ ਵਿਚ ਚਲਾ ਗਿਆ। ਸ਼ਾਹੀ ਗਵਰਨਰ ਨੂੰ ਤਖਤੋਂ ਤਲੇ ਲਾਹ ਦਿਤਾ । ਦੀਨਦਾਰ ਕਸ਼ਮੀਰ ਦਾ ਹਾਕਮ ਬਣ ਬੈਠਾ ਦੀਨਦਾਰ ਖਾਨ ਦੇ ਨਾਮ ਨਾਲ ਆਪਣੇ ਆਪ ਨੂੰ ਕਸ਼ਮੀਰ ਦੇ ਹੁਕਮਰਾਨ (ਬਾਦਸ਼ਾਹ) ਹੋਣ ਦਾ ਐਲਾਨ ਕਰ ਦਿਤਾ । ਕਸ਼ਮੀਰ ਵਿਚ ਫਸਾਦ ਫੁਟ ਪੈਣ ਦੀ ਖਬਰ ਦਿਲੀ ਪੁਜੀ। ਤਦ ਬਾਦਸ਼ਾਹ ਨੇ ਮੋਮਨ ਖਾਨ ਨੂੰ ਫੌਜ ਦੇ ਕੇ ਅਮਨ ਕਾਇਮ ਕਰਨ ਲਈ ਰਵਾਨਾ ਕੀਤਾ । ਮੋਹਤਵੀ ਖਾਨ ਨੇ ਆਪਣੀਆਂ ਕਰਤੂਤਾਂ ਲਈ ਪਛਤਾਵਾ ਕੀਤਾ ਪਰ ਹੁਣ ਵੇਲਾ ਨਿਕਲ ਚੁਕਾ ਸੀ। ਉਸ ਦੀ ਹਾਰ ਤੇ ਉਹਦਾ ਕਤਲ ਉਸ ਦੀਆਂ ਅੱਖਾਂ ਸਾਹਵੇਂ ਉਸ ਦੇ ਦੋਹਾਂ ਛੋਟੇ ਬਚਿਆਂ ਦੇ ਪੇਟ ਚਾਕ ਕੀਤੇ ਗਏ। ਇਸ ਦੇ ਮਗਰੋਂ ਉਸ ਨੂੰ ਤਸੀਹੇ ਦੇ ਕੇ ਬੁਰੀ ਮੌਤੇ ਮਾਰ ਦਿਤਾ ਗਿਆ ਉਸ ਦੀ ਮੌਤ ਦਾ ਬਦਲਾ ਮੋਹਤਵੀ ਖਾਨ ਦੇ ਪਿਛਲਗਾਂ ਨੇ ਆਪਣੇ ਲੀਡਰ ਦੀ ਮੌਤ ਬਦਲਾ ਬਹੁਤ ਬੁਚੀ ਤਰ੍ਹਾਂ ਲਿਆ । ਉਹਨਾਂ ਨੇ ਸ਼ਹਿਰ ਦੇ ਸ਼ਈਆ ਮੁਹੱਲੇ ਵਿਚ ਦਾਖਲ ਹੋ ਕੇ ਓਥੋਂ ਦੇ ਤਿੰਨ ਹਜ਼ਾਰ ਵਸਨੀਕ ਕਤਲ ਕਰ ਦਿਤੇ । ਬਹੁਤ ਸਾਰੇ ਅੰਨ੍ਹੇ ਕੀਤੇ ਗਏ । ਬਹੁਤ ਸਾਰੀਆਂ ਤੀਵੀਆਂ ਤੇ ਬੱਚਿਆਂ ਨੂੰ ਅਤੇ ਲੁੱਟ ਦਾ ਮਾਲ ਜੋ ਕਈ ਲਖ ਦਾ ਸੀ, ਲੈ ਕੇ ਚਲਦੇ ਬਣੇ। ਇਹਨਾਂ ਫਸਾਦੀਆਂ ਦੋ ਹਥੋਂ ਕਤਲ ਹੋਣ ਵਾਲਿਆਂ ਵਿਚ ਕਈ ਮੁਗਲ ਸੈਲਾਨੀ, ਜੋ ਆਪਣੀਆਂ ਤੀਵੀਆਂ ਤੇ ਬੱਚਿਆਂ ਸਮੇਤ ਮਾਰੇ ਗਏ । ਇਹ ਕਾਰਾ ਵਰਤਾ ਕੇ ਫਸਾਦੀ ਟੋਲਾ ਕਾਜ਼ੀ, ਸ਼ਾਹ ਨਵਾਜ਼ ਖਾਨ ਤੇ ਮੁਗਲ ਫੌਜ ਦੇ ਬਖਬੀ ਮਕਾਨ ਵਲ ਅਗੇ ਵਧਿਆ । ਬਖਸ਼ੀ ਆਪਣੇ ਮਕਾਨ ਵਿਚ ਲੁਕਿਆ ਰਿਹਾ, ਪਰ ਕਾਜ਼ੀ ਆਪਣੀ ਪੁਸ਼ਾਕ ਤਬਦਲ ਕਰ ਕੇ ਓਥੋਂ ਬਚ ਕੇ ਨਿਕਲ ਗਿਆ। ਜੋਸ਼ ਵਿਚ ਆਏ ਹੋਏ ਇਕੱਠ ਨੇ ਕਾਜ਼ੀ ਦਾ ਮਕਾਨ ਢਾਹ ਕੇ ਪੱਧਰਾ ਕਰ ਦਿਤਾ । ਇਥੋਂ ਤੀਕ ਕਿ ਉਸ ਦੀ ਇਕ ਇਟ ਵੀ ਬਾਕੀ ਨਾ ਛਡੀ। ਕਸ਼ਮੀਰ ਵਿਚ ਅਮਨ ਦੀ ਬਹਾਲੀ ਬੜੀ ਮੁਸ਼ਕਲ ਨਾਲ ਕਸ਼ਮੀਰ ਵਿਚ ਅਮਨ ਬਹਾਲ ਕੀਤਾ ਗਿਆ ਪਰ ਸ਼ਾਹੀ ਫ਼ੌਜਾਂ ਉਦੋਂ ਅਮਨ ਬਹਾਲ ਕਰਨ ਵਿਚ ਸਫਲ ਹੋਈਆਂ, ਜਦ ਬਹੁਤ ਸਾਰਾ ਖੂਨ ਖਰਾਬਾ ਹੋ ਚੁਕਾ ਸੀ । ਅਬਦੁਲ ਸਮਦ ਖਾਨ ਦੀ ਮੌਤ ੧੭੩੭ ਅਬਦੁਲ ਸਮਦ ਖਾਨ ਲਾਹੌਰ ਵਿਚ ਜੂਨ ੧੭੩੭ ਨੂੰ ਮਰ ਗਿਆ । ਉਸ ਦੀ ਮੌਤ ਦੀ ਖਬਰ ਸੁਣ ਕ ਸ਼ਹਿਨਸ਼ਾਹ ਨ ਉਸ ਦੇ ਭਰਾ ਵਜ਼ੀਰ ਕਮ-ਉਦ-ਦੀਨ ਖਾਨ ਨੂੰ ਮਾਤਮੀ ਖਿਲਅਤ ਭੇਜਿਆ । ਮਰਨ ਵਾਲੇ ਦੇ ਪਰਿਵਾਰ ਨੂੰ ਲਾਹੌਰ ਵਿਚ ਬਾਦਸ਼ ਹ ਵਲੋਂ ਹੋਰ ਮਾਤਮੀ ਪੁਸ਼ਾਕਾਂ ਪੂਜੀਆਂ । ਅਬਦੁਲ ਸਮਦ ਖਾਂ ਦਾ ਵੱਡਾ ਲੜਕਾ ਜ਼ਕਰੀਆ ਖਾਨ ਨੂੰ ਖਾਨ ਬਹਾਦਰ ਦੇ ਖਤਾਬ ਨਾਲ਼ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਥਾਪਿਆ । ਜ਼ਕਰੀਆ ਖਾਨ, ਖਾਨ ਬਹਾਦਰ ਲਾਹੌਰ ਤੇ ਮੁਲਤਾਨ ਦਾ ਗਵਰਨਰ ਨਵੇਂ ਗਵਰਨਰ ਨ ਪੰਜਾਬ ਉਤੇ ਕਰੜ ਹੱਥਾਂ ਨਾਲ ਹਕੂਮਤ ਕੀਤੀ ਅਤੇ ਲਾਹੌਰ ਦੇ ਖਤਰੀ ਲਖਪਤ ਰਾਏ ਨੂੰ ਆਪਣਾ ਮਹਾਂ-ਮੰਤਰੀ (ਵਜ਼ੀਰ-ਆਜ਼ਮ) ਥਾਪਿਆ । ਇਹ ਖਤਰੀ ਉਹਦੇ ਬਾਪ ਦਾ ਮੋਹਤਬਰ ਦੀਵਾਨ ਸੀ । ਲਖਪਤ ਰਾਏ ਤੇ ਜਸਪਤ ਰਾਏ ਖਤਰੀ ਭਰਾ ' ਉਸ ਦਾ ਭਾਈ ਜਸਪਤ ਰਾਏ ਉਹਦਾ ਸੈਟਰੀ ਤੇ ਮਸ਼ੀਰ ਬਣਿਆ। ਦੋਹਾਂ ਭਾਈਆਂ ਨੂੰ ਰਾਜੇ ਦੇ ਖਤਾਬ ਨਾਲ ਨਿਵਾਜਿਆ ਗਿਆ। ਪਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਇਸ ਖਤਾਬ ਦੀ ਕਦੇ ਵਰਤੋਂ ਨਾ ਕੀਤੀ । ਜ਼ਕਰੀਆ ਖਾਨ ਦੀਆਂ ਸਰਗਰਮੀਆਂ ਸਿਖਾਂ ਦੀਆਂ ਤਬਾਹ ਹ ਕਾਰੀਆਂ ਤੇ ਹਮਲਿਆਂ ਨਾਲ ਜਿਹੜੇ ਪਿੰਡ ਤੇ ਨਗਰ ਉਜੜ ਗਏ ਸਨ । ਉਹਨਾਂ ਨੂੰ ਮੁੜ ਵਸਾਉਣ ਲਈ ਜ਼ਕਰੀਆ ਖਾਨ ਨੇ ਸਰਗਰਮ ਜਤਨ ਆਰੰਭ ਦਿਤੇ । ਜ਼ਮੀਨਾਂ ਵਿਚ ਨਵੇਂ ਸਿਰੇ ਕਾਸ਼ਤਕਾਰੀ ਆਰੰਭ ਕਰਨ ਲਈ ਉਸ ਨੇ ਕਾਸ਼ਤਕਾਰਾਂ ਨੂੰ ਤਕਾਵੀ ਕਰਜ਼ੇ ਦਿਤੇ । ਉਸ ਨੇ ਸੜਕਾਂ ਉਤੇ ਫੌਜੀ ਪਹਿਰੇ ਲਾ ਦਿਤੇ ਤੇ ਉਹਨਾਂ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/211
ਦਿੱਖ