ਪੰਨਾ:ਪੰਜਾਬ ਦੀਆਂ ਵਾਰਾਂ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਖੀ ਇਹਦੀ ਯਾਦ ਹੈ ਹਰ ਥਾਂ ਹਰ ਹਾਲੇ,
ਤਕ ਨ ਪੰਜ ਕਕਾਰ ਨੇਂ ਜੋ ਵਹਿਣ ਸੰਭਾਲੇ।
ਘਿਉ ਖਿਚੜੀ ਦੇ ਵਾਂਗ ਸਾਂ ਮੈਂ ਤੇ ਇਹ ਹੋਏ,
ਦੁਖ ਹੋਇਆ ਸੀ ਇੱਕ ਨੂੰ ਦੋਵੇਂ ਸਾਂ ਰੋਏ।
ਦੱਖਣੋੋਂ ਮੇਰੇ ਵਾਸਤੇ ਇਸ ਬੰਦਾ ਘਲਿਆ,
ਤਾਕਤ ਨੀਤੀ ਦਾ ਜਿਹਨੇ ਵਾਹਵਾਹ ਪਿੜ ਮਲਿਆ
ਦਿਤਾ ਜਿਸ ਨੇ ਆਣ ਕੇ ਸੀ ਖੂਬ ਹਲੂਣਾ,
ਮੈਂ ਤਾਂ ਇਹਨੂੰ ਵੇਂਹਦਿਆ ਹੋਇਆ ਸਾਂ ਦੂਣਾ।
ਸਚ ਪੁਛੇੇਂ ਤਾਂ ਏਸ ਨੇ ਸੀ ਜ਼ਿੰਦਗੀ ਪਾਈ,
ਬੁੱਝੀ ਹੋਈ ਸ਼ਾਨ ਸੀ ਬੰਦੇ ਚਮਕਾਈ।
ਕੀਤਾ ਨੀਤੀ ਰਾਜ ਦਾ ਇਸ ਕੰਮ ਅਨੋਖਾ,
ਦਿਤੀਆਂ ਏਸ ਸ਼ਹੀਦੀਆਂ ਰੰਗ ਚੜ੍ਹਿਆ ਚੋਖਾ!
ਬੰਦੇ ਸਦਕਾ ਆ ਗਿਆ ਮੇਰੇ ਵਿਚ ਜੇਰਾ,
ਨਾਦਰ ਸ਼ਾਹ ਦਾ ਤੋੜਿਆ ਮੈਂ ਜ਼ੋਰ ਬਥੇਰਾ।

ਦਿੱਲੀ ਨੂੰ ਸਨ ਲੁਟ ਕੇ ਜਿਹੜੇ ਲੈ ਜਾਂਦੇ,
ਦੇਂਦਾ ਸਾਂ ਮੈਂ ਵਧ ਕੇ ਉਹਨਾਂ ਨੂੰ ਛਾਂਦੇ।
ਕੀਤੇ ਭਾਰਤ ਵਾਸਤੇ ਮੈਂ ਘਲੂਘਾਰੇ,
ਬਾਂਰਾਂ ਮਿਸਲਾਂ ਉਠੀਆਂ ਕਈ ਡੁਬਦੇ ਤਾਰੇ।
ਦੱਰੇ ਕੀਤੇ ਬੰਦ ਮੈਂ ਜਦ ਰਾਜ ਫਬਾਇਆ,
ਹਿੰਦੂ ਮੋਮਨ ਵੀਰ ਦਾ ਸੀ ਮਾਣ ਵਧਾਇਆ।
ਅਕਬਰ ਕੋਲੋਂ ਵਧ ਕੇ ਏੱਕਾ ਕਰ ਦੱਸਿਆ,
ਮੇਰੇ ਉਤੇ ਸੁਖ ਦਾ ਸੋਹਣਾ ਮੀਂਹ ਵੱਸਿਆ!

-੫-