ਪੰਨਾ:ਪੰਜਾਬ ਦੀਆਂ ਵਾਰਾਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਟੇ ਖੜੱਪਿਆਂ ਦੀ ਤਰ੍ਹਾਂ ਚਲਦੇ ਸਨ ਵਲ ਕੇ।
ਖੰਡੇ ਮੱਛਾਂ ਵਾਂਗਰਾਂ ਆਏ ਸਨ ਪਲ ਕੇ।
ਸੰਸਾਰਾਂ ਦੇ ਵਾਕਰਾਂ ਖੰਡੇ ਸਨ ਝਲਕੇ।
ਜਦ ਕੁਝ ਪੂਰ ਚੜ੍ਹਾ ਲਏ ਤਲਵਾਰਾਂ ਚਲ ਕੇ।
ਤਦ ਏਧਰ ਦੇ ਸੂਰੇ ਧਾਏ ਗਰਜਦੇ।
ਮੌਤੋਂ ਜ਼ਰਾ ਨ ਝੂਰੇ, ਖੰਡੇ ਵਾਹੁੰਦਿਆਂ।
ਕਰਨ ਲਗ ਪਏ ਚੂਰੇ ਦੁਸ਼ਮਨ ਫੌਜ ਦੇ।

ਨਾਗਣੀਆਂ ਨੇ ਪੂਰੇ ਮਾਰੇ ਡੰਗ ਆ।

੫.

ਜ਼ਖਮ ਹੋਇਆ ਗੁਰਦੇਵ ਨੂੰ ਕੀ ਕਰਾਂ ਬਿਆਨ?

ਜੋਸ਼ ਸੁਗੰਧੀ ਨਾਲ ਉਹ ਮੱਘ ਗਿਆ ਜਵਾਨ।
ਸੱਟੇ ਲਾਂਬੇ ਅੱਗ ਦੇ ਖਿੱਚ ਖਿੱਚ ਕਮਾਨ।
ਫੂਕੇ ਧੋਖੇ ਦੇ ਧਣੀ ਕਪਟੀ ਭਲਵਾਨ।
ਬੁੱਧੂ ਸ਼ਾਹ ਨੇ ਸੁਣ ਲਿਆ ਕਿ ਕਾਲੇ ਖਾਨ,
ਸਤਗੁਰ ਪਾਸ ਰਖਾਇਆ ਸੀ ਮੈਂ ਹਿੱਕ ਤਾਨ।
ਗੁਰੂ ਦੇ ਸਾਹਵੇਂ ਲੜ ਰਿਹਾ ਹੈ ਓਹ ਸ਼ੈਤਾਨ।
ਜਾ ਰਲਿਆ ਸੰਗ ਰਾਜਿਆਂ ਦੇ ਬੇਈਮਾਨ।
ਸ਼ੂਦਰ ਨੂੰ ਨਹੀਂ ਸਮਝਦੇ ਜੋ ਕਿ ਇਨਸਾਨ।
ਜਿਹੜੇ ਨਾਲ ਔਰੰਗ ਦੇ ਯਾਰੀ ਪਏ ਲਾਨ,
ਓਹਨਾਂ ਦਾ ਤਾਂ ਤੋੜਨਾ ਹੈ ਅਜ ਹੀ ਮਾਨ।
ਰਖਣੀ ਹੱਕ ਦੇ ਰਾਜ ਦੀ ਹਿੰਦ ਉੱਤੇ ਸ਼ਾਨ।
ਝਟ ਪਟ ਪੁੱਤ ਮੁਰੀਦ ਲੈ ਸਯਦ ਸੁਲਤਾਨ,

-੧੮-