ਪੰਨਾ:ਪੰਜਾਬ ਦੀਆਂ ਵਾਰਾਂ.pdf/13

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਨੇ ਕੁਝ ਕੁ ਨੀਤੀ-ਵਿਚਾਰ ਵੀ ਲਿਖੇ ਹਨ। ਰਾਜਾ ਸ਼ੇਰ ਸਿੰਘ ਦੇ ਮੂੰਹੋਂ ਅਖਵਾਇਆ ਹੈ:

ਡੋਗਰਿਆਂ ਨੇ ਰਾਜ ਦੀ ਹੈ ਖੇਹ ਉਡਾਈ,'
ਇਨ੍ਹਾਂ ਨਾਲ ਸਰਕਾਰ ਨੇ ਕਿਉਂ ਯਾਰੀ ਲਾਈ?
ਦੁਜੀ ਗੱਲ ਮਹਾਰਾਜ ਨੇ ਨ ਸੋਚ ਦੁੜਾਈ
ਸਿਰ ਅੰਗਰੇਜ਼ ਬਹਾਲਿਆ ਦਿਲ ਵਿਚ ਕੀ ਆਈ?

ਇਹ ਆਮ ਪਸੰਦ ਵਿਚਾਰ ਹਨ, ਪਰ ਮੇਰੀ ਵਿਚਾਰ ਇਨ੍ਹਾਂ ਨਾਲ ਸਹਿਮਤ ਨਹੀਂ। ਮੇਰੀ ਜਾਚੇ ਸਿਖ ਰਾਜ ਡੋਗਰਿਆਂ ਨੇ ਨਹੀਂ ਤਬਾਹ ਕੀਤਾ ਤੇ ਨਾ ਹੀ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਵਲ ਨੀਤੀ ਵਿਚ ਕੋਈ ਨੁਕਸ ਸੀ। ਨਕਸ ਅਸਾਡੀ ਸਮਾਜਕ ਤੇ ਆਰਥਕ ਦਸ਼ਾ ਵਿਚ ਸਨ ਜਿਨ੍ਹਾਂ ਦਾ ਇਲਾਜ ਕਰਨ ਵਾਲਾ ਅਸਾਡੇ ਦੇਸ਼ ਵਿਚ ਉਸ ਵੇਲੇ ਕੋਈ ਨਹੀਂ ਸੀ।

ਇਸੇ ਤਰਾਂ ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ:-
ਹੋ ਗਏ ਖੁਸ਼ ਪਠਾਣ ਵੀ, "ਹੁਣ ਸੁਣੂ ਰਸੂਲ।
ਸਭਰਾਵਾਂ ਦਾ ਬਦਲਾ ਹੋ ਜਾਊ ਵਸੂਲ।
... ... ... ... ... ...
ਮੁੜ ਕੇ ਸਾਂਝੇ ਰਾਜ ਦੀ ਘੜ ਲੈਣੀ ਚੂਲ।
ਸਿਖ ਰਾਜ ਦੀ ਤਬਾਹੀ ਦਾ ਇਕ ਵੱਡਾ ਕਾਰਨ ਮੇਰੀ ਜਾਚੇ
ਇਹ ਸੀ ਕਿ ਇਸਨੂੰ ਪੰਜਾਬੀ ਵੀ ਸਾਂਝਾ ਰਾਜ ਨਹੀਂ ਸਨ ਸਮਝਣ ਲੱਗੇ,
ਪਠਾਣਾਂ ਨੇ ਤਾਂ ਕੀ ਸਮਝਣਾ ਸੀ।