ਇਹ ਸਫ਼ਾ ਪ੍ਰਮਾਣਿਤ ਹੈ
ਦਸ਼ਮੇਸ਼ ਦੀ ਵਾਰ
੧.
ਦੱਸਿਆ ਔਰੰਗਜ਼ੇਬ ਨੇ ਜਦ ਹੱਥ ਕਰਾਰਾ,
ਉਸ ਵੇਲੇ ਇਨਸਾਫ ਦਾ ਨ ਚੱਲਿਆ ਚਾਰਾ।
ਅੰਨ੍ਹੇਵਾਹ ਚੜ੍ਹਦਾ ਗਿਆ, ਮਜ਼ਹਬ ਦਾ ਪਾਰਾ।
ਭੁੰਜੇ ਲੱਥਾ ਰਹਿਮ ਸੀ ਦੁੱਖ ਵੰਡਣ ਹਾਰਾ।
ਪ੍ਰੀਤ ਮੁਹੱਬਤੋਂ ਸੱਖਣਾ ਹੋਇਆ ਹਿੰਦ ਸਾਰਾ।
ਚੜ੍ਹਿਆ ਚੰਨ ਹਨੇਰ ਦਾ ਲੁੱਕਿਆ ਪੁੰਨ ਤਾਰਾ।
੨.
ਪੰਡਿਤ ਗਏ ਕਸ਼ਮੀਰ ਦੇ ਨੌਵੇਂ ਗੁਰ ਪਾਸ।
"ਸਵਰਗਪੁਰੀ" ਕਸ਼ਮੀਰ ਦਾ ਹੋਇਆ ਹੈ ਨਾਸ।
ਹਰ ਹਿੰਦੂ ਦੇ ਰੁਕ ਰਹੇ ਹਨ ਹਰ ਦਮ ਸਾਸ।
ਅਸਲੀ ਮੋਮਨ ਰਾਜ ਤੋਂ ਹੋ ਰਹੇ ਨਿਰਾਸ।
ਜ਼ੋਰੀਂ ਮੂੰਹੀਂ ਤੁੰਨ ਦੇ ਹੱਡ ਨਾਲੇ ਮਾਸ।
*ਭਾਗਾਂ ਭਰੀ ਭੋਂ ਕਹਿ ਰਹੀਂ ਕਰ ਪੂਰੀ ਆਸ।
ਚੰਨ ਹੈਂ ਤੂੰ ਹੀ ਧਰਮ ਦਾ ਕੰਮ ਕਰਦੇ ਰਾਸ।
*ਮਾਈ ਭਾਗਭਰੀ ਕਸ਼ਮੀਰ ਰਹਿੰਦੀ ਸੀ ਤੇ ਛੇਵੇਂ ਗੁਰੂ ਜੀ ਨੇ
ਦਰਸ਼ਨ ਦਿਤੇ ਸਨ।
-੧੫-