ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਨਾਨਕ ਨੂੰ ਨਹੀਂ ਜੋ ਹੁਣ ਤਕ ਭੁਲੇ,
ਜੋ ਬਿਗਾਨੀ ਸਭਿਤਾ ਤੇ ਥੋੜ੍ਹਾ ਡੁਲ੍ਹੇ,
ਜੋ ਸ਼ਹੀਦੀ ਦਿਨ ਪਏ ਚਾ ਨਾਲ ਮਨਾਂਦੇ,
ਜੋ ਵੇਲੇ ਦੀ ਨਾੜ ਨੂੰ ਕੁਝ ਤਾੜੀ ਜਾਂਦੇ,
ਜੋ ਨੀਤੀ ਜਾਨਣ ਲਈ ਹਰ ਹੀਲੇ ਕਰਦੇ,
ਜਿਹੜੇ ਖਾਲਸ ਸਾਦਗੀ ਦੇ ਉੱਤੇ ਮਰਦੇ,
ਜਿਹੜੇ ਗੰਗ ਫਿਰਾਤ ਵਿਚ ਨਹੀਂ ਰੁੜ੍ਹਦੇ ਜਾਂਦੇ,
ਜਿਹੜੇ ਮੇਰੀ ਸਭਿਅਤਾ ਨੂੰ ਰਖਣਾ ਚਾਹੁੰਦੇ,
ਉਹਨਾਂ ਉਤੇ ਫਰਜ਼ ਦਾ ਤੂੰ ਰੂਪ ਚੜ੍ਹਾ ਦੇ,
ਮੇਰੀ ਕਵੀਆ ਪੁਤਰਾ ਇਉਂ ਆਸ ਪੁਗਾ ਦੇ।

-੯-