ਇਹ ਸਫ਼ਾ ਪ੍ਰਮਾਣਿਤ ਹੈ
ਸਿੱਖਾਂ ਦਾ ਕਰ ਇਨਸਾਫ ਮੈਂ ਹੱਕ ਕੀ ਹੁੰਦਾ? ਸਮਝਾ ਦਿਆਂ।
ਹੱਕ ਲੈਣਾ ਹੀ ਹੈ ਜ਼ਿੰਦਗੀ ਰਮਜ਼ਾਂ ਦੀ ਰਮਜ਼ ਸੁਝਾ ਦਿਆਂ।
੩.
ਹੁਣ ਹੋਰ ਜ਼ਮਾਨਾ ਆਗਿਆ ਤੇ ਲਗੀਆਂ ਹੋਣ ਤਿਆਰੀਆਂ।
ਇਸ ਤਰਫ ਪਲੱਥੇ ਬਾਜ਼ੀਆਂ ਤੇ ਓਧਰ ਘੋੜ ਅਸਵਾਰੀਆਂ।
ਧੜਵਈਆਂ ਤੇਗਾਂ ਲੀਤੀਆਂ ਇਹ ਖੇਡਾਂ ਲਗੀਆਂ ਨਿਆਰੀਆਂ।
ਵੇਂਹਦੇ ਵੇਂਹਦੇ ਹੋ ਚਲੀਆਂ ਖੇਤਾਂ ਤੋਂ ਵਧ ਕਿਆਰੀਆਂ।
ਪਾਪਾਂ ਦੇ ਦੀਵੇ ਹਿਸ ਗਏ ਜਦ ਪੁੰਨਾਂ ਕਿਰਨਾਂ ਮਾਰੀਆਂ।
ਬੰਦਸ਼ ਸਿਰ ਨੀਵਾਂ ਪਾ ਲਿਆ ਤੇ ਲਗੀਆਂ ਹੋਣ ਖਵਾਰੀਆਂ
੪.
ਜਹਾਂਗੀਰ ਨੇ ਉਸ ਵਕਤ ਕਈ ਰੰਗ ਦਿਖਾਏ।
ਮੀਰੀ ਪੀਰੀ ਦੇ ਧਨੀ ਵਿਚ ਜੇਲ ਪਵਾਏ।
ਫੇਰ ਤਰੰਗਾਂ ਉਠੀਆਂ ਬੰਦੀਓਂ ਛੁਡਵਾਏ।
ਮੁੜਕੇ ਨਾਲ ਰਲਾ ਲਏ ਫਿਰ ਦੂਰ ਬਹਾਏ।
ਸਤਿਗੁਰ ਵੀ ਰਹੇ ਤਾੜ ਦੇ ਸਭ ਵਕਤ ਲੰਘਾਏ।
ਸਿੱਖ ਸਾਰੇ ਸਨ ਸਹਿਕਦੇ ਵੇਲਾ ਹੱਥ ਆਏ।
੫.
ਜਹਾਂਗੀਰ ਸੀ ਮਰ ਗਿਆ ਪੁਤ੍ਰ ਨੇ ਰਾਜ ਚਲਾਇਆ।
ਮੁਗਲਾਂ ਦਾ ਉਡਕੇ ਬਾਜ਼ ਇਕ ਸਿੱਖਾਂ ਦੇ ਡੇਰੇ ਆਇਆ।
ਸੋਹਣਾ ਚਿਟਾ ਭਾ ਗਿਆ ਤਾਮਾ ਦਖਵਾ ਫੜਵਾਇਆ।
ਮੁਗਲਾਂ ਕਹਿ ਘਲਿਆ 'ਦੇ ਦਿਓ' ਇਨ੍ਹਾਂ ਨ ਪਕੜਾਇਆ।
-੧੨-