ਪੰਨਾ:ਪੰਜਾਬ ਦੀਆਂ ਵਾਰਾਂ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੰਮ ਨਹੀਂ ਬਨਣਾ ਇਸ ਵਕਤ ਬਿਨ ਇਕ ਤਲਵਾਰ।
ਰਖੇ ਸੋਹਣੇ ਸੂਰਮੇ ਬਾਂਕੇ ਅਸਵਾਰ।
ਫੌਜਾਂ ਹੀ ਬਚਵਾਨ ਆ ਜ਼ੁਲਮੋਂ ਸੰਸਾਰ।
ਫੌਜਾਂ ਦਾ ਨਾਂ ਅਮਨ ਹੈ ਕੱਢਿਆ ਤਤਸਾਰ।
ਵਧਦੇ ਦਲ ਨੂੰ ਦੇਖ ਕੇ ਰਾਜੇ ਬਦਕਾਰ,
ਚੜ੍ਹਦੇ ਦੇਖ ਇਕਬਾਲ ਨੂੰ ਖਾਂਦੇ ਸਨ ਖਾਰ।
ਚੋਟਾਂ ਨਿਤ ਲਾਉਂਦੀ ਰਹੀ ਧੌਂਸੇ ਦੀ ਵਾਜ,
ਰਾਜੇ ਸਮਝੇ ਖਸਣਾ ਹੈ ਗੁਰ ਨੇ ਰਾਜ।
ਸ਼ਾਹਾਂ ਨਾਲ ਰਿਆਸਤਾਂ ਦਾ ਰਹਿੰਦਾ ਪਾਜ।
ਨਾਲ ਗੁਰੂ ਦੇ ਕਿਸ ਤਰ੍ਹਾਂ ਚਲਣਾ ਹੈ ਕਾਜ?
ਜਿਹੜਾ ਆਖੇ ਇੱਕ ਹੈ ਸਭ ਰਾਜ ਸਮਾਜ।
ਚਿੜੀਆਂ ਦੇ ਮੂੰਹ ਪਾ ਰਿਹਾ ਬਾਜਾਂ ਦਾ ਖਾਜ।
ਜਾਣੇ ਸ਼ਹਿਨਸ਼ਾਹੀਅਤ "ਕੂੜਾਵਾ ਸਾਜ"।
ਮੰਨੇ ਇਕ ਅਕਾਲ ਨੂੰ ਛੱਡ ਕੁਲ ਰਵਾਜ।
ਹੱਥ ਵਿਚ ਰਖਣਾ ਚਾਹੁੰਦਾ ਹੈ ਹੱਕ ਦਾ ਬਾਜ।
ਰੱਖੇ ਕਲਗੀ ਅਣਖ ਦੀ ਅਕਲਾਂ ਦਾ ਤਾਜ।
ਚੌਰੀ ਵਾਕਰ ਝੂਮਦੀ ਮੁਖ ਉਤੇ ਲਾਜ।

ਆਖੇ ਆਖਰ ਹੋਏਗਾ ਹਿੰਦ ਵਿਚ ਸਵਰਾਜ।

੪.

ਗੁਰ ਜਸ ਦੀ ਧੁਪ ਆ ਪਈ ਤੇ ਰਾਜੇ ਗਲ ਕੇ,

[1]ਭੰਗਾਣੀ ਵਲ ਆਈਆਂ ਕਈ ਧਾਰਾਂ ਰਲ ਕੇ।


  1. ਜਿੱਥੇ ਪਹਾੜੀਏ ਰਾਜਿਆਂ ਪਹਿਲੀ ਵਾਰੀ ਹਾਰ ਖਾਧੀ।

੧੭