ਪੰਨਾ:ਪੰਜਾਬ ਦੀਆਂ ਵਾਰਾਂ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਪਹਿਲੀ ਵਾਰ


੧.


ਉਹ ਆਗੂ ਕੀ ਜੋ ਵਕਤ ਸਿਰ ਅਪਣੇ ਦਾਨ ਬਦਲਾ ਦਵੇ?
ਉਹ ਸਿਆਸਤ ਕੀ ਜੋ ਮੁਲਕ ਨੂੰ ਦੁੱਖਾਂ ਦੇ ਮੂੰਹ ਵਿਚ ਪਾ ਦਵੇ। ਦੱਸੋ
ਦੱਸੋ ਨ ਉਹ ਵੀ ਅਕਲ ਹੈ ਜਿਹੜੀ ਨਕਸਾਨ ਕਰਾ ਦਵੇ।
ਉਹ ਸ਼ਾਂਤੀ ਕੀ ਜੋ ਦੇਸ ਨੂੰ ਗਿੱਦੜ ਤੋਂ ਵਧ ਬਣਾ ਦਵੇ।

੨.


ਗੁਰੂ ਹਰਗੋਬਿੰਦ ਨੇ ਸੋਚਿਆ ਕ੍ਰ ਸ਼ਾਂਤ ਮਈ ਪਲਟਾ ਦਿਆਂ।
ਇਹਦਾ ਤਾਂ ਪਹਿਰਾ ਹੋ ਗਿਆ ਹੁਣ ਕਾ ਹੋਰ ਵਜਾ ਦਿਆਂ।
ਪੰਜ ਗੁਰੂਆਂ ਤਾਰੀ ਧਰਤ ਜੋ ਉਹਨੂੰ ਜੱਗ ਤੇ ਚਮਕਾ ਦਿਆਂ।
ਪੰਜ ਵਹਿਣਾ ਦੇ ਗੁਣ ਮੇਲ ਕੇ ਮੈਂ ਛੇਵਾਂ ਵਹਿਣ ਵਹਾ ਦਿਆਂ।
ਹਿੰਮਤ ਦੀ ਪਿੱਠੇ ਫੇਰ ਹੱਬ ਆਲਸ ਦੇ ਹੱਡ ਕੜਕਾ ਦਿਆਂ।
ਜੋ ਜ਼ਾਲਮ ਨੂੰ ਚੁੰਧਿਆ ਦਵੇ ਉਹ ਚਾਨਣ ਅਖੀੰ ਪਾ ਦਿਆਂ।
ਜੋ ਤਾਕਤ ਰੋਕੇ ਜੀਣ ਤੋਂ ਉਹ ਜ਼ੋਰ ਨਖਿੱਧ ਬਣਾ ਦਿਆਂ।
ਜੋ ਦਰਿਆ ਰੋੜ੍ਹੇ ਖੇਤੀਆਂ ਉਸ ਨੂੰ ਤੇ ਠੱਲਾਂ ਪਾ ਦਿਆਂ।
ਕਰ ਕਰ ਕੇ ਨਿਤ ਸ਼ਕਾਰ ਮੈਂ ਸਿੱਖਾਂ ਨੂੰ ਹੁਨਰ ਸਿਖਾ ਦਿਆਂ।
ਸਦੀਆਂ ਦੇ ਬੁਝੇ ਹੋਂਸਲੇ ਵਾ ਬਣਵਾ ਜਗਵਾ ਦਿਆਂ।
ਵੇਲੇ ਸਿਰ ਝੱਟ ਲੰਘਾਣ ਨੂੰ ਇਕ ਕਿਲਾ ਜਿਹਾ ਬਣਵਾ ਦਿਆਂ।

-੧੧-