੧੭੩੬ ਈਸਵੀ ਨੂੰ ਹੋਈ ਸੋਫਵੀ ਖਾਨਦਾਨ ਨਾਲ ਸੰਬੰਧ ਉਸ ਨੇ ਆਪਣੇ ਸਭ ਤੋਂ ਵਡੇ ਲੜਕੇ ਦੀ ਸ਼ਾਦੀ ਸ਼ਾਹ ਤਹਿਮਾਸਪ ਦੀ ਭੈਣ ਨਾਲ ਕੀਤੀ । ਇਉਂ ਉਸਦੇ ਪਰਿਵਾਰ ਦਾ ਸੰਬੰਧ ਉਹਨਾਂ ਸੈਫਵੀ ਬਾਦਸ਼ਾਹਾਂ ਨਾਲ ਕਾਇਮ ਹੋ ਗਿਆ, ਜਿਨ੍ਹਾਂ ਲਈ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਇਜ਼ਤ ਕਾਇਮ ਸੀ। ਉਸ ਦੀ ਇਹ ਪਾਲਿਸੀ ਸੀ ਕਿ ਦੂਜੇ ਬਾਦਸ਼ਾਹਾਂ ਦੇ ਇਲਾਕੇ ਕਬਜ਼ੇ ਵਿਚ ਕਰਨ ਮਗਰੋਂ ਵਿਆਹ ਸ਼ਾਦੀ ਰਾਹੀਂ ਆਪਣੇ ਖਾਨਦਾਨ ਦਾ ਸੰਬੰਧ ਉਹਨਾਂ ਨਾਲ ਜੋੜ ਦੇਂਦਾ । ਇਸਦੇ ਮਗਰੋਂ ਵੀ ਉਸ ਨੇ ਇਹੋ ਜਿਹਾ ਨਾਤਾ ਸ਼ਹਿਨਸ਼ਾਹ ਬੁਖ਼ਾਰਾ ਨਾਲ ਜੋ ਕਿ ਚੰਗੇਜ਼ ਖਾਨ ਦਾ ਜਾਨਸ਼ੀਨ ਸੀ ਅਤੇ ਮੁਹੰਮਦ ਸ਼ਾਹ, ਸ਼ਹਿਨਸ਼ਾਹ ਦਿਲੀ ਨਾਲ ਜੋੜਿਆ। ਮੱਲਾ ਬਾਸ਼ੀ ਦੀ ਸ਼ੋਖੀ - ਉਹ ਲੋਕਾਂ ਪਾਸੋਂ ਮੰਗ ਕਰਦਾ ਸੀ ਕਿ ਉਹ ਵਫਾਦਾਰੀ ਦੀ ਸੁਗੰਧ ਚੁਕਣ । ਲੋਕ ਉਸ ਦੀ ਆਗਿਆ ਬਿਨਾਂ ਚੂੰ ਚਰਾਂ ਮੰਨ ਲੈਂਦੇ ਸਨ । ਮੁੱਲਾਂ ਬਖਸ਼ੀ ਜੋ ਸਭ ਤੋਂ ਵਡਾ ਮੌਲਾਣਾ ਸੀ ਬਾਦਸ਼ਾਹ ਨੂੰ ਐਉਂ ਸੰਬੋਧਨ ਕਰਦਾ ਸੀ ਜਿਥੋਂ ਤੀਕ ਮਜ਼੍ਹਬੀ ਮਾਮਲਿਆਂ ਦਾ ਸੰਬੰਧ ਹੈ ਸਾਡੇ ' ਲਈ ਇਲਾਹੀ ਕਾਨੂੰਨ ਹੈ ਅਤੇ ਉਸਦੇ ਪੈਗੰਬਰ ਮੁਹੰਮਦ ਦੀਆਂ ਰਵਾਇਤਾਂ ਸਾਂਝੀ ਅਗਵਾਈ ਕਰਦੀਆਂ ਹਨ । ਕੋਈ ਬਦਸ਼ਾਹ ਉਹਨਾਂ ਵਿਚ ਇਖਤਰਾਹ (ਨਵੀਨਤਾ) ਨਹੀਂ ਕਰ ਸਕਦਾ ਇਸ ਲਈ ਮੈਨੂੰ ਆਸ ਹੈ ਹਜ਼ੂਰ ਮਾਬਦੌਲਤ ਵੀ ਆਪਣੇ ਜ ਦਾ ਆਰੰਭ ਪੁਰਾਣੇ ਤੇ ਚਲੇ ਆ ਰਹੇ ਮਜ਼੍ਹਬ ਨੂੰ ਮਨਸੂਖ ਕਰਕੇ ਨਹੀਂ ਕਰਨਗੇ । ਇਹ ਦਲੇਰੀ ਭਰੇ ਬੋਲ ਨਾਦਰ ਲਈ ਸਹਾਰਨੇ ਮੁਸ਼ਕਲ ਟ੍ਰੇਨਾਦਰ ਸ਼ਾਹ ਨੇ ਬਾਦਸ਼ਾਹ ਬਣਨ ਮਗਰੋਂ ਜੋ ਸਿਕਾ ਚਾਲੂ ਕੀਤਾ ਉਸ ਉਤੇ ਲਿਖਤ ਦਰਜ ਸੀ سکه بوزد کر و تام سلطنت اندر جہاں نادر ایران زمین و خسرو گوتی پناه ਅਰਥਾਤ ਈਰਾਨ ਦੇ ਨਾਦਰ ਜਹਾਨ ਰਖਿਆ ਦੇ ਸਿਕੋ ਰਾਹੀਂ ਸੰਸਾਰ ਵਿਚ ਆਪਣੇ ਰਾਜ ਦਾ ਐਲਾਨ ਕੀਤਾ ਹੈ । ਉਲਟੇ ਪਾਸੇ ਗੁਲਾਈ ਵਿਚ ਇਹ ਲਫਜ਼ ਦਰਜ ਸਨÖ ਂ ਅਰਥਾਤ “ਜੋ ਲੰਘਿਆ ਸੁ ਚੰਗਾ’ ਇਹਨਾਂ ਲਫਜ਼ਾਂ ਦੀ ਗਿਣਤੀ ੧੧੪੮ ਹੁੰਦੀ ਹੈ ਜੋ ਉਹਦੀ ਤਖਤ ਨਸ਼ੀਨੀ ਦਾ ਸੰਨ ਹੈ । ਕੰਧਾਰ ਵਿਚ ਉਸ ਨੇ ਜਿਹੜਾ ਸਿੱਕਾ ਚਾਲੂ ਕੀਤਾ ਉਸ ਉਤੇ ਲਫਜ਼ joilla…। ਇਕ ਪਾਸੇ ਅਤੇ ਲਫਜ਼ خلاله ملکه - ضرب محیی قندهار ਅਰਥਾਤ ਰਬ ਉਸਦੇ ਰਾਜ ਨੂੰ ਅਮਰ ਕਰੇ' ਦਰਜ ਹਨ । ਕਰਨਾਲ ਵਿਚ ਫਤਹ ਪਾਉਣ ਮਗਰੋਂ ਜੋ ਸਿਕਾ ਚਾਲੂ ਕੀਤਾ ਉਸ ਤੇ ਦਰਜ ਸੀ – شهت شلطان بر شلاطین جهان شاه شاهان نادر صاحب قرآن ਅਰਥਾਤ—ਸੰਸਾਰ ਉਤੇ ਸ਼ਾਹਾਂ ਦਾ ਸ਼ਾਹ ਤੇ ਹਾਕਮਾਂ ਦਾ ਹਾਕਮ ਨਾਦਰ ਵਰੋਸਾਇਆ ਗਿਆ । ਉਲਟੇ ਪਾਸੇ ਉਤੇ ਦਰਜ ਸੀ- خلا اليه ملکه ضرف دارالخلافه شاه جہاں آباد ۱۱۵۳ ਅਰਥਾਤ --- ਰਬ ਉਸ ਦਾ ਰਾਜ ਲੰਮਾ ਕਰੇ : ਸ਼ਾਹਜਹਾਨ ਆਬਾਦ ਰਾਜਧਾਨੀ ਤੋਂ ਚਾਲੂ ਹੋਇਆ ੧੧੫੨ । (੨੨੩) A ਸਨ। ਉਸ ਨੇ ਇਸ ਗੁਸਤਾਖੀ ਤੋਂ ਚਿੜ ਕੇ ਹੁਕਮ ਦਿਤਾ ਕਿ ਮੁੱਲਾਂ ਨੂੰ ਫਾਂਸੀ ਦਿਤੀ ਜਾਏ । ਉਸ ਨੇ ਮੁਸਲਮਾਨ ਮੁਲਾਣੇ ਸਦ ਲਏ ਅਤੇ ਉਹਨਾਂ ਤੋਂ ਪੁਛ ਕੀਤੀ ਕਿ ਰਾਜ ਵਲੋਂ ਉਹਨਾਂ ਨੂੰ ਵਡੇ ਵਡੇ ਵਜ਼ੀਫੇ ਦਿਤੇ ਜਾਂਦੇ ਹਨ ਉਹਨਾਂ ਨੂੰ ਵੀ ਉਹ ਕਿਵੇਂ ਖਰਚ ਕਰਦੇ ਹਨ । ਮੁਲਾਣਿਆਂ ਦੇ ਵਜ਼ੀਫੇ ਬੰਦ ਮੁਲਾਣਿਆਂ ਨੇ ਬਾਦਸ਼ਾਹ ਨੂੰ ਉਤਰ ਦਿਤਾ ਕਿ ਇਹ ਵਜ਼ੀਫੇ ਮਜ਼੍ਹਬੀ ਕੰਮਾਂ ਉਤੇ ਖਰਚ ਕੀਤੇ ਜਾਂਦੇ ਹਨ ਜਿਹਾ ਕਿ ਮਦਰਸੇ ਦੇ ਖਰਚ, ਮੁਲਾਣਿਆਂ ਦੀਆਂ ਅਤੇ ਉਹਨਾਂ ਮਸੀਤਾਂ ਦੇ ਨੌਕਰਾਂ ਚਾਕਰਾਂ ਦੀਆਂ ਤਨਖਾਹਾਂ ਜਿਨ੍ਹਾਂ ਵਿਚ ਹਰ ਘੜੀ ਬਦਹ ਦੀ ਫਤਹ ਦੀਆਂ ਅਤੇ ਈਰਾਨ ਦੀ ਬਾਦਸ਼ਾਹਤ ਵਿਚ ਖੁਸ਼ਹਾਲੀ ਦੀਆਂ ਦੁਆਵਾਂ ਮੰਗੀਆਂ ਜਾਂਦੀਆਂ ਹਨ। ਬਾਦਸ਼ਾਹ ਨੇ ਮੁਲਾਣਿਆਂ ਨੂੰ ਆਖਿਆ ਮੈਨੂੰ ਇਹ ਤਜਰਬਾ ਹੋਇਆ ਹੈ ਕਿ ਤੁਹਾਡੀਆਂ ਦੁਆਵਾਂ ਦਰਗਾਹੇ ਨਹੀਂ ਸੁਣੀਆਂ ਜਾਂਦੀਆਂ ਕਿਉਂਕਿ ਪਿਛਲੇ ਪੰਜਾਹ ਸਾਲ ਤੋਂ ਸਲਲਤ ਨਿਘਰਦੀ ਜਾਂਦੀ ਹੈ । ਇਹ ਰਾਜ ਜਿਸ ਲਈ ਤੁਸੀਂ ਦੁਆਵਾਂ ਮੰਗਦੇ ਰਹੇ, ਹਮਲਿਆਂ ਨਾਲ ਅਤੇ ਬਗਾਵਤਾਂ ਨਾਲ ਉਦੋਂ ਤੀਕ ਬਰਬਾਦ ਹੁੰਦੀ ਰਹੀ ਜਦ ਤੀਕ ਅਲਾ ਦੇ ਹੁਕਮ ਨਾਲ ਉਹਦੀਆਂ ਜਫਰਵੰਦ ਫੌਜਾਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਨ ਨਿਤਰੀਆਂ। ਸ਼ ਬਾਦਸ਼ਾਹ ਦੀ ਖੁਸ਼ੀ ਏਸੇ ਵਿਚ ਹੈ ਕਿ ਇਹਨਾਂ ਗਰੀਬ ਮੁਲਾਣਿਆਂ (ਭਾਵ ਉਸ ਦੇ ਫੌਜੀਆਂ) ਦਾ ਸਭ ਤੋਂ ਪਹਿਲੇ ਖਿਆਲ ਰੱਖਿਆ ਜਾਏ ਕਿਉਂਕਿ ਇਹੋ ਸੂਰਬੀਰ ਹਨ ਜਿਨਾਂ ਨੇ ਉਸ ਦੇ ਝੰਡੇ ਤਲੇ ਈਰਾਨੀਆਂ ਨੂੰ ਆਜ਼ਾਦੀ ਦਲਾਈ। ਇਸ ਲਈ ਇਹ ਜ਼ਰੂਰੀ ਹੈ ਕਿ ਮਜ਼੍ਹਬੀ ਫੰਡ ਤੋਂ ਵਜ਼ੀਫੇ ਜ਼ਬਤ ਕੀਤੇ ਜਾਣ ਤੇ ਇਹ ਰਕਮ ਫੌਜਾਂ ਉਤੇ ਖਰਚ ਕੀਤੀ ਜਾਏ । ਉਸ ਦੇ ਇਸ ਹੁਕਮ ਦੀ ਪੂਰਤੀ ਕੀਤੀ ਗਈ ਂ ਅਤੇ ਗਿਣਤੀ ਕਰਨ ਤੇ ਪਤਾ ਲਗਾ ਕਿ ਇਸ ਇਕ ਕਾਰਰਵਾਈ ਨਾਲ ਰਾਜ ਨੂੰ ੧੦ ਲਖ ਤੁਮਾਨ ਅਰਬਤ ੩੦ ਲੱਖ ਪੌਂਡ ਸਾਲਾਨਾ ਦੀ ਬਚਤ ਹੋਈ। ਇਹਨਾਂ ਮੁਲਾਣਿਆ ਨੂੰ ਹੁਕਮ ਦਿਤਾ ਗਿਆ ਕਿ ਉਹ ਆਪਣੇ ਗੁਜ਼ਾਰੇ ਲਈ ਕੋਈ ਹੋਰ ਕੰਮ ਕਾਰ ਕਰ ਲੈਣ । ਬਈਆਂ ਦੇ ਕਲਮੇ ਦੀ ਬੰਦਸ਼ ਦਾ ਹੁਕਮ ਇਸ ਦੇ ਮਗਰੋਂ ਨਾਦਰ ਸ਼ਾਹ ਨੇ ਪਰਜਾ ਦੇ ਨਾਮ ਹੁਕਮ ਜਾਰੀ ਕੀਤਾ ਕਿ ਉਹ ਸੁੰਨੀ ਧਰਮ ਧਾਰਨ ਕਰ ਲੈਣ, ਜਿਹੜਾ ਇਸ ਆਗਿਆ ਦੀ ਪਾਲਣਾ ਨਹੀਂ ਕਰੇਗਾ ਉਸ ਉਤੇ ਬਾਦਸ਼ਾਹ ਦੀ ਕਰੋਪੀ ਹੋਵੇਗੀ । ਇਸ ਹੁਕਮ ਰਾਹੀਂ ਹਿਦਾਇਤ ਕੀਤੀ ਗਈ ਸੀ ਕਿ ਨਮਾਜ਼ ਪੜ੍ਹਨ ਸਮੇਂ ਅਤੇ ਨਮਾਜ਼ ਲਈ ਖੜੇ ਹੋਣ ਸਮੇਂ ਲਫਜ਼ ਅਲੀ ਵਲੀ ਉੱਲੀ ਦੀ, 2 ਅਰਥਾਤ ਅਲੀ ਅਲਾ ਦਾ ਵਲੀ, ਸਈਆਂ ਵਲੋਂ ਕਲਮੇ ਨਾਲ ਜੋੜੇ ਜਾਂਦੇ ਸਨ ਉਡਾ ਦਿਤੇ ਜਾਣ। ਗਵਰਨਰਾਂ ਲਈ ਇਹ ਵੀ ਲਾਜ਼ਮੀ ਸੀ ਕਿ ਉਹ ਇਕੱਠਾਂ ਵਿਚ ਫਾੜਿਆ ਤੇ ਤਕਬੀਰ ਮਗਰੋਂ ਇਹ ਦੁਆ ਮੰਗਿਆ ਕਰਨ ਕਿ
- ਸ਼ਈਏ ਕਲਮੇ ਨੂੰ ਐਉਂ ਪੜ੍ਹਦੇ ਹਨ—
لا اله الا اليلة محمد الرشول الله وعلى ولى الله ਜੋ ਇਕ ਰਬ ਤੋਂ ਛੁਟ ਹੋਰ ਕੋਈ ਰਬ ਨਹੀਂ ਅਤੇ ਮੁਹੀਮ ਰਬ ਦਾ ਪੈਗੰਬਰ ਅਤੇ ਅਲੀ ਰਬ ਦਾ ਮਿਤਰ ਹੈ । ਨਾਦਰ ਸ਼ਾਹ ਨੇ ਹੁਕਮ ਦਿਤਾ ਸੀ ਕਿ ਉਪਰੋਕਤ ਕਲਮੇ ਵਿਚੋਂ Uj_s, - ਕਟ ਦਿਤੇ ਜਾਣ। ਲਫਜ਼ ਫਾਤਿਆ ਉਹ ਆਰੰਭਕ ਨਿਮਾਜ਼ ਹੈ ਜੋ ਆਮ ਤੌਰ ਉਤੇ ਪਹਿਲਾ ਸੂਰਾ ਅਥਵਾ ਕੁਰਾਨ ਦਾ ਪਹਿਲਾ ਪਰਕਰਨ ਹੈ । ਤਕਬੀਰ ਕਲਮੇ ਤੋਂ ਪਹਿਲਾਂ ਲਫਜ਼ ਅਲਾਹ ਅਕਬਰ ਨੂੰ ਤਿੰਨ ਵਾਰ ਦੁਹਰਾਉਣ ਨੂੰ ਆਖਦੇ ਹਨ । ਕਲਮਾ ਇਹ ਹੈ -- لا اله الا اليلة محمد الرسول الله A Sri Satguru Jagjit Singh Ji eLibrary Namdhari Elibrary@gmail.com