ਭਰ ਜਵਾਨੀ ਵਿਚ ਸੀ ਅਤੇ ਜਿਸ ਦੇ ਪਾਸ ਜੰਗ ਜੁ ਚਰਵਾਹਿਆਂ ਦਾ ਜ਼ਬਰਦਸਤ ਟੋਲਾ ਸੀ ਜਿਨ੍ਹਾਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਠਾਠਾਂ ਮਾਰ ਰਿਹਾ ਸੀ । ਨਾਦਰ ਨੇ ਆਪਣੀ ਪਹਿਲੀ ਇਕ ਮੁਹਿੰਮ ਵਿਚ ਮਸ਼ਹਦ ਉਤੇ ਕਬਜ਼ਾ ਕਰਨ ਉਪਰੰਤ ਅਬਦਾਲੀਆਂ ਪਾਸੋਂ ਖੁਰਾਸਾਨ ਹਥਿਆ ਲਿਆ । ਮਹਿਮੂਦ ਖਿਲਜੀ ਦੇ ਬੇਟੇ ਅਸ਼ਰਫ ਦੇ ਤਹਿਤ ਅਫਗਾਨਾਂ ਦੀ ਹਕੂਮਤ ਨਵੇਂ ਬਾਦਸ਼ਾਹ ਦੇ ਜ਼ੁਲਮ ਤੇ ਅਤਿਆਚਾਰ ਦੇ ਕਾਰਨ ਅਸਹਿ ਬਣ ਗਈ। ਹਰ ਇਕ ਈਰਾਨੀ ਦੇ ਦਿਲ ਅੰਦਰ ਅਫਗਾਨ ਨਾਮ ਨਾਲ ਹੀ ਘਿਣਾ ਦਾ ਜਜ਼ਬਾ ਪੈਂਦਾ ਹੋ ਜਾਂਦਾ ਸੀ ਤੇ ਅਫਗਾਨਾਂ ਵਿਰੁਧ ਈਰਾਨੀਆਂ ਦੀ ਘਿਣਾ ਅਜ ਤੱਕ ਕਾਇਮ ਹੈ । ਖਿਲਜੀਆਂ ਵਿਰੁਧ ਜਹਾਦ ਉਸ ਨੇ ਖਿਲਜੀਆਂ ਵਿਰੁਧ ਜੋ ਅਸ਼ਰਫ ਦੀ ਕਮਾਨ ਹੇਠ ਸਨ, ਜਹਾਦ ਖੜਾ ਕਰ ਦਿਤਾ ਅਤੇ ਅਫਗਾਨਾਂ ਨੂੰ ਪੂਰੀ ਤਰ੍ਹਾਂ ਹਾਰ ਦਿਤੀ । ਜੰਗ ਵਿਚ ਬਹੁਤ ਸਾਰੇ ਅਫਗਾਨ ਮਾਰੇ ਗਏ ਤੇ ਜੋ ਬਾਕੀ ਬਚ ਗਏ ਉਹ ਘਰ ਨੂੰ ਵਾਪਸ ਜਾਂਦੇ ਹੋਏ (੧੮੨੮) ਮਾਰੂ ਥਲ ਵਿਚ ਖਤਮ ਹੋ ਗਏ । ਅਬਰਫ ਦਾ ਕਤਲ ਕਿਰਮਾਨ ਤੋਂ ਕੰਧਾਰ ਜਾਂਦਾ ਹੋਇਆ ਅਸ਼ਰਫ ਸੰਨ ੧੭੨੯ ਵੰਸ਼ ਵਿਚ ਬਲੋਚ ਦੇ ਹਥੋਂ ਕਤਲ ਹੋਇਆ । ਸ਼ੇਰ ਦਿਲੀ ਨਾਦਰ ਕੁਲੀ ਨੇ ਈਰਾਨ ਦਾ ਤਾਜ਼ ਅਸਲ ਵਾਰਸ਼ ਤਹਿਮਾਸ਼ਪ ਦੇ ਸਿਰ ਉਤੇ ਰਖਿਆ ਅਤੇ ਨਵੇਂ ਬਾਦਸ਼ਾਹ ਨੇ ਨਾਦਰ ਦੀ ਸੇਵਾ ਨੂੰ ਮੁਖ ਰਖ ਕੇ ਉਸ ਨੂੰ ਖੁਰਾਸਾਨ, ਮਜ਼ਿੰਦਰਾਨ, ਸੰਸਤਾਨ ਅਤ ਕਿਰਮਾਨ ਦੀ ਵਾਇਸਰਾਇਲਟੀ ਬਖਸ਼ ਦਿਤੀ । ਨਾਦਰ ਨੇ ਅਜੇ ਤੀਕ ' ਹੁਕਮਰਾਨੀ ਦਾ ਕੋਈ ਵਿਖਾਵਾ ਨਹੀਂ ਸੀ ਕੀਤਾ ਪਰ ਹੁਣ ਉਸ ਨੇ ਤਹਿਮਾਸਪ ਕੁਲੀ (ਤਹਿਮ 'ਸਪ ਦਾ ਗ਼ਲਾਮ) ਦਾ ਖਤਾਬ ਧਾਰਨ ਕਰ ਲਿਆ ਤੇ ਨਾਲ ਆਪਣੇ ਆਪ ਨੂੰ ਖਾਨ ਵੀ ਅਖਵਾਉਣਾ ਸ਼ੁਰੂ ਕਰ ਦਿਤਾ ! ਤੁਰਕਾਂ ਤੇ ਅਬਦਾਲੀਆਂ ਵਿਰੁੱਧ ਜੰਗ ਇਸਦੇ ਮਗਰੋਂ ਉਸ ਨੇ ਤੁਰਕਾਂ ਵਿਰੁਧ ਕੂਚ ਬੋਲਿਆ ਅਤੇ ਉਹਨਾ ਪਾਸੋਂ ਤਬਰੇਜ਼ ਦਾ ਸੂਬਾ ਹਥਿਆ ਲਿਆ । ਇਸ ਦੌਰਾਨ ਵਿਚ ਅਬਦਾਲੀਆਂ ਦੀ ਇਕ ਪਾਰਟੀ ਨੇ ਖੁਰਾਸਾਨ ਉਤੇ ਕਬਜ਼ਾ ਕਰ ਲਿਆ ਅਤੇ ਮਸ਼ ਹਦ ਦਾ ਘੇਰਾ ਘਤ ਲਿਆ ਜਿਸ ਉਤੇ ਉਦੋਂ ਨਾਦਰ ਦੇ ਭਾਈ ਇਬਰਾਹੀਮ ਦੀ ਹਕੂਮਤ ਸੀ ਅਬਦਾਲੀਆਂ ਨੇ ਇਬਰਾਹੀਮ ਨੂੰ ਡਟਵੀਂ ਲੜਾਈ ਵਿਚ ਹਾਰ ਦਿਤੀ ਇਸ ਤੇ ਨਾਦਰ ਨੇ ਅਬਦਾਲੀਆਂ ਵਿਰੁਧ ਜੰਗ ਛੇੜੀ ਅਤੇ ਉਹਨਾਂ ਨੂੰ ਕਮਰੜ ਹਾਰ ਦੇ ਕੇ ਖੁਸ਼ ਹੋਏ ਇਲਾਕੇ ਉਹਨਾਂ ਪਾਸੋਂ ਵਾਪਸ ਲੈ ਲਏ । ਅਬਦਾਲੀ ਨੂੰ, ਜੋ ਅਹਿਮਦ ਸ਼ਾਹ ਦੇ ਭਾਈ ਜ਼ੁਲਫਿਕਾਰ ਖਾਂ ਅਤੇ ਜ਼ੋਨ ਖਾਨ ਦੇ ਪੁਤਰ ਦੇ ਮਾਤਹਿਤ ਸਨ, ਭਾਰੀ ਕਤਲਾਮ ਮਚਾ ਕੇ ਉਹਨਾਂ ਦੇ ਇਲਾਕੇ ਵਿਚ ਧਕੇਲ ਦਿਤਾ। ਹਰਾਤ ਦਾ ਘੇਰਾ ੧੭੩੧ ਸੰਨ ੧੭੩੧ ਈਸਵੀ ਦੇ ਆਰੰਭ ਵਿਚ ਨਾਦਰ ਨੇ ਹਰਾੜ ਦਾ ਘੇਰਾ ਘਤ ਲਿਆ । ਇਹ ਕੰਮ ਅਬਦਾਲੀਆਂ ਨੂੰ ਹਾਰ ਦੇਣ ਤੋਂ ਵੀ ਵਧ ਕੇ ਸਖਤ ਤੇ ਜੋਖਮ ਵਾਲਾ ਸੀ। ਦਸ ਮਹੀਨ ਦੇ ਅਤਿ ਕਠਿਨ ਟਾਕਰ ਮਗਰੋਂ ਨਾਦਰ ਨੇ ਹਰਾਤ ਉਤੇ ਕਬਜ਼ਾ ਕਰ ਲਿਆ। ਇਸ ਮੌਕੇ ਉਤੇ (੨੨੨) ਅਬਦਾਲੀਆਂ ਅਤੇ ਖਿਲਜੀਆਂ ਨੇ ਹਮਲਾ ਆਵਰ ਵਿਰੁਧ ਗਠ ਜੋੜ ਕਰ ਲਿਆ । ਹਰਾਤ ਦੀ ਫਤਹ ਮਗਰੋਂ ਵਿਜਈ ਨਾਦਰ ਨੇ ਸਿਰਕਢ ਸਦੋਜ਼ਈਆਂ ਨੂੰ ਮੁਲਤਾਨ ਵਿਚ ਜਲਾਵਤਨ ਕਰ ਦਿਤਾ ਅਤੇ ਅਬਦਾਲੀਆਂ ਦੇ ਬਹੁਤ ਸਾਰੇ ਫੌਜੀਆਂ ਨੂੰ ਫੌਜ ਵਿਚ ਭਰਤੀ ਹੋਣ ਤੇ ਮਜਬੂਰ ਕਰ ਦਿਤਾ ਸ਼ਈਏ ਤੋਂ ਸੁੰਨੀ ਬਣ ਗਿਆ ਲਗਪਗ ਇਸੇ ਸਮੇਂ ਨਾਦਰ ਨੇ ਆਪਣੇ ਵਡਿਆਂ ਦੇ ਸ਼ਈਆ ਮਤ ਨੂੰ ਤਿਆਗ ਕੇ ਸੁਨੀ ਮਤ ਧਾਰਨ ਕਰ ਲਿਆ ਅਤੇ ਇਉਂ ਕਰਕੇ ਉਸ ਨੇ ਅਬਦਾਲੀਆਂ ਦੀ ਹਮਦਰਦੀ ਪ੍ਰਾਪਤ ਕਰ ਲਈ, ਜੋ ਪਿਛੋਂ ਉਸ ਦੇ ਜ਼ਬਰਦਸਤ ਇਤਿਹਾਦੀ ਤੇ ਸ਼ਰਧਾਲੂ ਪਿਛਲਗ ਬਣ ਗਏ। ਆਪਣੇ ਹੀ ਬਾਦਸ਼ਾਹ ਨੂੰ ਤਖਤੋਂ ਲਾਹ ਕੇ ਅੰਨ੍ਹਾ ਕਰਨਾ ਸੰਨ ੧੭੩੧ ਵਿਚ ਨਾਦਰ ਨੇ ਹਮਦਾਨ ਵਿਚਲੇ ਤੁਰਕਾਂ ਨੂੰ ਹਾਰ ਦਿਤੀ ਅਤੇ ਅਰਮਨੀ ਸੂਬੇ ਮੁੜ ਪਰਾਪਤ ਕਰ ਲਏ । ਇਹ ਸੂਬੇ ਤੁਰਕਾਂ ਨੇ ਅਸ਼ਰਫ ਦੇ ਰਾਜ ਸਮੇਂ ਖੋਹ ਲਏ ਸਨ। ਨਾਦਰ ਜਦ ਵਾਪਸ ਆਇਆ ਤਦ ਉਸ ਨੂੰ ਇਹ ਵਖ ਕੇ ਸਖਤ ਦੁੱਖ ਹੋਇਆ ਕਿ ਉਸ ਦੇ ਬਾਦਸ਼ਾਹ ਨੇ ਤੁਰਕਾਂ ਨਾਲ ਇਕ ਹਾਨੀਕਾਰਕ ਸੰਧੀ ਕਰ ਲਈ ਹੈ। ਉਸ ਨੇ ਬਾਦਸ਼ਾਹ ਨੂੰ ਗੱਦੀ ਉਤੋਂ ਲਾਹ ਕੇ ਉਸ ਨੂੰ ਅੰਨ੍ਹਾ ਕਰ ਦਿਤਾ । ਸ਼ੂ ਜਰਨੈਲ ਨੂੰ ਅੱਜ ਵੀ ਹੌਸਲਾ ਨਹੀਂ ਸੀ ਪੈਂਦਾ ਕਿ ਖਾਲੀ ਤਖਤ ਉਤੇ ਆਪ ਬੈਠ ਜਾਏ । ਉਸ ਨੇ ਹੁਕਮ ਦਿਤਾ ਕਿ ਬਾਦਸ਼ਾਹ ਦਾ ਨਿਕਾ ਜਿਹਾ ਪੁਤਰ, ਜੋ ਅਜੇ ਤੀਕ ਮਹਲਾਂ ਦੇ ਪੰਘੂੜੇ ਵਿਚ ਹੀ ਸੀ, ਮਹਲਾਂ ਤੋਂ ਬਾਹਰ ਲਿਆਂਦਾ ਜਾਏ । ਫਲ ਉਸ ਦੇ ਸਿਰ ਉਤੇ ਤਾਜ ਸ਼ਾਹੀ ਰਖਕੇ ਉਸ ਦੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿਤਾ । ਇਹ ਨਾਬਾਲਗ ਬਾਦਸ਼ਾਹ ਅਬਾਸ ਤੀਜ ਦੇ ਨਾਮ ਨਾਲ ੧੭੩੨ ਈਸਵੀ ਵਿਚ ਗਦੀ ਨਸ਼ੀਨ ਹੋਇਆ। ਇਹ ਕਠਪੁਤਲੀ ੧੭੩੬ ਈਸਵੀ ਵਿਚ ਮਰ ਗਿਆ ।ਹੁਣ ਤਾਜ ਤਖਤ ਪਰਾਪਤ ਕਰਨ ਦਾ ਨਾਦਰ ਲਈ ਰਸਤਾ ਖੁਲ੍ਹ ਗਿਆ । ਹੁਣ ਤੀਕ ਉਸ ਨੇ ਫੌਜ ਦੇ ਦਿਲਾਂ ਉਤੇ ਪੂਰਾ ਪੂਰਾ ਅਧਿਕਾਰ ਪ੍ਰਾਪਤ ਕਰ ਲਿਆ ਸੀ ਅਤੇ ਕੌਮ ਲਈ ਉਹ ਹਊਆ ਬਣ ਚੁਕਾ ਸੀ । ਇਸ ਵਲੇ ਵੀ ਇਹ ਸਿਆਣਾ ਤੇ ਦੂਰਦਰਸ਼ੀ ਨੀਤੀਵੇਤਾ ਵਿਸ਼ੇਸ਼ ਪਰਕਾਰ ਦੀ ਚੌਕਸਤਾਈ ਤੋਂ ਨ ਖੁੰਝਿਆ । ਉਸ ਨੇ ਮੁਰਘਾਬ ਦੇ ਮੁਕਾਮ ਉੱਤੇ ਸਾਰੇ ਦਰਬਾਰੀਆਂ ਨੂੰ, ਸਿਵਲ ਤੇ ਫੌਜੀ ਕਰਮਚਾਰੀਆਂ ਨੂੰ, ਸੂਬਿਆਂ ਦੇ ਗਵਰਨਰਾਂ ਨੂੰ ਅਤੇ ਮੈਜਿਸਟਰੇਟਾਂ ਨੂੰ ਇਕੱਤਰ ਕੀਤਾ । ਨਾਦਰ ਸ਼ਾਹ ਦੇ ਨਾਮ ਨਾਲ ਈਰਾਨ ਦਾ ਬਾਦਸ਼ਾਹ ਥਾਪਿਆ ਗਿਆ ੧੭੩੬ ਇਸ ਤਰ੍ਹਾਂ ਸਾਰੇ ਦੇਸ ਦੇ ੧ ਲਖ ਲੋਕਾਂ ਦੇ ਭਾਰੇ ਇਕਠ ਵਿਚ ਸਭ ਨੇ ਉਸ ਨੂੰ ਈਰਾਨ ਦੇ ਬਾਦਸ਼ਾਹ ਵਜੋਂ ਸਲਾਮੀ ਦਿਤੀ ਅਤੇ ਉਹ ਨਾਦਰ ਸ਼ਾਹ ਦੇ ਨਾਮ ਨਾਲ ਤਖਤ ਉਤੇ ਬੈਠਾ। ਕੈਂਸਰ ਵਾਂਗ ਉਸ ਨ ਵੀ ਦੂਜੇ ਦੇ ਹਥੋਂ ਸਿਰ ਉਤੇ ਤਾਜ ਰਖਾਉਣ ਤੋਂ ਇਨਕਾਰ ਕਰ ਦਿਤਾ। ਉਸ ਨੇ ਸਭ ਲੋਕਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਉਸ ਨੂੰ ਉਹ ਮਾਨ ਦਿਤਾ ਹੈ ਜਿਸ ਦੀ ਉਸ ਨੇ ਕਦੇ ਮੰਗ ਨਹੀਂ ਕੀਤੀ । ਪਰ ਫੇਰ ਵੀ ਉਹ ਲੋਕਾਂ ਦੀ ਜ਼ਬਾਨ ਨੂੰ ਖਾਲਕ ਦੀ ਆਵਾਜ਼ ਸਮਝਦਾ ਹੈ ਇਸ ਲਈ ਮੈਂ ਇਸ ਸ਼ਰਤ ਤੋਂ ਇਹ ਜ਼ਿੰਮੇਵਾਰੀ ਸੰਭਾਲਦਾ ਹਾਂ ਕਿ ਬਈਆ ਮਤ ਤਿਆਗ ਦਿਤਾ ਜਾਏ ਅਤੇ ਉਸ ਦੀ ਬਜਾਏ ਸਾਰੀ ਸਲਤਨਤ ਵਿਚ ਸੁੰਨੀ ਧਰਮ ਚਾਲੂ ਕੀਤੀ ਜਾਏ । ਇਸ ਸ਼ਰਤ ਨਾਲ ਉਹਨੇ ਬਾਦਸ਼ਾਹ ਬਣਨਾ ਕਬੂਲ ਕਰ ਲਿਆ ਅਤੇ ਉਹ ਗਦੀ ਨਸ਼ੀਨ ਕੀਤਾ ਗਿਆ । ਇਹਦੀ ਤਖਤ ਨਸ਼ੀਨੀ ਦੀ ਰਸਮ ੨੬ ਫਰਵਰੀ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/214
ਦਿੱਖ