ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੱਜਿਆ ਸ਼ੇਰਾਂ ਦੀ ਤਰ੍ਹਾਂ ਓਹ ਬੁੱਢਾ ਜਵਾਨ।
ਰਾਜੇ ਰੂਜੇ ਭਜ ਗਏ ਲੈ ਜਿੰਦ ਪ੍ਰਾਣ।
ਹਕ ਦੀ ਖਾਤਰ ਲੜ ਗਿਆ ਇਕ ਮੁਸਲਮਾਨ।
ਰਾਜਿਆਂ ਦੇ ਕੰਮ ਰਹੇ ਗੁਰੂ ਸਾਰਦੇ।
ਪੁੱਛਿਆ ਕਿੰਨੀ ਵਾਰੀ ਨਾਲ ਪਿਆਰ ਦੇ,
ਕਿਸ ਲਈ ਵਾਰ ਬਣੇ ਹੋ ਪਾਪ ਹੱਥਿਆਰ ਦੇ?
ਇਕ ਮੁੱਠ ਹੋ ਕੇ ਦੱਸੋ ਹੱਥ ਤਲਵਾਰ ਦੇ।
ਬਣੋ ਨ ਸਿੱਧੇ ਰਸਤੇ ਸ਼ਾਹੀ ਧਾਰ ਦੇ।
ਕਿਉਂ ਭਾਰਥ ਦੀ ਚਰਣੀਂ ਅਗ ਖਲਾਰਦੇ?
ਰਾਜੇ ਵੀ ਨ ਮੰਨੇ ਸਾੜੇ ਖਾਰ ਦੇ।

੫.

ਸ਼ਾਹ ਨੂੰ ਖਬਰ ਪੁਚਾਈ, ਸਾਰੇ ਰਾਜਿਆਂ।
"ਡਾਢੀ ਲਹਿਰ ਚਲਾਈ ਗੋਬਿੰਦ ਸਿੰਘ ਨੇ।
ਫੌਜੀ ਕੌਮ ਬਣਾਈ ਜਾਂਦਾ ਜੇ ਪਿਆ।
ਸਿੱਖਾਂ ਖੂਬ ਘੁਕਾਈ 'ਹੋਂਦਾ ਜ਼ੁਲਮ ਹੈ।
ਹਾਕਮ ਤਾਂ ਮਨ ਭਾਈ ਕਰਦੇ ਨੇਂ ਪਏ।
ਹਰ ਸਿਰ ਤੇ ਲਿਸ਼ਕਾਈ ਤੇਗ ਇਸਲਾਮ ਦੀ।'
ਜਿੰਨੀ ਆਪ ਦਨਾਈ ਕਰਦੇ ਹੋ ਪਏ,
ਸਾਰੀ ਖੂਹ ਵਿਚ ਪਾਈ ਕਰ ਕੇ ਸਾਜ਼ਸ਼ਾਂ।
ਭੋਂ ਨੂੰ ਜਾਣ ਦਬਾਈ ਮੁੱਛਾਂ ਚਾੜ੍ਹ ਕੇ।
ਦੇਣ ਹਮੇਸ਼ਾਂ ਸਾਈ ਸਾਨੂੰ ਜੰਗ ਦੀ।

੧੯