ਪੰਨਾ:ਪੰਜਾਬ ਦੀਆਂ ਵਾਰਾਂ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਿਹੜੇ ਦੁਖੜੇ ਦੱਸੀਏ? ਹੇ ਦੀਨ ਦਿਆਲ,
ਜ਼ਾਲਮ ਛਿੱਤਰ ਸੀ ਰਹੇ ਜੰਜੂ ਦੇ ਨਾਲ!
ਸਿਰ ਤੇ ਹਰਦਮ ਕੜਕਦਾ ਸ਼ਰਏਈ ਕਾਲ।
ਟਾਲ ਨ ਸੱਕਿਆ ਇਕ ਵੀ ਮਾਈ ਦਾ ਲਾਲ।
ਪੈਰ ਪਾਪ ਦੇ ਲਗ ਗਏ ਪੁੰਨ ਮਾਰੀ ਛਾਲ।
ਭੁੱਲੀ ਸਾਨੂੰ ਜਾ ਰਹੀ ਅਪਣੀ ਹੀ ਚਾਲ।
ਔਰੰਗਜ਼ੇਬੀ ਹੁਕਮ ਦਾ ਆ ਰਿਹਾ ਭੁਚਾਲ,
ਇਟ ਇਟ ਸਾਰੀ ਹੋ ਗਈ ਮੰਦਰਾਂ ਦੀ ਪਾਲ।
ਫੁਟ ਫੁਟ ਚਸ਼ਮੇ ਰੋ ਰਹੇ ਤਕ ਸਾਡਾ ਹਾਲ।
ਲਿੱਧੜ ਨੈਂ ਸਿਰ ਪਟਕਦੀ ਪੱਥਰਾਂ ਦੇ ਨਾਲ।
ਵਾ ਠੰਢੀ ਹੈ ਹੋ ਗਈ ਪਈ ਬਰਫ ਨਢਾਲ।
ਚੀਲ੍ਹਾਂ ਪਾਨ ਦੁਹਾਈਆਂ ਹੋ ਕੇ ਬੇਹਾਲ।
ਸੱਭੇ ਦਿਓਤੇ ਕੰਦਰੀਂ ਆਏ ਹਾਂ ਭਾਲ।
ਤੂੰ ਹੀ ਸੁਕਦੀ ਕੌਮ ਦੀ ਸਾਈਆਂ ਜੜ ਪਾਲ।
ਰਹੇ ਹੁਲਾਰੇ ਖਾਂਵਦੀ ਹੱਥਾਂ ਵਿਚ ਮਾਲ।
ਤਿਲਕਾਂ ਵਾਲੇ ਜਾਨ ਨ ਭਾਰਥ ਤੋਂ ਭਾਲ।

੩.


ਜਾ ਲੜੇ ਸੰਗ ਜ਼ੁਲਮ ਦੇ ਗੁਰ ਬਿਨ ਹਥਿਆਰ।
ਬਾਲਕ ਗੋਬਿੰਦ ਰਾਏ ਨੇ ਬਾਪੂ ਨੂੰ ਵਾਰ,
ਸਾਫ਼ ਦਿਖਾਇਆ ਹਿੰਦ ਨੂੰ ਕੀ ਹੈ ਉਪਕਾਰ?
ਠੰਡੀ ਅਗ ਲਗਣ ਲਗੀ ਹਰ ਹਿੱਕ ਵਿਚਕਾਰ।
ਕਿੱਦਾਂ ਚਮਕੇ? ਸਤਗੁਰੂ ਨੇ ਲੀਤਾ ਧਾਰ।

-੧੬-