ਪੰਨਾ:ਪੰਜਾਬ ਦੀਆਂ ਵਾਰਾਂ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁਧੀ ਨੂੰ ਉਦਗਾਰ ਤੇ ਉਦਗਾਰ ਨੂੰ ਬਾਹਰ ਮੁਖ ਵਸਤੁ ਮਿਲ ਗਿਆ ਹੈ। ਗੁਰੂ ਗੋਬਿੰਦ ਸਿੰਘ ਦੇ ਪੰਥ ਸਾਜਣ ਨੂੰ ਦੁਨੀਆਵੀ ਐਨਕ ਰਾਹੀਂ ਦਰਸਾਇਆ ਗਿਆ ਹੈ ।

ਸ਼ਾਹ ਨੂੰ ਖ਼ਬਰ ਪੁਚਾਈ ਸਾਰੇ ਰਾਜਿਆਂ,
'ਡਾਢੀ ਲਹਿਰ ਚਲਾਈ ਗੋਬਿੰਦ ਸਿੰਘ ਨੇ,
'ਫ਼ੌਜੀ ਕੌਮ ਬਣਾਈ ਜਾਂਦਾ ਜੇ ਪਿਆ ।
'ਸਿਖਾਂ ਖੂਬ ਘੁਕਾਈ 'ਹੋਂਦਾ ਜ਼ੁਲਮ ਹੈ।
ਹਾਕਮ ਤਾਂ ਮਨ-ਭਾਈ ਕਰਦੇ ਨੇਂ ਪਏ........”
ਜਿੰਨੀ ਆਪ ਦਨਾਈ ਕਰਦੇ ਹੋ ਪਏ,
ਸਾਰੀ ਖੂਹ ਵਿਚ ਪਾਈ ਕਰਕੇ ਸਾਜ਼ਿਸ਼ਾਂ ।
ਭੌਂ ਨੂੰ ਜਾਣ ਦਬਾਈ-ਮੁੱਛਾਂ ਚਾੜ੍ਹ ਕੇ,
ਦੇਣ ਹਮੇਸ਼ਾਂ ਸਾਈ ਸਾਨੂੰ ਜੰਗ ਦੀ ।

... ... ... ...



ਔਰੰਗ ਨੀਵੀਂ ਪਾਈ ਗਿਣਦਾ ਗੀਟੀਆਂ,
ਸੇਵਾ ਜੀ ਨੇ ਲਾਈ ਹੈ ਅੱਗ ਦੂਰ ਤੋਂ,
ਗੋਬਿੰਦ ਸਿੰਘ ਮਚਾਈ ਦਿੱਲੀ ਵਿਚ ਜਿਵੇਂ ।

ਇਹੋ ਵਾਸਤ ਵਕਤਾਂ 'ਬੰਦੇ ਦੀ ਵਾਰ' ਵਿਚ ਨਜ਼ਰ ਪੈਂਦੀ ਹੈ:

'ਖੂਫੀਆ ਚਿਠੀਆਂ ਪਾਵੇ,’ ਬੰਦੇ ਆਖਿਆ,
'ਕੀਕਣ ਕਲਮ ਚਲਾਵੋ ਜੀਕਣ ਮੈਂ ਕਹਾਂ ।
ਮੈਨੂੰ, ਵੀਰ ਭਰਾਵੋ, ਸਤਿਗੁਰ ਭੇਜਿਆ।
ਨਾਲ ਮੇਰੇ ਰਲ ਜਾਵੋ ਜਮਨਾ ਲੰਘ ਕੇ,